ਕੋਟਕਪੂਰਾ, 8 ਅਪ੍ਰੈਲ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ)
ਪ੍ਰਜਾਪਤ ਸਮਾਜ ਸੇਵਾ ਸੁਸਾਇਟੀ ਦੀ ਖਾਸ ਮੀਟਿੰਗ ਐਡਵੋਕੇਟ ਅਜੀਤ ਵਰਮਾ, ਚੌਧਰੀ ਖੁਸ਼ੀਰਾਮ, ਜੈ ਚੰਦ ਬੇਵਾਲ ਅਤੇ ਹੰਸਰਾਜ ਦੀ ਅਗਵਾਈ ਹੇਠ ਹੋਈ। ਜਿਸ ਵਿਚ ਸੁਸਾਇਟੀ ਵਲੋਂ ਪ੍ਰਜਾਪਤ ਸਮਾਜ ਸੰਬੰਧੀ ਕੀਤੇ ਜਾਂਦੇ ਸਮਾਜਸੇਵੀ ਕੰਮਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਉਹਨਾਂ ਦੱਸਿਆ ਕਿ ਸੁਸਾਇਟੀ ਵਲੋਂ ਹੋਣਹਾਰ ਵਿਦਿਆਰਥੀਆ ਦਾ ਹੌਸਲਾ ਅਫ਼ਜ਼ਾਈ ਕਰਨ ਲਈ 14 ਅਪ੍ਰੈਲ ਦਿਨ ਐਤਵਾਰ ਨੂੰ ਪ੍ਰਜਾਪਤ ਧਰਮਸ਼ਾਲਾ ਮੋਗਾ ਵਿਚ ਇੱਕ ਖਾਸ ਪ੍ਰੋਗਰਾਮ ਆਯੋਜਿਤ ਕੀਤਾ ਜਾ ਰਿਹਾ ਹੈ, ਜਿਸ ਵਿੱਚ ਸੁਸਾਇਟੀ ਵਲੋਂ ਪੰਜਵੀਂ ਜਮਾਤ ਤੋਂ 11ਵੀ ਜਮਾਤ ਤੱਕ ਦੇ ਹੋਣਹਾਰ ਵਿਦਿਆਰਥੀਆਂ, ਜਿਨਾਂ ਦੇ 80 ਫੀਸਦੀ ਤੋਂ ਵੱਧ ਨੰਬਰ ਆਏ ਹਨ, ਉਨ੍ਹਾਂ ਸਨਮਾਨਿਤ ਕੀਤਾ ਜਾਵੇਗਾl ਇਸ ਤੋਂ ਇਲਾਵਾ ਇਹ ਵੀ ਤੈਅ ਕੀਤਾ ਗਿਆ ਕਿ ਸਮੇਂ ਸਮੇਂ ‘ਤੇ ਸੁਸਾਇਟੀ ਵਲੋਂ ਪ੍ਰਜਾਪਤ ਸਮਾਜ ਸੰਬੰਧੀ ਹੋਰ ਵੀ ਸਮਾਜਸੇਵੀ ਕੰਮ ਕੀਤੇ ਜਾਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰਾਕੇਸ਼ ਕੁਮਾਰ, ਰਾਜੇਸ਼ ਕੁਮਾਰ, ਪ੍ਰੇਮ ਕੁਮਾਰ, ਖੇਮ ਚੰਦ, ਵਿਕੀ ਕੁਮਾਰ, ਜੁਗਲ ਕਿਸ਼ੋਰ, ਅਰਜਨ ਰਾਮ , ਤਰਸੇਮ ਕੁਮਾਰ ਆਦਿ ਵੀ ਹਾਜ਼ਰ ਸਨ।