ਨਾਭਾ 20 ਅਗਸਤ (ਵਰਲਡ ਪੰਜਾਬੀ ਟਾਈਮਜ਼)
ਪੰਜਾਬ ਪੈਨਸ਼ਨਰਜ਼ ਵੈਲਫੇਅਰ ਐਸੋਸ਼ੀਏਸ਼ਨ ਨਾਭਾ ਦੀ ਮੀਟਿੰਗ ਪ੍ਰਧਾਨ ਸ੍ਰ. ਪਰਮਜੀਤ ਸਿੰਘ ਸੋਢੀ ਦੀ ਅਗਵਾਈ ਵਿੱਚ ਸੀਨੀਅਰ ਸਿਟੀਜਨ ਸੰਸਥਾ ਦੇ ਲਾਇਬਰੇਰੀ ਹਾਲ ਵਿਖੇ ਹੋਈ । ਮੀਟਿੰਗ ਵਿੱਚ ਪੈਨਸ਼ਨਰਾਂ ਦੀਆਂ ਸਮੱਸਿਆਵਾਂ ਸਬੰਧੀ ਵਿਚਾਰ ਵਿਟਾਂਦਰਾ ਕੀਤਾ ਗਿਆ ।ਪੈਨਸ਼ਨਰਾਂ ਦੇ ਬਕਾਏ ਅਤੇ ਲੀਵ ਇਨਕੈਸ਼ਮੈਂਟ ਦੇ ਬਕਾਏ ਸਮੇਂ ਸਿਰ ਨਾ ਦੇਣ ਤੇ ਪੰਜਾਬ ਸਰਕਾਰ ਦੀ ਢਿੱਲੀ ਕਾਰਗੁਜ਼ਾਰੀ ਦੀ ਨਿਖੇਧੀ ਕੀਤੀ ਗਈ । ਮੀਟਿੰਗ ਵਿੱਚ ਪੰਜਾਬ ਸਰਕਾਰ ਤੋਂ ਸਾਰੇ ਬਕਾਏ ਤੁਰੰਤ ਦੇਣ ਦੀ ਪੁਰਜ਼ੋਰ ਮੰਗ ਕੀਤੀ ਗਈ । ਸ੍ਰ. ਪਰਮਜੀਤ ਸਿੰਘ ਸੋਢੀ (ਪ੍ਰਧਾਨ) ਨੇ ਐਸੋਸ਼ੀਏਸ਼ਨ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ ।ਜਨਰਲ ਸਕੱਤਰ ਰਵਿੰਦਰ ਕੁਮਾਰ ਨੇ ਦੱਸਿਆ ਕਿ ਐਸਸ਼ਿੀਏਸ਼ਨ ਦੀ ਤਿਮਾਹੀ ਮੀਟਿੰਗ 14 ਸਤੰਬਰ 2025 ਨੂੰ ਇਸੇ ਸੰਸਥਾ ਵਿੱਚ ਸਵੇਰੇ 11 ਵਜੇ ਪੈਨਸ਼ਨਰਜ਼ ਦੀਆਂ ਮੰਗਾਂ , ਮੁਸ਼ਕਲਾਂ ਨੂੰ ਵਿਚਾਰਨ ਲਈ ਰੱਖੀ ਗਈ ਹੈ ।ਇਸ ਮੌਕੇ ਸੀਨੀਅਰ ਮੈਂਬਰ ਸ੍ਰੀ ਗੁਰਜਿੰਦਰ ਸਿੰਘ , ਲਛਮਣ ਦਾਸ ਵਰਮਾ , ਮਾਸਟਰ ਅਮਰੀਕ ਸਿੰਘ , ਮੇਜਰ ਸਿੰਘ , ਪੂਰਨ ਚੰਦ , ਸਤੀਸ਼ ਕੁਮਾਰ , ਗੁਰਬਖਸ਼ ਲਾਲ , ਰਾਜ ਕੁਮਾਰ ਅਗਰਵਾਲ ਅਤੇ ਹੋਰ ਬਹੁਤ ਸਾਰੇ ਪੈਨਸ਼ਨਰ ਸ਼ਾਮਿਲ ਸਨ ।