
ਫ਼ਰੀਦਕੋਟ 1 ਅਕਤੂਬਰ (ਵਰਲਡ ਪੰਜਾਬੀ ਟਾਈਮਜ਼)
ਕ੍ਰਿਸ਼ਨਾ ਵੰਤੀ ਸੇਵਾ ਸੁਸਾਇਟੀ ਰਜਿ ਫਰੀਦਕੋਟ ਦੇ ਸੀਨੀਅਰ ਮੈਂਬਰ ਅਤੇ ਪ੍ਰਵਾਸੀ ਭਾਰਤੀ ਬਲਵਿੰਦਰ ਸਿੰਘ ਸਰਾਂ ਸਰੀ ਬੀ ਸੀ ਕੈਨੇਡਾ ਨੇ ਆਪਣੇ ਪਿਤਾ ਸਵ: ਸ ਮਨਜੀਤ ਸਿੰਘ ਸਰਾਂ ਦੀ ਨਿੱਘੀ ਯਾਦ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਬਾਜੀਗਰ ਬਸਤੀ ਫ਼ਰੀਦਕੋਟ ਵਿਖੇ ਇੱਕ ਵੱਡਾ ਆਰ. ਓ. ਅਤੇ ਚਿੱਲਰ ਲਗਵਾਇਆ ਗਿਆ।
ਸੁਸਾਇਟੀ ਦੇ ਪ੍ਰਧਾਨ ਪ੍ਰਿੰਸੀਪਲ ਸੁਰੇਸ਼ ਅਰੋੜਾ ਦੀ ਅਗਵਾਈ ਵਿੱਚ ਸਾਧਾਰਨ ਅਤੇ ਪ੍ਰਭਾਵਸ਼ਾਲੀ ਪ੍ਰੋਗਰਾਮ ਆਯੋਜਿਤ ਕੀਤਾ ਗਿਆ । ਜਿਸ ਦੇ ਮੁੱਖ ਮਹਿਮਾਨ ਸ ਨਰਿੰਦਰਪਾਲ ਸਿੰਘ ਨਿੰਦਾ ਪ੍ਰਧਾਨ ਨਗਰ ਕੌਂਸਲ ਫ਼ਰੀਦਕੋਟ ਸਨ। ਵਿਸ਼ੇਸ਼ ਮਹਿਮਾਨ ਵਿੱਚ ਸ ਸੁਖਦੇਵ ਸਿੰਘ, ਸ ਹਰਦੇਵ ਸਿੰਘ,ਨੀਟਾ ਸਰਾਂ,ਮੱਘਰ ਸਿੰਘ ਅਤੇ ਕੰਵਲਜੀਤ ਸਿੰਘ ਐਮ. ਸੀ. ਸਨ । ਆਰ. ਓ. ਅਤੇ ਚਿੱਲਰ ਦਾ ਰਸਮੀ ਉਦਘਾਟਨ ਸ ਨਰਿੰਦਰਪਾਲ ਸਿੰਘ ਨਿੰਦਾ ਅਤੇ ਸ ਸੁਖਦੇਵ ਸਿੰਘ ਨੇ ਕੀਤਾ। ਕ੍ਰਿਸ਼ਨਾ ਵੰਤੀ ਸੇਵਾ ਸੁਸਾਇਟੀ ਦੇ ਮੈਂਬਰ ਸ ਭੁਪਿੰਦਰ ਸਿੰਘ ਛੀਨਾ ਨੇ ਸਭਨਾ ਨੂੰ ਜੀ ਆਇਆਂ ਨੂੰ ਕਿਹਾ। ਇਸ ਪ੍ਰੋਜੈਕਟ ਸਬੰਧੀ ਜਾਣਕਾਰੀ ਦਿੰਦੇ ਹੋਏ ਸੁਸਾਇਟੀ ਦੇ ਪ੍ਰਧਾਨ ਪ੍ਰਿੰਸੀਪਲ ਸੁਰੇਸ਼ ਅਰੋੜਾ ਨੇ ਦੱਸਿਆ ਕਿ ਇਸ ਸਕੂਲ ਵਿੱਚ ਬੱਚਿਆਂ ਦੇ ਪੀਣ ਵਾਲੇ ਸ਼ੁੱਧ ਪਾਣੀ ਦੀ ਘਾਟ ਸੀ ਅਤੇ ਲੰਮੇ ਸਮੇਂ ਤੋਂ ਅਸੀਂ ਇਸ ਪ੍ਰੋਜੈਕਟ ਨੂੰ ਲਗਾਉਣ ਲਈ 2022 ਤੋਂ ਉਪਰਾਲੇ ਕਰ ਰਹੇ ਸੀ ਪਰ ਸਾਨੂੰ ਵਿਭਾਗ ਵੱਲੋਂ ਸਹਿਯੋਗ ਨਹੀਂ ਮਿਲ ਰਿਹਾ ਸੀ ਜਿਸ ਕਰਕੇ ਇਹ ਪ੍ਰੋਜੈਕਟ ਨੇਪਰੇ ਚਾੜਨ ਵਿੱਚ ਏਨਾ ਲੰਮਾ ਸਮਾਂ ਲੱਗਿਆ ਅਤੇ ਅੱਜ ਅਸੀਂ ਆਪਣੀ ਸੁਸਾਇਟੀ ਦੇ ਸੀਨੀਅਰ ਮੈਂਬਰ ਸ ਬਲਵਿੰਦਰ ਸਿੰਘ ਸਰਾਂ ਦੇ ਪੂਰਨ ਸਹਿਯੋਗ ਨਾਲ ਅਸੀਂ ਪੂਰਾ ਕਰ ਸਕੇ ਹਾਂ। ਇਸ ਪ੍ਰੋਜੈਕਟ ਦੇ ਲੱਗਣ ਨਾਲ ਸਕੂਲ ਦੇ ਬੱਚਿਆਂ ਨੂੰ ਹੁਣ ਪੀਣ ਵਾਲਾ ਸ਼ੁੱਧ ਅਤੇ ਠੰਡਾ ਪਾਣੀ ਮਿਲੇਗਾ। ਸ਼੍ਰੀ ਅਰੋੜਾ ਨੇ ਦੱਸਿਆ ਕਿ ਸਕੂਲ ਦੇ ਅਧਿਆਪਕਾਂ ਦੇ ਦੱਸਣ ਅਨੁਸਾਰ ਸਕੂਲ ਦੇ ਅਧਿਆਪਕ ਸਕੂਲ ਵਿੱਚ ਬਣਨ ਵਾਲੇ ਮਿਡ ਡੇ ਮੀਲ ਲਈ ਪਾਣੀ ਮੁੱਲ ਖਰੀਦਦੇ ਸਨ। ਇਸ ਪ੍ਰੋਜੈਕਟ ਦੇ ਲੱਗਣ ਨਾਲ ਸਾਰੀਆਂ ਮੁਸ਼ਕਿਲਾਂ ਦਾ ਹੱਲ ਹੋ ਗਿਆ। ਬੱਚਿਆਂ ਨੂੰ ਪੂਰਾ ਚਾਅ ਚੜ੍ਹਿਆ ਹੋਇਆ ਸੀ ਜਿਸ ਤਰਾਂ ਉਹਨਾ ਨੂੰ ਕੋਈ ਬਹੁਤ ਵੱਡੀ ਚੀਜ਼ ਮਿਲ ਗਈ ਹੋਵੇ। ਸ਼੍ਰੀ ਸੁਰੇਸ਼ ਅਰੋੜਾ ਨੇ ਇਹ ਵੀ ਦੱਸਿਆ ਕਿ ਭਵਿੱਖ ਵਿੱਚ ਬਹੁਤ ਜਲਦੀ ਫਰੀਦਕੋਟ ਦੀ ਸਾਂਝੀ ਥਾਂ ਤੇ ਬਾਬਾ ਫਰੀਦ ਸੁਸਾਇਟੀ ਸਰੀ. ਬੀ. ਸੀ. ਕੈਨੇਡਾ ਦੇ ਸਹਿਯੋਗ ਨਾਲ ਵੱਡਾ ਆਰ. ਓ. ਅਤੇ ਚਿੱਲਰ ਲਗਾਇਆ ਜਾ ਰਿਹਾ ਹੈ।