ਆਰਥਿਕ ਅਤੇ ਰਾਜਨੀਤਿਕ ਤੌਰ ‘ਤੇ ਪਛੜੇ ਗਰੀਬ ਕਬੀਲਿਆਂ ਲਈ ਪੰਜਾਬ ਤੇ ਹਰਿਆਣਾ ਵਿੱਚ ਇਸ ਦਾ ਕੋਟਾ ਹੋਵੇ ਲਾਗੂ : ਜਸਪਾਲ ਪੰਜਗਰਾਈਂ
ਕੋਟਕਪੂਰਾ, 30 ਮਾਰਚ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਜਸਪਾਲ ਸਿੰਘ ਪੰਜਗਰਾਈਂ ਨੇ ਆਖਿਆ ਕਿ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਭਾਰਤੀ ਜਨਤਾ ਪਾਰਟੀ ਪੰਜਾਬ ਤੋਂ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਅਤੇ ਹਰਿਆਣਾ ਤੋਂ ਰਾਜ ਸਭਾ ਮੈਂਬਰ ਰਾਮ ਚੰਦਰ ਜਾਗੜਾ ਵੱਲੋਂ ਰਾਜ ਸਭਾ ਵਿੱਚ ਪੰਜਾਬ ਤੇ ਹਰਿਆਣਾ ਦੇ ਬਾਵਰੀਆ ਬਾਜੀਗਰ ਨਾਟ ਬਰੜ ਗੰਧੀਲੇ ਸਿਗਲੀਗਰ ਕਬੀਲਿਆਂ ਦੀ ਮੰਗ ਨੂੰ ਪੂਰੀ ਤਰਾਂ ਜਾਣਕਾਰੀ ਤਹਿਤ ਰੱਖੀ, ਜਿਨਾਂ ਨੇ ਭਾਰਤ ਸਰਕਾਰ ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਮੰਗ ਕੀਤੀ ਕਿ ਜਿੱਥੇ ਦੇਸ਼ ਵਿੱਚ ਇਹਨਾਂ ਆਰਥਿਕ ਸਮਾਜਿਕ ਭੰਗੋਲਿਕ ਅਤੇ ਰਾਜਨੀਤਿਕ ਤੌਰ ‘ਤੇ ਪਛੜੇ ਹੋਏ ਅਤੇ ਗਰੀਬ ਕਬੀਲਿਆਂ ਲਈ ਪੰਜਾਬ ਤੇ ਹਰਿਆਣਾ ਵਿੱਚ ਇਸ ਦਾ ਕੋਟਾ ਲਾਗੂ ਕੀਤਾ ਜਾਵੇ ਉਹਨਾਂ ਨੇ ਦੱਸਿਆ ਕਿ ਜਿਸ ਤਰ੍ਹਾਂ ਪੂਰੇ ਹਿੰਦੁਸਤਾਨ ਵਿੱਚ ਆਜ਼ਾਦੀ ਤੋਂ ਬਾਅਦ ਐਸ.