ਫਰੀਦਕੋਟ 4 ਅਪ੍ਰੈਲ ( ਧਰਮ ਪ੍ਰਵਾਨਾਂ /ਵਰਲਡ ਪੰਜਾਬੀ ਟਾਈਮਜ਼)
ਪੰਜਾਬੀ ਦੇ ਪ੍ਰਸਿੱਧ ਗਾਇਕ ਇੰਦਰ ਮਾਨ ਅਤੇ ਗਾਇਕ ਰਣਜੀਤ ਮਣੀ ਦੁਆਰਾ ਗਾਇਆ ਗੀਤ ਪਰਚੇ ਖ਼ਰਚੇ ਦੀ ਰਿਕਾਰਡਿੰਗ ਹੋ ਚੁੱਕੀ ਹੈ ਅਤੇ ਇਸ ਦਾ ਵੱਖ ਵੱਖ ਖੂਬਸੂਰਤ ਥਾਵਾਂ ਤੇ ਫਿਲਮਾਂਕਣ ਕੀਤਾ ਗਿਆ ਹੈ । 7 ਅਪ੍ਰੈਲ ਨੂੰ ਦੇਸ਼ ਵਿਦੇਸ਼ ਵਿੱਚ ਰਿਲੀਜ਼ ਹੋਵੇਗਾ। ਇਸ ਗੀਤ ਨੂੰ ਪ੍ਰਸਿੱਧ ਗੀਤਕਾਰ ਤਰਸੇਮ ਭੱਟੀ ਨੇ ਲਿਖਿਆ ਹੈ ਅਤੇ ਸੰਗੀਤ ਮਿਕਸ ਮਾਸਟਰ ਸੰਨੀ ਸੈਵਨ ਦੁਆਰਾ ਦਿੱਤਾ ਗਿਆ ਹੈ। ਇਸ ਗੀਤ ਦੀ ਵੀਡੀਓ ਜੱਸ ਢਿੱਲੋਂ ਦੁਆਰਾ ਬਣਾਈ ਗਈ ਹੈ। ਇਸ ਗੀਤ ਦੇ ਵਿੱਚ ਸ਼ਹਿ ਅਦਾਕਾਰ ਦੀ ਭੂਮਿਕਾ ਪ੍ਰਸਿੱਧ ਅਦਾਕਾਰ ਫੇਰਿਹਾ ਠਾਕੁਰ ਨੇ ਨਿਭਾਈ ਹੈ। ਇਸ ਗੀਤ ਨੂੰ ਪ੍ਰੋਡਿਊਸਰ ਅਜੇ ਮਹਿਮੀ ਨੀਦਰਲੈਂਡ ਦੁਆਰਾ ਪ੍ਰੋਡਿਊਸ ਕੀਤਾ ਗਿਆ ਹੈ। ਮਹਿਮੀ ਰਿਕਾਰਡ ਅਧੀਨ ਆ ਰਿਹਾ ਗੀਤ ਬਹੁਤ ਹੀ ਵੱਡੇ ਪੱਧਰ ਤੇ ਰਿਲੀਜ਼ ਹੋ ਰਿਹਾ ਹੈ। ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਣਾ ਕੰਮੇਆਣੀਆ ਨੇ ਕਿਹਾ ਕਿ ਇਸ ਗੀਤ ਤੇ ਗਾਇਕ ਇੰਦਰ ਮਾਨ ਅਤੇ ਰਣਜੀਤ ਮਣੀ ਨੇ ਅਣਥੱਕ ਮਿਹਨਤ ਕੀਤੀ। ਗਾਇਕ ਇੰਦਰ ਮਾਨ ਦੁਆਰਾ ਗਾਏ ਗੀਤ ਸ਼ਿਮਲਾ , ਕਾਲੀ ਥਾਰ ਕਬੂਤਰ ਚੀਨੇ , ਦੀ ਅਪਾਰ ਸਫਲਤਾ ਤੋਂ ਬਾਅਦ ਇਹ ਉਹਨਾਂ ਦਾ ਇੱਕ ਹੋਰ ਨਵਾਂ ਗੀਤ ਹੈ ਜੋ ਕਿ 7 ਅਪ੍ਰੈਲ ਨੂੰ ਦੇਸ਼ ਵਿਦੇਸ਼ ਵਿੱਚ ਰਿਲੀਜ਼ ਹੋਵੇਗਾ। ਆਸ ਹੈ ਕਿ ਇਹ ਗੀਤ ਸਰੋਤਿਆਂ ਨੂੰ ਬਹੁਤ ਪਸੰਦ ਆਵੇਗਾ ਅਤੇ ਲੋਕ ਉਹਨਾਂ ਦੇ ਇਸ ਗੀਤ ਨੂੰ ਪਹਿਲੇ ਗੀਤਾਂ ਤੋਂ ਵੀ ਵੱਧ ਕੇ ਪਿਆਰ ਦੇਣਗੇ।
