ਕੁਰਾਲ਼ੀ, 25 ਨਵੰਬਰ (ਰੋਮੀ ਘੜਾਮਾਂ/ਵਰਲਡ ਪੰਜਾਬੀ ਟਾਈਮਜ਼)
ਕੁਰਾਲੀ ਸ਼ਹਿਰ ਦੀ ਹੱਦ ਵਿੱਚ ਲਾਵਾਰਸ ਲੋਕਾਂ ਦੀ ਸੇਵਾ-ਸੰਭਾਲ਼ ਕਰ ਰਹੀ ਸੰਸਥਾ, ਪ੍ਰਭ ਆਸਰਾ ਵਿਖੇ ਲੱਗਭਗ 05 ਸਾਲ ਤੋਂ ਰਹਿ ਰਹੀ ਬਜ਼ੁਰਗ ਬੀਬੀ ਮੁਖਰਾਜ ਕੌਰ (ਲੱਗਭਗ 81 ਸਾਲ) ਦੀ ਹਾਲਤ ਗੰਭੀਰ ਬਣੀ ਹੋਈ ਹੈ। ਜੋ ਕਿ ਸੰਸਥਾ ਦੇ ਚਨਾਲ਼ੋਂ (ਕੁਰਾਲ਼ੀ) ਵਿਖੇ ਸਥਿਤ ਮਲਟੀਸਪੈਸ਼ਲ ਚੈਰੀਟੇਬਲ ਹਸਪਤਾਲ ਦੇ ਆਈ.ਸੀ.ਯੂ. ਵਿੱਚ ਮਾਹਿਰ ਡਾਕਟਰਾਂ ਦੀ ਨਿਗਰਾਨੀ ਹੇਠ ਜੇਰੇ ਇਲਾਜ ਹੈ। ਬੀਬੀ ਰਾਜਿੰਦਰ ਕੌਰ ਨੇ ਦੱਸਿਆ ਕਿ ਡਾਕਟਰਾਂ ਦੀ ਰਿਪੋਰਟ ਮੁਤਾਬਕ ਇਸ ਬਜੁਰਗ ਦੀ ਸਥਿਤੀ ਨਾਜ਼ੁਕ ਹੈ। ਇਨ੍ਹਾਂ ਨੂੰ 15-03-2020 ਨੂੰ ਗ੍ਰਾਮ ਪੰਚਾਇਤ ਪਿੰਡ: ਕੰਧੋਲਾ (ਸ਼੍ਰੀ ਚਮਕੌਰ ਸਾਹਿਬ) ਰਾਹੀਂ ਬੇਸਹਾਰਾ ਸਥਿਤੀ ਦੇ ਚਲਦਿਆਂ ਸੰਸਥਾ ਵਿੱਚ ਦਾਖਲ ਕਰਵਾਇਆ ਗਿਆ ਸੀ। ਪ੍ਰਬੰਧਕਾਂ ਵੱਲੋਂ ਅਪੀਲ ਕੀਤੀ ਜਾਂਦੀ ਹੈ ਕਿ ਜੇਕਰ ਇਹਨਾਂ ਨੂੰ ਪਛਾਨਣ ਵਾਲ਼ਾ ਕੋਈ ਰਿਸ਼ਤੇਦਾਰ ਮਿਲਣਾ ਚਾਹੁੰਦਾ ਹੋਵੇ ਤਾਂ ਪ੍ਰਭ ਆਸਰਾ, ਕੁਰਾਲ਼ੀ ਵਿਖੇ ਸੰਪਰਕ ਕਰ ਸਕਦਾ ਹੈ।
