ਜਲੰਧਰ 29 ਅਕਤੂਬਰ (ਪਾਲ ਜਲੰਧਰੀ/ਵਰਲਡ ਪੰਜਾਬੀ ਟਾਈਮਜ਼)
ਸ੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਵੱਲੋਂ ਡਾਕਟਰ ਬੀ ਆਰ ਅੰਬੇਡਕਰ ਵਲਡਵਾਈਡ ਫਰੀ ਸਟੱਡੀ ਸੈਂਟਰ ਦੁਬਈ ਦੇ ਸਹਿਯੋਗ ਨਾਲ ਪਿੰਡ ਸਤੌਰ ਵਿੱਚ ਚੱਲ ਰਹੇ ਸਟੱਡੀ ਸੈਂਟਰ ਦੇ ਪ੍ਰਧਾਨ ਸ੍ਰੀ ਰਾਜ ਕੁਮਾਰ, ਸ਼੍ਰੀ ਮੋਹਨ ਲਾਲ ਕੈਸ਼ੀਅਰ, ਡਾ:ਜਸਵੀਰ ਸਿੰਘ ਵਲੋ ਅੱਜ ਮਿਤੀ: 26-10-2025 ਨੂੰ ਪ੍ਰਬੁੱਧ ਭਾਰਤ ਫਾਊਂਡੇਸ਼ਨ ਵਲੋ ਆਯੋਜਿਤ ਕਾਰਵਾਈ ਗਈ 16 ਵੀ ਪ੍ਰਤੀਯੋਗਿਤਾ ਦੇ ਇਨਾਮ ਵੰਡ ਸਮਾਗਮ ਜੀ ਕਿ ਗੋਰਾਇਆ, ਜ਼ਿਲ੍ਹਾ ਜਲੰਧਰ ਵਿਖੇ ਕਰਾਇਆ ਗਿਆ ਵਿੱਚ ਹਾਜ਼ਰੀ ਭਰੀ ਗਈ। ਇਸ ਪ੍ਰਤੀਯੋਗਿਤਾ ਵਿੱਚ ਇਸ ਪਿੰਡ ਦੇ ਸੈਂਟਰ ਵਿੱਚੋ ਗਰੁੱਪ ਏ ਦੀ ਮੈਰਿਟ ਵਿੱਚ ਆਈ ਪ੍ਰੀਖਿਆਰਥਣ ਰੀਆ ਰਾਣੀ ਪੁਤਰੀ ਸ੍ਰੀ ਸਤਨਾਮ ਸਿੰਘ, ਜਿਸ ਨੇ ਕਿ 77 ਨੰਬਰ ਪ੍ਰਾਪਤ ਕੀਤੇ ਦਾ ਪ੍ਰਬੁੱਧ ਭਾਰਤ ਫਾਊਂਡੇਸ਼ਨ ਵਲੋ ਬਾਬਾ ਸਾਹਿਬ ਦੀ ਫੋਟੋ, ਸਰਟੀਫਿਕੇਟ, ਅਤੇ 1000 ਰੁਪਏ ਨਾਲ ਸਨਮਾਨ ਕੀਤਾ ਗਿਆ

