ਕੋਟਕਪੂਰਾ, 11 ਮਾਰਚ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਅੰਤਰਾਸ਼ਟਰੀ ਕ੍ਰਿਕਟ ਟੂਰਨਾਮੈਂਟ ਦੇ ਫਾਈਨਲ ਮੈਚ ਵਿੱਚ ਭਾਰਤ ਕਿ੍ਰਕਟ ਟੀਮ ਨੇ ਨਿਊਜ਼ੀਲੈਂਡ ਨੂੰ ਚਾਰ ਵਿਕਟਾਂ ਨਾਲ ਹਰਾ ਕੇ ਅੰਤਰਰਾਸ਼ਟਰੀ ਕ੍ਰਿਕਟ ਟੂਰਨਾਮੈਂਟ ਟਰਾਫੀ ਜਿੱਤ ਕੇ ਇਤਿਹਾਸ ਰਚ ਦਿੱਤਾ। ਭਾਰਤ ਦੀ ਇਸ ਜਿੱਤ ਦਾ ਜਸ਼ਨ ਸਾਰੇ ਭਾਰਤੀਯ ਵਾਸੀਆਂ ਵਲੋਂ ਵੱਡੀ ਧੂਮਧਾਮ ਨਾਲ ਮਨਾਇਆ ਗਿਆ। ਇਸ ਜਿੱਤ ਦੇ ਨਾਲ ਭਾਰਤ ਸਭ ਤੋ ਵੱਧ ਖਿਤਾਬ ਜਿੱਤਣ ਵਾਲਾ ਦੇਸ਼ ਬਣ ਗਿਆ ਹੈ, ਇਹ ਸਾਡੇ ਲਈ ਫਖ਼ਰ ਦੀ ਗੱਲ ਹੈ। ਇਸ ਮੌਕੇ ਪ੍ਰਜਾਪਤ ਸਮਾਜਸੇਵਾ ਸੁਸਾਇਟੀ ਦੇ ਮੈਂਬਰ ਅਜੀਤ ਵਰਮਾ ਐਡਵੋਕੇਟ, ਜੈ ਚੰਦ ਬੇਂਵਾਲ, ਹੰਸਰਾਜ, ਅਰਜਨ ਰਾਮ ਅਤੇ ਅਸ਼ੋਕ ਕੁਮਾਰ ਨੇ ਸਮੂਹ ਦੇਸ਼ ਵਾਸੀਆਂ ਅਤੇ ਭਾਰਤੀ ਕ੍ਰਿਕਟ ਟੀਮ ਨੂੰ ਅੰਤਰਰਾਸ਼ਟਰੀ ਕ੍ਰਿਕਟ ਟੂਰਨਾਮੈਂਟ ਟਰਾਫੀ ਜਿੱਤਣ ਦੀ ਵਧਾਈ ਦਿੱਤੀ। ਇਸ ਮੌਕੇ ਉਪਰੋਕਤ ਤੋਂ ਇਲਾਵਾ ਐਡਵੋਕੇਟ ਅਜੀਤ ਵਰਮਾ ਨੇ ਬੱਚਿਆ ਨੂੰ ਉਚੇਰੀ ਸਿੱਖਿਆ ਅਤੇ ਖੇਡਾਂ ਵਿੱਚ ਵੱਧ ਤੋਂ ਵੱਧ ਹਿੱਸਾ ਲੈਣ ਦੀ ਅਪੀਲ ਕੀਤੀ।