ਸਮਾਜਸੇਵੀਆਂ ਵੱਲੋਂ ਮਿਲੇ ਸਹਿਯੋਗ ਦੇ ਹਮੇਸ਼ਾਂ ਰਿਣੀ ਰਹਾਂਗੇ : ਆਗੂ
ਕੋਟਕਪੂਰਾ, 15 ਫਰਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਆਪਸੀ ਭਾਈਚਾਰਕ ਸਾਂਝ ਦੀ ਮਜ਼ਬੂਤੀ, ਸਰਬੱਤ ਦੇ ਭਲੇ ਅਤੇ ਬਿਨਾਂ ਕਿਸੇ ਵਿਤਕਰੇ ਦੇ ਲੋੜਵੰਦਾਂ ਦੀ ਸੇਵਾ ਲਈ ਹਮੇਸ਼ਾਂ ਤਤਪਰ ਰਹਿਣ ਵਾਲੀ ਸੰਸਥਾ ਪ੍ਰਜਾਪਤ ਸਮਾਜ ਸੇਵਾ ਸੁਸਾਇਟੀ ਮੋਗਾ ਦੇ ਮੈਂਬਰਾਂ ਨਾਲ ਹੋਈ ਖਾਸ ਗੱਲਬਾਤ ਦੌਰਾਨ ਸੁਸਾਇਟੀ ਦੇ ਸਰਪ੍ਰਸਤ ਚੋਧਰੀ ਹੰਸ ਰਾਜ, ਪ੍ਰਧਾਨ ਜੈ ਚੰਦ ਬੇਂਵਾਲ, ਲੀਗਲ ਐਡਵਾਈਜ਼ਰ ਅਜੀਤ ਵਰਮਾ ਐਡਵੋਕੇਟ, ਵਿੱਤ ਸਕੱਤਰ ਅਰਜਨ ਰਾਮ, ਜਨਰਲ ਸਕੱਤਰ ਧਰਮਬੀਰ ਸੁੱਖੀ ਅਤੇ ਮੁੱਖ ਟਰੇਨਰ ਅਸ਼ੋਕ ਕੁਮਾਰ ਨੇ ਦੱਸਿਆ ਕਿ ਸੁਸਾਇਟੀ ਦਾ ਗਠਨ ਸਾਲ 2023 ਵਿੱਚ ਕੀਤਾ ਗਿਆ ਸੀ, ਸੁਸਾਇਟੀ ਵਲੋਂ ਸਰਵ ਪ੍ਰਥਮ ਜਲ ਸੇਵਾ ਦੀ ਸ਼ੁਰੂਆਤ ਕੀਤੀ ਗਈ ਹੈ, ਸੁਸਾਇਟੀ ਨੂੰ ਜਦੋਂ ਵੀ ਕਿਸੇ ਨੇ ਮੈਡੀਕਲ ਜਾਂ ਆਰਥਿਕ ਮੱਦਦ ਲਈ ਅਪੀਲ ਕੀਤੀ ਤਾਂ ਸੁਸਾਇਟੀ ਦੇ ਮੈਂਬਰਾਂ ਨੇ ਸਮਾਜ ਦੇ ਸਹਿਯੋਗ ਨਾਲ ਸਹਾਇਤਾ ਕੀਤੀ, ਸਮਾਜ ਵਲੋਂ ਮੰਗ ਕੀਤੀ ਜਾ ਰਹੀ ਸੀ ਕਿ ਸਮਾਜ ਦੇ ਹਿੱਤ ਲਈ ਗੱਦੇ, ਕੰਬਲ, ਕੁਰਸੀਆਂ ਆਦਿ ਬਹੁਤ ਜਰੂਰੀ ਹੈ| ਇਸ ਸਬੰਧ ਵਿੱਚ ਸੁਸਾਇਟੀ ਵਲੋਂ ਵਿੱਢੀ ਗਈ ਇਕ ਛੋਟੀ ਅਤੇ ਨਿਵੇਕਲੀ ਪਹਿਲਕਦਮੀ ਨੂੰ ਸਮਾਜ ਦਾ ਹੱਦੋਂ ਵੱਧ ਸਹਿਯੋਗ ਮਿਲ ਰਿਹਾ ਹੈ| ਸੁਸਾਇਟੀ ਲਈ ਉਹ ਗੱਲ ਸਹੀ ਸਾਬਿਤ ਹੋਈ ਕਿ ‘ਅਕੇਲੇ ਚਲੇ ਥੇ ਹਮ ਜਬ ਪੀਛੇ ਮੁੜ ਕਰ ਦੇਖਾ ਤੋ ਕਾਰਫਾ ਬਣ ਗਿਆ’| ਮੋਗਾ ਪ੍ਰਜਾਪਤ ਸਮਾਜ ਦੇ ਲੋਕ ਆਪ ਮੁਹਾਰੇ ਹੋ ਸਮਾਜ ਸੇਵਾ ਲਈ ਖੁਦ ਅੱਗੇ ਆਏ ਅਤੇ ਵੱਧ ਚੜ• ਕੇ ਸਹਿਯੋਗ ਦਿੱਤਾ ਜਾ ਰਿਹਾ ਹੈ| ਸੁਸਾਇਟੀ ਦੇ ਅਹੁਦੇਦਾਰਾਂ ਨੇ ਦੱਸਿਆ ਕਿ ਸਮਾਜ ਦੇ ਸਹਿਯੋਗ ਨਾਲ ਹੁਣ ਸੁਸਾਇਟੀ ਕੋਲ ਹੁਣ ਤੱਕ 100 ਗੱਦਾ, 80 ਕੁਰਸੀਆਂ, 80 ਕੰਬਲ ਸਮੇਤ ਕਵਰ, 32 ਚਾਦਰਾਂ, 15 ਦਰੀਆਂ ਅਤੇ 2 ਚਾਹ ਕੰਟੇਨਰਾਂ ਦਾ ਪ੍ਰਬੰਧ ਹੋ ਚੁੱਕਿਆ ਹੈ| ਉਕਤ ਸਮਾਨ ਦਾ ਕੋਈ ਵੀ ਕਿਰਾਇਆ ਨਹੀਂ ਵਸੂਲ ਕੀਤਾ ਜਾਵੇਗਾ, ਦੁੱਖ ਦੀ ਘੜੀ ਵਿੱਚ ਬਿਲਕੁਲ ਮੁਫਤ ਹੋਵੇਗਾ ਅਤੇ ਖੁਸ਼ੀ ਮੌਕੇ ਦਾਨ ਪਾਤਰ ਵਿੱਚ ਆਪਣੀ ਸ਼ਰਧਾ ਮੁਤਾਬਿਕ ਦਾਨ ਪਾਤਰ ਵਿੱਚ ਯੋਗਦਾਨ ਪਾ ਸਕਦੇ ਹਨ| ਸਮਾਨ ਦੀ ਸਾਂਭ ਸੰਭਾਲ ਲਈ ਸੁਸਾਇਟੀ ਦੇ ਮੈਂਬਰ ਅਰਜਨ ਰਾਮ ਵੱਲੋਂ ਇੱਕ ਕਮਰਾ ਦਿੱਤਾ ਗਿਆ ਹੈ, ਸੋ ਇਸ ਤਰ•ਾਂ ਸਮਾਜ ਦੇ ਹਿਤ ਲਈ ਸੁਸਾਇਟੀ ਵਲੋਂ ਇੱਕ ਨਿਵੇਕਲੀ ਪਹਿਲ ਕੀਤੀ ਗਈ ਅਤੇ ਅੱਗੇ ਤੋਂ ਵੀ ਸਮਾਜ ਦੇ ਮਾਰਗਦਰਸ਼ਨ ਅਨੁਸਾਰ ਸਮਾਜ ਸੇਵਾ ਦੇ ਕਾਰਜ ਸਮੂਹ ਸਮਾਜ ਦੇ ਸਹਿਯੋਗ ਨਾਲ ਕਰਦੇ ਰਹਾਂਗੇ, ਕਿਉਕਿ ਇਕੱਲਾ ਬੰਦਾ ਕੁਝ ਵੀ ਨਹੀਂ ਕਰ ਸਕਦਾ ਅਤੇ ਸਮਾਜ ਦੇ ਸਹਿਯੋਗ ਤੋ ਬਿਨਾਂ ਕੋਈ ਵੀ ਸੰਸਥਾ ਨਹੀਂ ਚੱਲ ਸਕਦੀ| ਇਸ ਮੌਕੇ ਸਮੂਹ ਸੁਸਾਇਟੀ ਮੈਂਬਰਾਂ ਵੱਲੋਂ ਸਾਰੇ ਪ੍ਰਜਾਪਤ ਸਮਾਜ ਦਾ ਸਹਿਯੋਗ ਦੇਣ ਬਦਲੇ ਦਿਲੋਂ ਧੰਨਵਾਦ ਕੀਤਾ ਗਿਆ|
