ਲੁਧਿਆਣਾ 16 ਦਸੰਬਰ (ਵਰਲਡ ਪੰਜਾਬੀ ਟਾਈਮਜ਼)
ਬੀਤੇ ਦਿਨੀਂ ਪੰਜਾਬੀ ਦੇ ਉੱਘੇ ਸਾਹਿਤਕਾਰ ਸ. ਹੀਰਾ ਸਿੰਘ ਤੂਤ ਦਾ ਕਾਵਿ-ਸੰਗ੍ਰਹਿ ‘ਬਿਖਰੇ ਰੰਗ’ ਜੀਵਨਜੋਤ ਪੰਜਾਬੀ ਸਾਹਿਤ ਸਭਾ ਸਾਹਨੇਵਾਲ, ਲੁਧਿਆਣਾ ਵੱਲੋਂ ਸਾਹਿਤ ਸਭਾ ਦੇ ਪ੍ਰਧਾਨ ਮੈਡਮ ਜਤਿੰਦਰ ਕੌਰ ਸੰਧੂ ਗਿੱਲ ਦੀ ਯੋਗ ਅਗਵਾਈ ਵਿੱਚ ਕੀਤਾ ਗਿਆ। ਇਸ ਮੌਕੇ ਸੰਤ ਹਰਪਾਲ ਦਾਸ ਜੀ ਡੇਰਾ ਇਮਾਮਗੜ੍ਹ ਨੇ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਹੀਰਾ ਸਿੰਘ ਤੂਤ ਦੇ ਸਾਹਿਤਕ ਯੋਗਦਾਨ ਸਬੰਧੀ ਪਰਚਾ ਸ. ਅਮਰਜੀਤ ਸ਼ੇਰਪੁਰੀ ਵੱਲੋਂ ਪੜ੍ਹਿਆ ਗਿਆ। ਇਸ ਮੌਕੇ ਸ਼੍ਰੀਮਤੀ ਸੁਰਿੰਦਰ ਕੌਰ ਬਾੜਾ ਵੱਲੋਂ ਲੇਖਕ ਹੀਰਾ ਸਿੰਘ ਤੂਤ ਨੂੰ ਵਿਸ਼ੇਸ਼ ਤੌਰ ‘ਤੇ ਮੁਬਾਰਕਬਾਦ ਦਿੱਤੀ ਗਈ। ਇਸ ਸਮਾਰੋਹ ਵਿੱਚ ਗਜ਼ਲਕਾਰ ਸ਼੍ਰੀ ਰਾਜਦੀਪ ਤੂਰ, ਕਹਾਣੀਕਾਰ ਮੈਡਮ ਸੁਰਿੰਦਰ ਪਾਲ ਕੌਰ, ਸ. ਦਲਬੀਰ ਸਿੰਘ ਕਲੇਰ, ਸ. ਸੁਖਵਿੰਦਰ ਸਿੰਘ, ਡਾ. ਗੁਰਵਿੰਦਰ ਅਮਨ, ਸ. ਹਰਪ੍ਰੀਤ ਧੰਜਲ, ਸ. ਗੁਰਸੇਵ ਸਿੰਘ, ਸ. ਨੇਤਰ ਸਿੰਘ ਆਦਿ ਹਾਜ਼ਰ ਸਨ। ਇਸ ਮੌਕੇ ਕਰਵਾਏ ਗਏ ਕਵੀ ਦਰਬਾਰ ਵਿੱਚ ਹਾਜ਼ਰ ਕਵੀ ਸਾਹਿਬਾਨ ਨੇ ਆਪਣੀਆਂ ਖ਼ੂਬਸੂਰਤ ਰਚਨਾਵਾਂ ਦੀ ਪੇਸ਼ਕਾਰੀ ਕੀਤੀ।
-ਪ੍ਰੋ. ਬੀਰ ਇੰਦਰ (ਫ਼ਰੀਦਕੋਟ)