ਟੀ ਦਾ ਕੋਟਾ ਲਾਗੂ ਹੈ, ਉਸੇ ਤਰ੍ਹਾਂ ਪੰਜਾਬ ਤੇ ਹਰਿਆਣੇ ਵਿੱਚ ਵੀ ਇੰਨਾ ਕਬੀਲਿਆਂ ਨੂੰ ਲਾਭ ਦੇਣ ਲਈ ਲਾਗੂ ਕਰਨਾ ਚਾਹੀਦਾ, ਇਹ ਉਹ ਕਬੀਲੇ ਹਨ, ਜਿਨਾਂ ਨੇ ਮੁਗਲਾਂ ਅਤੇ ਅੰਗਰੇਜ਼ਾਂ ਨਾਲ ਲੋਹਾ ਲਿਆ ਤੇ ਭਾਰਤ ਨੂੰ ਆਜ਼ਾਦ ਕਰਾਉਣ ਲਈ ਦੇਸ਼ ਵਿੱਚ ਸਭ ਤੋਂ ਵੱਧ ਕੁਰਬਾਨੀਆਂ ਦੇਣ ਵਾਲੇ ਇਹ ਕਬੀਲੇ ਹਨ! ਉਹਨਾਂ ਕਿਹਾ ਕਿ ਅੰਗਰੇਜ਼ ਹਕੂਮਤ ਨੇ ਇਹਨਾਂ ਵਿੱਚੋਂ ਬਹੁਤ ਸਾਰੇ ਕਬੀਲਿਆਂ ਤੇ ਉਹਨਾਂ ਦਾ ਵਿਕਾਸ ਰੋਕਣ ਲਈ 1871 ਜਰਾਇਮ ਪੇਸ਼ਾ ਐਕਟ ਲਗਾਇਆ ਇਹਨਾਂ ਰਸਮਾਂ ਮੈਂਬਰਾਂ ਨੇ ਮੰਗ ਕੀਤੀ ਕਿ ਛੇਤੀ ਹੀ ਪੰਜਾਬ ਤੇ ਹਰਿਆਣਾ ਵਿੱਚ ਐਸ ਟੀ ਦਾ ਇਨਾ ਕਬੀਲਾ ਨੂੰ ਦਰਜਾ ਦਿੱਤਾ ਜਾਵੇ ਇਸ ਸਮੇਂ ਕਬੀਲਿਆਂ ਦੇ ਰਾਸ਼ਟਰੀ ਆਗੂ ਜਸਪਾਲ ਸਿੰਘ ਪੰਜਗਰਾਈ ਮੀਤ ਪ੍ਰਧਾਨ ਪੰਜਾਬ ਭਾਰਤੀ ਜਨਤਾ ਪਾਰਟੀ ਐਸਸੀ ਮੋਰਚਾ ਨੇ ਧੰਨਵਾਦ ਕਰਦਿਆਂ ਹਾਈ ਕਮਾਂਡ ਤੋਂ ਮੰਗ ਕੀਤੀ ਕਿ ਇਸ ਮੰਗ ਨੂੰ ਜਲਦੀ ਪੂਰਾ ਕੀਤਾ ਜਾਵੇ ਪੰਜਾਬ ਤੇ ਹਰਿਆਣਾ ਵਿੱਚ ਐਸ ਟੀ ਲਾਗੂ ਕਰਨ ਨਾਲ 65 ਲੱਖ ਅਤੇ ਗਰੀਬ ਕਬੀਲਿਆਂ ਨੂੰ ਲਾਭ ਮਿਲੇਗਾ ਜਿਸ ਕਰਕੇ ਇਹਨਾਂ ਦੇ ਹਾਲਾਤ ਵਿੱਚ ਸੁਧਾਰ ਹੋਵੇਗਾ ਉਹਨਾਂ ਨੇ ਮਾਨਯੋਗ ਪ੍ਰਧਾਨ ਮੰਤਰੀ ਤੋਂ ਮੰਗ ਕੀਤੀ ਕਿ ਦੇਸ਼ ਦੀ ਤਰ੍ਹਾਂ ਪੰਜਾਬ ਤੇ ਹਰਿਆਣਾ ਵਿੱਚ ਐਸ ਟੀ ਦਾ ਦਰਜਾ ਇਨਾ ਕਬੀਲਿਆਂ ਨੂੰ ਦਿੱਤਾ ਜਾਵੇ ਇਸ ਸਮੇਂ ਜਸਪਾਲ ਸਿੰਘ ਪੰਜ ਗਰਾਈ ਨੇ ਕਿਹਾ ਕਿ ਜਦੋਂ ਵੀ ਪੰਜਾਬ ਤੇ ਹਰਿਆਣਾ ਵਿੱਚ ਨਰਿੰਦਰ ਮੋਦੀ ਜੀ ਐਸ ਟੀ ਦਾ ਦਰਜਾ ਸਾਡੇ ਕਬੀਲਿਆਂ ਨੂੰ ਦੇਣਗੇ ਅਸੀਂ ਕਬੀਲਿਆਂ ਵੱਲੋਂ ਆਪਣੇ ਖੂਨ ਨਾਲ ਤੋਲ ਕੇ ਉਹਨਾਂ ਦਾ ਸਨਮਾਨ ਕਰਾਂਗੇ