ਮੁੱਖ ਮਹਿਮਾਨ ਸ ਨਰਿੰਦਰ ਪਾਲ ਸਿੰਘ ਨਿੰਦਾ ਪ੍ਰਧਾਨ ਨਗਰ ਕੌਂਸਲ ਫਰੀਦਕੋਟ ਨੇ ਸਰਾਂ ਪਰਿਵਾਰ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਪਰਿਵਾਰ ਮੁੱਢ ਤੋਂ ਹੀ ਸਮਾਜ ਸੇਵਾ ਕਰ ਰਿਹਾ ਹੈ ਅਤੇ ਇਹ ਪੂਰਾ ਪਰਿਵਾਰ ਸਮਾਜ ਸੇਵੀ ਪਰਿਵਾਰ ਹੈ।ਇਸ ਪਰਿਵਾਰ ਵੱਲੋਂ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਫਰੀਦਕੋਟ ਸਰਕਾਰੀ ਬਲਬੀਰ ਸੀਨੀਅਰ ਸੈਕੰਡਰੀ ਫਰੀਦਕੋਟ ਵਿਖੇ ਆਮ ਲੋਕਾਂ ਦੀ ਸਹੂਲਤ ਲਈ ਵੱਡੇ ਵਾਟਰ ਕੂਲਰ ਲਗਾਏ ਗਏ ਹਨ ਅਤੇ ਸਰਕਾਰੀ ਮਿਡਲ ਸਕੂਲ ਮੁਹੱਲਾ ਖੋਖਰਾਂ ਵਿਖੇ ਵੱਡਾ ਆਰ ਓ ਅਤੇ ਚਿੱਲਰ ਲਗਾਇਆ ਗਿਆ ਹੈ ਇਸ ਪਰਿਵਾਰ ਦੀ ਫਰੀਦਕੋਟ ਨੂੰ ਬਹੁਤ ਵੱਡੀ ਦੇਣ ਹੈ। ਵਾਰਡ ਦੇ ਐਮ .ਸੀ. ਕੰਵਲਜੀਤ ਸਿੰਘ ਨੇ ਮੁੱਖ ਮਹਿਮਾਨ ਅਤੇ ਸਰਾਂ ਪਰਿਵਾਰ ਨੂੰ ਸਿਰੋਪਾ ਪਾ ਕੇ ਸਨਮਾਨਿਤ ਕੀਤਾ। ਪ੍ਰੋਗਰਾਮ ਨੂੰ ਸਫ਼ਲ ਬਣਾਉਣ ਲਈ ਸਕੂਲ ਅਧਿਆਪਕ ਭਾਰਤ ਭੂਸ਼ਣ ਅਤੇ ਜਤਿੰਦਰ ਸਿੰਘ ਦਾ ਅਹਿਮ ਯੋਗਦਾਨ ਰਿਹਾ।
ਇਸ ਮੌਕੇ ਤੇ ਬਲਵਿੰਦਰ ਸਿੰਘ ਸਰਾਂ ਦੇ ਦੋਹਰੇ ਦੇ ਜਨਮ ਦੀ ਖੁਸ਼ੀ ਵਿੱਚ ਬੱਚਿਆਂ ਨੂੰ ਲੱਡੂ ਵੀ ਵੰਡੇ ਗਏ।ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸਮਾਜ ਸੇਵੀ ਸ ਮੱਘਰ ਸਿੰਘ, ਵਿਜੇ ਕਕੜ ਠੇਕੇਦਾਰ ,ਦੀਪਕ ਸਿੰਘ,ਜਤਿੰਦਰ ਸਿੰਘ,ਰਾਜੇਸ਼ ਸੁਖੀਜਾ, ਰਾਮ ਤੀਰਥ,ਜੀਤ ਸਿੰਘ ਸਿੱਧੂ,ਬਲਵਿੰਦਰ ਸਿੰਘ ਬਿੰਦੀ,ਰੋਹਿਤ ਕਸ਼ਯਪ, ਗਿੱਲ,ਅਤੇ ਸਕੂਲ ਦਾ ਸਮੁੱਚਾ ਸਟਾਫ ਹਾਜ਼ਰ ਸਨ ।