ਸੰਗਰੂਰ 13 ਅਪ੍ਰੈਲ (ਮਾਸਟਰ ਪਰਮਵੇਦ/ਵਰਲਡ ਪੰਜਾਬੀ ਟਾਈਮਜ਼)
ਪੈਰਾ ਮੈਡੀਕਲ ਅਤੇ ਸਿਹਤ ਕਰਮਚਾਰੀ ਯੂਨੀਅਨ ਪੰਜਾਬ ਜਿਲਾ ਇਕਾਈ ਸੰਗਰੂਰ ਦੇ ਇੱਕ ਵਫਦ ਜਿਸ ਵਿੱਚ ਸੁਬਾਈ ਪ੍ਰਧਾਨ ਗੁਰਪ੍ਰੀਤ ਸਿੰਘ ਮੰਗਵਾਲ, ਜੁਆਇੰਟ ਸਕੱਤਰ ਕਰਨੈਲ ਸਿੰਘ, ਜ਼ਿਲਾ ਜਨਰਲ ਸਕੱਤਰ ਅਨਿਲ ਕੁਮਾਰ ਮਿੱਤਲ, ਜ਼ਿਲਾ ਆਗੂ ਰਾਵਿੰਦਰ ਸ਼ਰਮਾ ਦੀ ਸਾਂਝੀ ਅਗਵਾਈ ਹੇਠ ਬਲਾਕ ਲੋਂਗੋਵਾਲ ਦੇ ਪੈਰਾ ਮੈਡੀਕਲ ਮੁਲਾਜ਼ਮਾਂ ਦੀਆ ਮੰਗਾਂ ਤੇ ਮੁਸ਼ਕਲਾਂ ਦੇ ਹੱਲ ਲਈ ਸਿਵਲ ਸਰਜਨ ਸੰਗਰੂਰ ਡਾ ਸੰਜੇ ਕਾਮਰਾ ਜੀ ਨੂੰ ਮਿਲਿਆ ਸਿਵਲ ਸਰਜਨ ਡਾ ਕਾਮਰਾ ਨੇ ਆਗੂਆਂ ਦੀਆਂ ਮੁਸਕਲਾਂ ਅਤੇ ਮੰਗਾਂ ਦਾ ਫੌਰੀ ਹੱਲ ਕੀਤਾ ਅਤੇ ਉਨਾਂ ਨੂੰ ਭਰੋਸਾ ਦਿੱਤਾ ਕਿ ਉਹ ਉਨ੍ਹਾਂ ਦੀ ਹਰ ਮੁਸ਼ਕਲ ਦਾ ਹੱਲ ਕਰਨ ਦਾ ਆਪਣੇ ਵੱਲੋਂ ਸੰਭਵ ਯਤਨ ਕਰਦੇ ਰਹਿਣਗੇ ਇਸ ਮੌਕੇ ਹੋਰ ਆਗੂ ਗੁਰਪ੍ਰੀਤ ਸਿੰਘ ਵਾਲੀਆ, ਇੰਦਰਜੀਤ ਸਿੰਘ ਭਿੰਡਰਾਂ, ਰਾਮ ਸਿੰਘ ਚੰਗਾਲ ਸਮੇਤ ਸੀ ਐਚ ਓ ਰਾਜਵੰਤ ਕੌਰ ਸੀ ਐੱਚ ਓ ਜਸਵਿੰਦਰ ਕੌਰ ਸੀ ਐੱਚ ਓ ਸੁਖਜੀਤ ਕੌਰ ਕੌਰ ਅਤੇ ਹੋਰ ਆਗੂ ਹਾਜ਼ਰ ਸਨ।