ਕੋਟਕਪੂਰਾ, 5 ਅਗਸਤ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਕੇਂਦਰ ਸਰਕਾਰ ਦੁਆਰਾ ਚਲਾਈਆਂ ਗਈਆਂ ਲੋਕ ਭਲਾਈ ਸਕੀਮਾਂ ਵਿੱਚੋਂ ਇੱਕ ਸਕੀਮ ਆਮ ਲੋਕਾਂ ਲਈ ਪ੍ਰਧਾਨ ਮੰਤਰੀ ਦੁਆਰਾ ਬੀਮਾ ਯੋਜਨਾ ਆਮ ਲੋਕਾਂ ਦੇ ਪਰਿਵਾਰਾਂ ਨੂੰ ਕਾਫੀ ਲਾਭਦਾਇਕ ਸਾਬਿਤ ਹੋ ਰਹੀ ਹੈ ਸਟੇਟ ਬੈਂਕ ਆਫ ਇੰਡੀਆ ਦੀ ਬਰਾਂਚ ਮੈਨੇਜਰ ਸਹਰਸ਼ ਨੇ ਦੱਸਿਆ ਕਿ ਉਹਨਾਂ ਦੇ ਬੈਂਕ ਦੀ ਬਰਾਂਚ ਵਿੱਚ ਕਰਮਜੀਤ ਕੌਰ ਪਤਨੀ ਅਜਾਇਬ ਸਿੰਘ ਨਿਵਾਸੀ ਪੁਲਿਸ ਲਾਈਨ ਫ਼ਰੀਦਕੋਟ ਦਾ ਬੱਚਤ ਖਾਤਾ ਹੈ। ਉਹਨਾਂ ਨੇ ਇਸ ਔਰਤ ਨੂੰ ਪ੍ਰੇਰਿਤ ਕਰਕੇ ਇਸ ਦਾ ਪ੍ਰਧਾਨ ਮੰਤਰੀ ਬੀਮਾ ਯੋਜਨਾ ਤਹਿਤ 20 ਰੁਪਏ ਵਿੱਚ 2 ਲੱਖ ਦਾ ਬੀਮਾ ਕੀਤਾ ਸੀ। ਬੀਤੇ ਸਾਲ 20 ਅਕਤੂਬਰ ਨੂੰ ਉਸਦਾ ਬੀਮਾ ਕਰਨ ਉਪਰੰਤ ਇਸ ਸਾਲ ਫਰਵਰੀ ਵਿੱਚ ਕਰਮਜੀਤ ਕੌਰ ਦੀ ਮੌਤ ਹੋ ਗਈ, ਜਿਸ ਲਈ ਲਾਭ ਕਰਤਾ ਨੂੰ 2 ਲੱਖ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ, ਇਸ ਬੀਮਾ ਸਕੀਮ ਲਈ ਗਾਹਕ ਨੂੰ ਕਾਫੀ ਪ੍ਰੇਰਿਤ ਕੀਤਾ ਗਿਆ ਫਿਰ ਜਾ ਕੇ ਉਹ ਇਹ 20 ਰੁਪਏ ਵਿੱਚ 2 ਲੱਖ ਰੁਪਏ ਦਾ ਜੀਵਨ ਬੀਮਾ ਕਰਵਾਉਣ ਲਈ ਤਿਆਰ ਹੋਈ। ਜਿਸ ’ਤੇ ਉਸ ਔਰਤ ਦਾ 20 ਰੁਪਏ ਵਿੱਚ ਬੀਮਾ ਬੈਂਕ ਵੱਲੋਂ ਕਰ ਦਿੱਤਾ ਗਿਆ ਸੀ। ਫਰਵਰੀ ਨੂੰ ਇਹ ਔਰਤ ਦੀ ਸੰਖੇਪ ਬਿਮਾਰੀ ਉਪਰੰਤ ਮੌਤ ਹੋ ਗਈ। ਜਿਸ ਬਾਰੇ ਉਸਦੇ ਪਰਿਵਾਰ ਨੇ ਕਾਫੀ ਦੇਰ ਬਾਅਦ ਬੈਂਕ ਨੂੰ ਸੂਚਿਤ ਕੀਤਾ ਬੈਂਕ ਨੂੰ ਉਹਨਾਂ ਦੇ ਗਾਹਕ ਦੀ ਮੌਤ ਦਾ ਸਰਟੀਫਿਕੇਟ ਮਿਲਣ ਅਤੇ ਜਾਣਕਾਰੀ ਹਾਸਿਲ ਹੋਣ ’ਤੇ ਉਹਨਾਂ ਨੇ ਉਸ ਨੂੰ ਜਰੂਰੀ ਕਾਗਜਾਤ ਪੂਰੇ ਕਰਨ ਲਈ ਕਿਹਾ। ਜਿਵੇਂ ਹੀ ਸਾਰੇ ਕਾਗਜਾਤ ਉਹਨਾਂ ਵਲੋਂ ਮੁਹੱਈਆਂ ਕਰਵਾਏ ਗਏ ਤਾਂ ਬੈਂਕ ਨੇ ਅੱਗੇ ਕੇਸ ਰੈਫਰ ਕਰ ਦਿੱਤਾ। ਬੈਂਕ ਦੇ ਰੀਜ਼ਨਲ ਮੈਨੇਜਰ ਪਵਨ ਕੁਮਾਰ ਦੇ ਦਿਸ਼ਾ-ਨਿਰਦੇਸ਼ਾਂ ’ਤੇ ਕੰਪਨੀ ਵੱਲੋਂ ਮਿ੍ਰਤਕ ਔਰਤ ਦੇ ਬੇਟੇ ਬਲਜਿੰਦਰ ਸਿੰਘ ਨੂੰ 2 ਲੱਖ ਰੁਪਏ ਦੀ ਬੀਮਾ ਰਾਸ਼ੀ ਜਾਰੀ ਕੀਤੀ ਗਈ। ਉਹਨਾਂ ਕਿਹਾ ਕਿ ਉਹ ਬੈਂਕ ਦੇ ਬਾਕੀ ਸਾਰੇ ਗਾਹਕਾਂ ਨੂੰ ਇਸ ਸਕੀਮ ਦਾ ਭਾਗੀਦਾਰ ਬਣਨ ਲਈ ਪ੍ਰੇਰਿਤ ਕਰਦੇ ਰਹਿੰਦੇ ਹਨ।