ਕੋਟਕਪੂਰਾ, 27 ਅਪ੍ਰੈਲ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਦੇ ਯਤਨਾ ਸਦਕਾ ‘ਜੈ ਮਿਲਾਪ’ ਪ੍ਰਾਈਵੇਟ ਲੈਬਾਰਟਰੀ ਐਸੋਸੀਏਸ਼ਨ ਜਿਲਾ ਫਰੀਦਕੋਟ ਦੀ ਇੱਕ ਟੀਮ ਵੱਲੋਂ ਫਰੀਦਕੋਟ ਤੋਂ ਲੋਕ ਸਭਾ ਦੀ ਚੋਣ ਲੜ ਰਹੇ ਕਰਮਜੀਤ ਸਿੰਘ ਅਨਮੋਲ ਨਾਲ ਮੁਲਾਕਾਤ ਕੀਤੀ ਗਈ। ਜੈ ਮਿਲਾਪ ਬਲਾਕ ਕੋਟਕਪੂਰਾ ਦੇ ਪ੍ਰਧਾਨ ਰਵਿੰਦਰਪਾਲ ਕੋਛੜ ਦੀ ਅਗਵਾਈ ਵਿੱਚ ਜਿਲਾ ਫਰੀਦਕੋਟ ਦੇ ਸਮੂਹ ਮੈਂਬਰ ਸਥਾਨਕ ਫਰੀਦਕੋਟ ਸੜਕ ’ਤੇ ਸਥਿੱਤ ‘ਕੋਛੜ ਹਾਈਟੈੱਕ ਲੈਬਾਰਟਰੀ’ ਵਿੱਚ ਇਕੱਠੇ ਹੋਏ। ਇਸ ਸਮੇਂ ਕਰਮਜੀਤ ਅਨਮੋਲ ਵੱਲੋਂ ਸਪੈਸ਼ਲ ਸਮਾਂ ਦਿੱਤਾ ਗਿਆ, ਜੈ ਮਿਲਾਪ ਦੇ ਜਿਲਾ ਪ੍ਰਧਾਨ ਕਸ਼ਮੀਰ ਸਿੰਘ ਅਤੇ ਚੇਅਰਮੈਨ ਸੁਨੀਲ ਛਾਬੜਾ ਵੱਲੋਂ ਵਿਸਥਾਰ ਨਾਲ ਪ੍ਰਾਈਵੇਟ ਲੈਬਾਰਟਰੀਆਂ ਨੂੰ ਆ ਰਹੀਆਂ ਮੁਸ਼ਕਿਲਾਂ ਬਾਰੇ ਜਾਣਕਾਰੀ ਦਿੱਤੀ ਗਈ, ਜਿਸ ਵਿੱਚ ਏ.ਐੱਚ.ਪੀ. ਕਾਉਂਸਲ ਬਣਾਉਣ ਤੋਂ ਪਹਿਲਾਂ ਬੇਸਿਕ ਲੈਬਜ ਦੇ ਮਾਲਕਾਂ ਦੀ ਗੱਲ ਸੁਣਨ ਦੀ ਬੇਨਤੀ ਵੀ ਕੀਤੀ ਗਈ। ਕਰਮਜੀਤ ਅਨਮੋਲ ਵੱਲੋਂ ਇਸ ਸਬੰਧੀ ਜਲਦ ਹੀ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨਾਲ ਚੰਡੀਗੜ ਵਿਖੇ ਮੁਲਾਕਾਤ ਕਰਾਉਣ ਦਾ ਵਾਅਦਾ ਕੀਤਾ ਗਿਆ। ‘ਆਪ’ ਉਮੀਦਵਾਰ ਕਰਮਜੀਤ ਅਨਮੋਲ ਨੇ ਵਿਸ਼ਵਾਸ਼ ਦਿਵਾਇਆ ਕਿ ਲੈਬਾਰਟਰੀ ਮਾਲਕਾਂ ਤੇ ਚਾਲਕਾਂ ਨੂੰ ਕਿਸੇ ਪ੍ਰਕਾਰ ਦੀ ਮੁਸ਼ਕਿਲ ਜਾਂ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ। ਡਾ ਰਵਿੰਦਰਪਾਲ ਕੋਛੜ ਨੇ ਆਖਿਆ ਕਿ ਲੈਬਾਰਟਰੀ ਚਾਲਕਾਂ ਦਾ ਆਪਣੇ ਵਪਾਰ ਦੇ ਨਾਲ ਨਾਲ ਮਨੁੱਖਤਾ ਦੀ ਭਲਾਈ ਵਾਲੇ ਸੇਵਾ ਕਾਰਜਾਂ ’ਚ ਵੀ ਵੱਡਮੁੱਲਾ ਯੋਗਦਾਨ ਹੈ। ਇਸ ਮੌਕੇ ਉਪਰੋਕਤ ਤੋਂ ਇਲਾਵਾ ਹਨੀ ਸਿੰਘ ਬਰਾੜ ਜਿਲਾ ਜਨਰਲ ਸਕੱਤਰ, ਚਰਨਜੀਤ ਸਿੰਘ ਜਿਲਾ ਕੈਸ਼ੀਅਰ ਸਮੇਤ ਸੁਖਚੈਨ ਕਟਾਰੀਆ, ਅਕਾਸ਼ਦੀਪ ਸਿੰਘ, ਲਾਲ ਸਿੰਘ ਆਦਿ ਵੀ ਹਾਜਰ ਸਨ।