ਕੁਰਾਲ਼ੀ, 18 ਮਾਰਚ (ਗੁਰਬਿੰਦਰ ਸਿੰਘ ਰੋਮੀ/ਵਰਲਡ ਪੰਜਾਬੀ ਟਾਈਮਜ਼)
ਕੁਰਾਲੀ ਸ਼ਹਿਰ ਦੀ ਹੱਦ ਵਿੱਚ ਲਾਵਾਰਸ ਲੋਕਾਂ ਦੀ ਸੇਵਾ-ਸੰਭਾਲ਼ ਕਰ ਰਹੀ ਸੰਸਥਾ ਪ੍ਰਭ ਆਸਰਾ ਵਿਖੇ ਲੱਗਭਗ 09 ਸਾਲਾਂ ਤੋਂ ਰਹਿ ਰਹੀ ਬੀਬੀ ਬੁਧੀਆ (44 ਸਾਲ) ਦੀ ਹਾਲਤ ਗੰਭੀਰ ਬਣੀ ਹੋਈ ਹੈ। ਜੋ ਕਿ ਸੰਸਥਾ ਦੇ ਚਨਾਲ਼ੋਂ (ਕੁਰਾਲ਼ੀ) ਵਿਖੇ ਸਥਿਤ ਮਲਟੀਸਪੈਸ਼ਲ ਚੈਰੀਟੇਬਲ ਹਸਪਤਾਲ ਵਿੱਚ ਮਾਹਿਰ ਡਾਕਟਰਾਂ ਦੀ ਦੇਖ-ਰੇਖ ਹੇਠ ਇਲਾਜ ਅਧੀਨ ਹੈ। ਸੰਸਥਾ ਮੁਖੀ ਭਾਈ ਸ਼ਮਸ਼ੇਰ ਸਿੰਘ ਅਤੇ ਬੀਬੀ ਰਾਜਿੰਦਰ ਕੌਰ ਨੇ ਦੱਸਿਆ ਕਿ ਡਾਕਟਰਾਂ ਦੀ ਰਿਪੋਰਟ ਮੁਤਾਬਕ ਇਸ ਬੀਬੀ ਦੀ ਸਥਿਤੀ ਨਾਜ਼ੁਕ ਹੈ। ਇਸਨੂੰ 06-04-2016 ਨੂੰ ਪੁਲਸ ਥਾਣਾ: ਸੋਹਾਣਾ (ਜਿਲ੍ਹਾ: ਮੋਹਾਲ਼ੀ) ਵੱਲੋਂ ਬੜੀ ਤਰਸਯੋਗ ਹਾਲਤ ਵਿੱਚ ਪ੍ਰਭ ਆਸਰਾ, ਕੁਰਾਲ਼ੀ ਵਿਖੇ ਦਾਖਲ ਕਰਵਾਇਆ ਗਿਆ ਸੀ। ਪ੍ਰਬੰਧਕਾਂ ਵੱਲੋਂ ਅਪੀਲ ਕੀਤੀ ਜਾਂਦੀ ਹੈ ਕਿ ਜੇਕਰ ਇਸ ਬੀਬੀ ਨੂੰ ਪਛਾਨਣ ਵਾਲ਼ਾ ਕੋਈ ਰਿਸ਼ਤੇਦਾਰ ਇਸਨੂੰ ਮਿਲਣਾ ਚਾਹੁੰਦਾ ਹੋਵੇ ਤਾਂ ਪ੍ਰਭ ਆਸਰਾ, ਕੁਰਾਲ਼ੀ ਵਿਖੇ ਸੰਪਰਕ ਕਰ ਸਕਦਾ ਹੈ।

