ਗਾਇਕ ਜੋੜੀ ਨਾਲ ਭਾਜਪਾ ਨੂੰ ਮਿਲੇਗੀ ਹੋਰ ਮਜਬੂਤੀ : ਹਰਦੀਪ ਸ਼ਰਮਾ
ਕੋਟਕਪੂਰਾ, 25 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਵਿਧਾਨ ਸਭਾ ਹਲਕਾ ਜੈਤੋ ਵਿੱਚ ਭਾਜਪਾ ਨੂੰ ਉਸ ਸਮੇਂ ਭਾਰੀ ਬਲ ਮਿਲਿਆ, ਜਦੋਂ ਪਿੰਡ ਕੋਠੇ ਹਜੂਰਾ ਸਿੰਘ ਤੋਂ ਪ੍ਰਸਿੱਧ ਲੋਕ ਗਾਇਕ ਜੋੜੀ ਸੰਦੀਪ ਸੋਨਾ ਅਤੇ ਕੀਰਤੀ ਸੋਨਾ ਆਪਣੇ ਵਰਕਰਾਂ ਸਮੇਤ ਜਸਪਾਲ ਸਿੰਘ ਪੰਜਗਰਾਈ ਮੀਤ ਪ੍ਰਧਾਨ ਪੰਜਾਬ ਭਾਰਤੀ ਜਨਤਾ ਪਾਰਟੀ ਐਸ.ਸੀ. ਮੋਰਚਾ ਪੰਜਾਬ ਵਿਧਾਨ ਸਭਾ ਹਲਕਾ ਜੈਤੋ ਦੀ ਅਗਵਾਈ ਵਿੱਚ ਭਾਜਪਾ ਦਾ ਪੱਲਾ ਫੜਿਆ! ਇਸ ਸਮੇਂ ਜਸਪਾਲ ਸਿੰਘ ਪੰਜਗਰਾਈ ਅਤੇ ਹਰਦੀਪ ਸ਼ਰਮਾ ਬਾਹਮਣ ਵਾਲਾ ਨੇ ਉਹਨਾਂ ਨੂੰ ਪਾਰਟੀ ਦਾ ਚਿੰਨ ਪਾ ਕੇ ਭਾਜਪਾ ਵਿੱਚ ਸ਼ਾਮਿਲ ਕਰਦਿਆਂ ਵਿਸ਼ਵਾਸ ਦਵਾਇਆ ਕਿ ਪਾਰਟੀ ਵਿੱਚ ਤੁਹਾਡਾ ਪੂਰਾ ਮਾਨ ਸਨਮਾਨ ਕੀਤਾ ਜਾਵੇਗਾ। ਇਸ ਸਮੇਂ ਉਹਨਾਂ ਕਿਹਾ ਕਿ ਅੱਜ ਪੰਜਾਬ ਦੇ ਲੋਕ ਕੇਂਦਰ ਵਿੱਚ ਚੱਲ ਰਹੀ ਭਾਜਪਾ ਦੀ ਸਰਕਾਰ ਦੀਆਂ ਲੋਕ ਪੱਖੀ ਨੀਤੀਆਂ ਤੋਂ ਖੁਸ਼ ਹੋ ਕੇ ਭਾਜਪਾ ਵਿੱਚ ਸ਼ਾਮਿਲ ਹੋ ਰਹੇ ਹਨ! ਉਹਨਾਂ ਕਿਹਾ ਕਿ ਪੰਜਾਬ ਦੇ ਵਿਕਾਸ ਲਈ ਪੰਜਾਬ ਦੇ ਲੋਕਾਂ ਦਾ ਭਾਜਪਾ ਵਿੱਚ ਅੱਜ ਵਿਸ਼ਵਾਸ ਬਣ ਚੁੱਕਿਆ ਹੈ, 2027 ਵਿੱਚ ਪੰਜਾਬ ਦੀ ਸਰਕਾਰ ਭਾਜਪਾ ਦੀ ਬਣੇਗੀ, ਜਿਸ ਨਾਲ ਪੰਜਾਬ ਹੋਰ ਵਿਕਾਸ ਦੇ ਲੀਹਾਂ ‘ਤੇ ਚੱਲੇਗਾ ਅਤੇ ਜਿਸ ਤਰ੍ਹਾਂ ਨਾਲ ਲੱਗਦੇ ਸੂਬੇ ਹਰਿਆਣਾ, ਰਾਜਸਥਾਨ, ਯੂਪੀ, ਦਿੱਲੀ ਤੋਂ ਵੱਧ ਪੰਜਾਬ ਖੁਸ਼ਿਆਲੀ ਵੱਲ ਵਧੇਗਾ! ਉਹਨਾਂ ਕਿਹਾ ਕਿ ਪੰਜਾਬ ਵਿੱਚ ਭਾਜਪਾ ਦੀ ਸਰਕਾਰ ਬਣਨ ਨਾਲ ਕੇਂਦਰ ਦੀ ਸਰਕਾਰ ਨਾਲ ਮਿਲ ਕੇ ਨੌਜਵਾਨਾਂ ਨੂੰ ਰੁਜਗਾਰ ਦੇਣ ਲਈ ਲਾਹੇਵੰਦ ਸਿੱਧ ਹੋਵੇਗੀ! ਉਹਨਾਂ ਇਹ ਵੀ ਕਿਹਾ ਕਿ ਪੰਜਾਬ ਅੰਦਰ ਨਸ਼ੇ ਦਾ ਖਾਤਮਾ ਕੇਵਲ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੀ ਕਰ ਸਕਦੀ ਹੈ! ਇਸ ਸਮੇਂ ਉਹਨਾਂ ਨਾਲ ਮੰਡਲ ਪ੍ਰਧਾਨ ਨਸੀਬ ਸਿੰਘ ਔਲਖ, ਨਿਰਭੈ ਸਿੰਘ ਢਿਲਵਾਂ, ਲਖਵੀਰ ਸਿੰਘ ਢਿਲਵਾਂ, ਸ਼ੁਭਦੀਪ ਕੌਰ ਕੋਠੇ ਹਜੂਰਾ ਸਿੰਘ, ਸਰਬਜੀਤ ਕੌਰ ਕੋਠੇ ਦਰਜੀਆਂ, ਵਕੀਲ ਸਿੰਘ, ਹਰਪ੍ਰੀਤ ਸਿੰਘ ਸਿੱਧੂ, ਡਾ. ਬਲਵਿੰਦਰ ਸਿੰਘ ਬਰਗਾੜੀ, ਹਰਮੇਲ ਸਿੰਘ ਚਹਿਲ ਮੰਡਲ ਪ੍ਰਧਾਨ ਬਰਗਾੜੀ ਆਦਿ ਵੀ ਹਾਜਰ ਸਨ!
