
ਫਰੀਦਕੋਟ 17 ਅਪ੍ਰੈਲ (ਵਰਲਡ ਪੰਜਾਬੀ ਟਾਈਮਜ਼)
ਪੰਜਾਬੀ ਸਾਹਿਤ ਸਭਾ ਰਜ਼ਿ ਫਰੀਦਕੋਟ ਦੇ ਪ੍ਰੈੱਸ ਸਕੱਤਰ ਵਤਨਵੀਰ ਜ਼ਖਮੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬੀ ਸਾਹਿਤ ਸਭਾ ਰਜ਼ਿ ਫਰੀਦਕੋਟ ਵੱਲੋਂ ਪ੍ਰਸਿੱਧ ਕਹਾਣੀਕਾਰ ਲਾਲ ਸਿੰਘ ਕਲਸੀ ਦਾ ਕਹਾਣੀ ਸੰਗ੍ਰਹਿ “ ਸਿਰ ਦੀ ਛੱਤ “ ਅਤੇ ਸਤਪਾਲ ਸਿੰਘ ਸੋਹਲ ਦਾ ਗੀਤ ਸੰਗ੍ਰਹਿ “ ਗੀਤ ਮੇਰਾ ਸਰਮਾਇਆ “ ਲੋਕ ਅਰਪਣ ਸਮਾਰੋਹ ਮਿਤੀ 27 ਅਪ੍ਰੈਲ 2027 ਦਿਨ ਐਤਵਾਰ ਨੂੰ ਸਵੇਰੇ ਦਸ ਵਜੇ ਸਥਾਨਕ ਪੈਨਸ਼ਨ ਭਵਨ ਨਜ਼ਦੀਕ ਹੁੱਕੀ ਚੌਕ ਫਰੀਦਕੋਟ ਵਿਖੇ ਕਰਵਾਇਆ ਜਾਵੇਗਾ ਜਿਸ ਦੀ ਪ੍ਰਧਾਨਗੀ ਨਾਮਵਰ ਸ਼ਾਇਰ ਪ੍ਰਿੰਸੀਪਲ ਨਵਰਾਹੀ ਘੁਗਿਆਣਵੀ ਮੁੱਖ ਸਰਪ੍ਰਸਤ ਪੰਜਾਬੀ ਸਾਹਿਤ ਸਭਾ ਰਜ਼ਿ ਫਰੀਦਕੋਟ ਕਰਨਗੇ। ਲਾਲ ਸਿੰਘ ਕਲਸੀ ਦੇ ਕਹਾਣੀ ਸੰਗ੍ਰਹਿ “ ਸਿਰ ਦੀ ਛੱਤ “ ਤੇ ਪਰਚਾ ਪ੍ਰਸਿੱਧ ਪੰਜਾਬੀ ਲੇਖਕ ਅਤੇ ਪ੍ਰੋ: ਨਿਰਮਲ ਕੌਸ਼ਿਕ ਪੜ੍ਹਨਗੇ ਅਤੇ ਸਤਪਾਲ ਸਿੰਘ ਸੋਹਲ ਦੇ ਗੀਤ ਸੰਗ੍ਰਹਿ “ ਗੀਤ ਮੇਰਾ ਸਰਮਾਇਆ “ ਤੇ ਪਰਚਾ ਪ੍ਰੋ: ਦਲਬੀਰ ਸਿੰਘ ਪੜ੍ਹਨਗੇ। ਹਾਜ਼ਰ ਲੇਖਕ ਆਪਣੇ ਕਲਾਮ ਪੇਸ਼ ਕਰਨਗੇ।