ਫ਼ਰੀਦਕੋਟ 12 ਸਤੰਬਰ (ਧਰਮ ਪ੍ਰਵਾਨਾਂ /ਵਰਲਡ ਪੰਜਾਬੀ ਟਾਈਮਜ਼)
ਪੰਜਾਬੀ ਸਾਹਿਤ ਸਭਾ ਰਜ਼ਿ ਫ਼ਰੀਦਕੋਟ ਵੱਲੋ ਸਭਾ ਦੇ ਪ੍ਰਸਿੱਧ ਕਵੀ ਸਾਧੂ ਸਿੰਘ ਚਮੇਲੀ ਦੀ ਪਲੇਠੀ ਪੁਸਤਕ “ਕਾਵਿ ਸੁਨੇਹੇ” ਲੋਕ ਅਰਪਣ ਸਮਾਗਮ ਸਥਾਨਕ ਪੈਨਸ਼ਨ ਭਵਨ ਨਜ਼ਦੀਕ ਹੁੱਕੀ ਵਾਲਾ ਚੌਂਕ ਫ਼ਰੀਦਕੋਟ ਕਰਵਾਇਆ ਗਿਆ । ਸਮਾਗਮ ਦੀ ਪ੍ਰਧਾਨਗੀ ਸਭਾ ਦੇ ਮੁੱਖ ਸਰਪ੍ਰਸਤ ਪ੍ਰਸਿੱਧ ਸ਼ਾਇਰ ਪ੍ਰਿੰਸੀਪਲ ਨਵਰਾਹੀ ਘੁਗਿਆਣਵੀ ਨੇ ਕੀਤੀ। ਪ੍ਰਧਾਨਗੀ ਮੰਡਲ ਵਿੱਚ ਕਰਨਲ ਬਲਬੀਰ ਸਿੰਘ ਸਰਾਂ, ਪ੍ਰੋ: ਪਾਲ ਸਿੰਘ ਪਾਲ, ਸਾਧੂ ਸਿੰਘ ਚਮੇਲੀ, ਆਦਿ ਸੁਸ਼ੋਭਿਤ ਹੋਏ। ਮੰਚ ਸੰਚਾਲਨ ਪ੍ਰਸਿੱਧ ਲੇਖਕ ਇਕਬਾਲ ਘਾਰੂ ਨੇ ਕੀਤਾ। ਸਮਾਗਮ ਦੇ ਸ਼ੁਰੂ ਵਿੱਚ ਪੰਜਾਬ ਵਿੱਚ ਆਏ ਹੜ੍ਹਾਂ ਕਾਰਣ ਹੋਏ ਭਾਰੀ ਨੁਕਸਾਨ ਤੇ ਦੁੱਖ ਦਾ ਇਜ਼ਹਾਰ ਕੀਤਾ ਅਤੇ ਅਕਾਲ ਪੁਰਖ ਅੱਗੇ ਚੰਗੇ ਦਿਨਾਂ ਦੀ ਅਰਦਾਸ
ਕੀਤੀ ਅਤੇ ਪੈਨਸ਼ਨਰਜ਼ ਭਵਨ ਫ਼ਰੀਦਕੋਟ ਦੇ ਇੱਕ ਸਰਗਰਮ ਮੈਂਬਰ ਸ੍ਰੀ ਦੇਵ ਕ੍ਰਿਸ਼ਨ ਜੀ ਦੇ ਅਕਾਲ ਚਲਾਣੇ ਤੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ। ਉਸ ਤੋਂ ਬਾਅਦ ਹਾਜ਼ਰ ਲੇਖਕਾਂ ਜਿਨ੍ਹਾਂ ਵਿੱਚ ਸੁਰਿੰਦਰਪਾਲ ਸ਼ਰਮਾ ਭਲੂਰ, ਇੰਜ: ਦਰਸ਼ਨ ਸਿੰਘ ਰੋਮਾਣਾ, ਵਤਨਵੀਰ ਜ਼ਖਮੀ, ਜੋਗਿੰਦਰ ਸਿੰਘ ਸਿੱਧੂ, ਹਰਸੰਗੀਤ ਸਿੰਘ ਗਿੱਲ, ਜਗਦੀਸ਼ ਸਿੰਘ, ਧਰਮ ਪ੍ਰਵਾਨਾ, ਗੁਰਤੇਜ ਪੱਖੀ ਕਲਾਂ, ਸਤਪਾਲ ਸਿੰਘ ਸੋਹਲ, ਪ੍ਰਿੰਸੀਪਲ ਨਵਰਾਹੀ ਘੁਗਿਆਣਵੀ , ਪ੍ਰੋਫੈਸਰ ਪਾਲ ਸਿੰਘ ਪਾਲ, ਰਛਪਾਲ ਸਿੰਘ ਮਾਨ, ਪਰਮਜੀਤ ਸਿੰਘ, ਪ੍ਰਿੰਸੀਪਲ ਕ੍ਰਿਸ਼ਨ ਲਾਲ ਬਕੋਲੀਆ , ਬਲਬੀਰ ਸਿੰਘ ਧੀਰ, ਬਲਵੰਤ ਰਾਏ ਗੱਖੜ, ਨੇਕ ਸਿੰਘ ਮਾਹੀ, ਜਤਿੰਦਰਪਾਲ ਟੈਕਨੋ, ਸੁਖਚੈਨ ਥਾਂਦੇਵਾਲਾ, ਰਾਮ ਪ੍ਰਤਾਪ ਅਗਨੀਹੋਤਰੀ, ਪ੍ਰਿਥੀਪਾਲ ਸਿੰਘ ਚਮੇਲੀ, ਦਿਲਬਾਗ ਸਿੰਘ ਚਮੇਲੀ,ਸੁਮੀਤ ਸਿੰਘ , ਕੁਲਵਿੰਦਰ ਸਿੰਘ,, ਇੰਦਰਜੀਤ ਸਿੰਘ ਖੀਵਾ, ਮੁਖਤਿਆਰ ਸਿੰਘ ਵੰਗੜ ਨੇ ਆਪੋਂ ਆਪਣੀਆਂ ਰਚਨਾਵਾਂ ਸੁਣਾਈਆਂ। ਲੇਖਕ ਲਾਲ ਸਿੰਘ ਕਲਸੀ ਨੇ ਲੇਖਕ ਸਾਧੂ ਸਿੰਘ ਚਮੇਲੀ ਦੀ ਪੁਸਤਕ “ ਕਾਵਿ ਸੁਨੇਹੇ “ ਤੇ ਪਰਚਾ ਪੜ੍ਹਿਆ। ਇਸ ਕਿਤਾਬ ਦੇ ਪ੍ਰਕਾਸ਼ਕ ਕਰਨਲ ਬਲਬੀਰ ਸਿੰਘ ਸਰਾਂ ਨੇ ਪੁਸਤਕ “ ਕਾਵਿ ਸੁਨੇਹੇ “ ਦੀ ਪ੍ਰਕਾਸ਼ਨਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ।ਇਸ ਸਮੇਂ ਚਮੇਲੀ ਪਿੰਡ ਤੋਂ ਆਏ ਸਾਧੂ ਸਿੰਘ ਚਮੇਲੀ ਦੇ ਭੈਣ ਭਰਾਵਾਂ , ਬੱਚਿਆਂ ਅਤੇ ਹੋਰ ਸਾਕ ਸੰਬੰਧੀਆਂ ਨਾਲ ਇੱਕ ਯਾਦਗਾਰੀ ਤਸਵੀਰ ਸਾਂਝੀ ਕੀਤੀ ਗਈ। ਪੰਜਾਬੀ ਸਾਹਿਤ ਸਭਾ ਫ਼ਰੀਦਕੋਟ ਵੱਲੋਂ ਹੀ ਪ੍ਰਿੰਸੀਪਲ ਨਵਰਾਹੀ ਘੁਗਿਆਣਵੀ ਜੀ ਦੀ ਪੁਸਤਕ “ ਮਾਹੌਲ “ ਤੇ 14 ਸਤੰਬਰ 2025 ਨੂੰ ਕਰਵਾਈ ਜਾ ਰਹੀ ਗੋਸ਼ਟੀ ਤੇ ਸਭ ਨੂੰ ਆਉਣ ਦਾ ਸੱਦਾ ਦਿੱਤਾ ਜੋ ਕਿ ਸੰਗਤ ਸਿੰਘ ਭਾਈ ਫੇਰੂ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਸਾਹਮਣੇ ਕੋਤਵਾਲੀ ਫਰੀਦਕੋਟ ਵਿਖੇ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਹੋਵੇਗੀ।