ਫਰੀਦਕੋਟ 4 ਸਤੰਬਰ (ਸੁਰਿੰਦਰਪਾਲ ਸ਼ਰਮਾ/ਵਤਨਵੀਰ ਜ਼ਖਮੀ/ਵਰਲਡ ਪੰਜਾਬੀ ਟਾਈਮਜ਼)
ਪੰਜਾਬੀ ਸਾਹਿਤ ਦੇ ਨਾਮਵਰ ਲੇਖਕ ਉੱਘੇ ਸ਼ਾਇਰ ਪ੍ਰਿੰਸੀਪਲ ਨਵਰਾਹੀ ਘੁਗਿਆਣਵੀ ਜੀ ਨੇ ਆਪਣੇ ਪੁੱਤਰ ਇੰਜ: ਨਵਜੀਤ ਸਿੰਘ ਬਰਾੜ ਉਰਫ ਗੋਲਡੀ ( ਅਮਰੀਕਾ) ਦਾ ਜਨਮ ਦਿਨ ਸ਼ੇਖ ਬਾਬਾ ਫ਼ਰੀਦ ਜੀ ਦੇ ਆਗਮਨ ਦੇ ਪਹਿਲੇ ਸਥਾਨ ਗੁਰਦੁਆਰਾ ਮਾਈ ਗੋਦੜੀ ਸਾਹਿਬ ਕੋਟਕਪੂਰਾ ਰੋਡ ਫ਼ਰੀਦਕੋਟ ਵਿਖੇ ਬੜੇ ਸਾਦਾ ਪਰ ਪ੍ਰਭਾਵਸ਼ਾਲੀ ਤਰੀਕੇ ਨਾਲ਼ ਮਨਾਇਆ। ਉਹਨਾਂ ਸੁਖਮਨੀ ਸਾਹਿਬ ਦਾ ਪਾਠ ਕਰਵਾ ਕੇ ਗੁਰਾਂ ਤੋ ਆਸ਼ੀਰਵਾਦ ਪ੍ਰਾਪਤ ਕੀਤਾ ਅਤੇ ਸਭ ਦੇ ਭਲੇ ਦੀ ਅਰਦਾਸ ਕੀਤੀ। ਸਟੇਜ ਸਕੱਤਰ ਦੇ ਫਰਜ਼ ਇਕਬਾਲ ਘਾਰੂ ਨੇ ਨਿਭਾਏ। ਸਭ ਤੋਂ ਪਹਿਲਾਂ ਉਹਨਾਂ ਲਾਲ ਸਿੰਘ ਕਲਸੀ ਨੂੰ ਬੁਲਾਇਆ ਜਿਨ੍ਹਾਂ ਸਟੇਜ ਤੇ ਪਹੁੰਚ ਕੇ ਨਵਰਾਹੀ ਜੀ ਬਾਰੇ ਸੰਖੇਪ ਪਰ ਪ੍ਰਭਾਵਸ਼ਾਲੀ ਜਾਣਕਾਰੀ ਦਿੱਤੀ। ਉਸ ਤੋਂ ਬਾਅਦ ਇਕਬਾਲ ਘਾਰੂ ਨੇ ਪ੍ਰਿੰਸੀਪਲ ਨਵਰਾਹੀ ਘੁਗਿਆਣਵੀ ਜੀ ਨਾਲ ਆਪਣੇ ਪੁਰਾਣੇ ਸੰਬੰਧਾਂ ਦਾ ਜ਼ਿਕਰ ਕਰਦਿਆਂ ਨਵਜੀਤ ਸਿੰਘ ਬਰਾੜ ( ਗੋਲਡੀ) ਦੀਆਂ ਬਚਪਨ ਦੀਆਂ ਯਾਦਾਂ ਨੂੰ ਤਾਜ਼ਾ ਕੀਤਾ ਅਤੇ ਉਨ੍ਹਾਂ ਦੀ ਧਰਮ ਪਤਨੀ ਬੀਬਾ ਗੁਰਪ੍ਰੀਤ ਕੌਰ ਬਰਾੜ ਅਤੇ ਦੋਵਾਂ ਬੱਚਿਆਂ ਮਹਿਤਾਬ ਅਤੇ ਸੀਰਤ ਦਾ ਵੀ ਜ਼ਿਕਰ ਕੀਤਾ। ਯਾਦ ਰਹੇ ਕਿ ਪ੍ਰਿੰਸੀਪਲ ਨਵਰਾਹੀ ਜੀ ਨੇ ਆਪਣੇ ਪੋਤੇ ਮਹਿਤਾਬ ਅਤੇ ਪੋਤਰੀ ਸੀਰਤ ਨੂੰ ਸਮਰਪਿਤ ਦੋ ਕਿਤਾਬਾਂ ਮਹਿਤਾਬਨਾਮਾ ਆਤੇ ਸੀਰਤਨਾਮਾ ਪੰਜਾਬੀ ਸਾਹਿਤ ਦੀ ਝੋਲੀ ਵਿੱਚ ਪਾਈਆਂ ਹਨ। ਇਸ ਸ਼ੁਭ ਅਵਸਰ ਤੇ ਪੰਜਾਬੀ ਸਾਹਿਤ ਸਭਾ ਫਰੀਦਕੋਟ ਦੇ ਮੈਂਬਰਾਂ ਨੇ ਗੁਰੂ ਚਰਨਾਂ ਵਿੱਚ ਆਪਣੀ ਹਾਜ਼ਰੀ ਲਗਵਾਈ ਅਤੇ ਨਵਰਾਹੀ ਸਾਹਿਬ ਅਤੇ ਉਨ੍ਹਾਂ ਦੀ ਧਰਮ ਪਤਨੀ ਬੀਬੀ ਅਮਰਜੀਤ ਕੌਰ ਬਰਾੜ ਮਾਤਾ ਨਵਜੀਤ ਸਿੰਘ ਉਰਫ਼ ਗੋਲਡੀ ਨੂੰ ਵਧਾਈ ਦਿੱਤੀ। ਹਾਜ਼ਰ ਲੇਖਕਾਂ ਵਿੱਚ ਕਰਨਲ ਬਲਬੀਰ ਸਿੰਘ ਸਰਾਂ, ਪ੍ਰੋਫੈਸਰ ਪਾਲ ਸਿੰਘ ਪਾਲ, ਲਾਲ ਸਿੰਘ ਕਲਸੀ, ਪ੍ਰਿੰਸੀਪਲ ਕ੍ਰਿਸ਼ਨ ਲਾਲ ਬਕੋਲੀਆ, ਸੁਰਿੰਦਰਪਾਲ ਸ਼ਰਮਾ ਭਲੂਰ, ਸੁਖਚੈਨ ਥਾਂਦੇਵਾਲਾ,ਵਤਨਵੀਰ ਜ਼ਖਮੀ, ਜਗਦੀਪ ਹਸਰਤ, ਸ੍ਰੀ ਮਨਜੀਤ ਪੁਰੀ ਜ਼ਿਲ੍ਹਾ ਭਾਸ਼ਾ ਅਫ਼ਸਰ ਫਰੀਦਕੋਟ, ਪ੍ਰੋ: ਨਿਰਮਲ ਕੌਸ਼ਿਕ, ਡਾ. ਧਰਮ ਪ੍ਰਵਾਨਾ, ਸੁਖਦੇਵ ਸਿੰਘ ਦੁਸਾਂਝ, ਸੁਮੀਤ ਹੈਲਪਰ ਨਵਰਾਹੀ ਸਾਹਿਬ, ਕੁਲਵਿੰਦਰ ਸਿੰਘ ਭਾਣਾ ਹੈਲਪਰ ਪ੍ਰੋਫੈਸਰ ਪਾਲ ਸਿੰਘ , ਗਿਆਨੀ ਮੁਖਤਿਆਰ ਸਿੰਘ ਵੰਗੜ , ਦਰਸ਼ਨ ਰੋਮਾਣਾ ਆਦਿ ਨੇ ਵੀ ਗੁਰੂ ਚਰਨਾਂ ਵਿੱਚ ਹਾਜ਼ਰੀ ਲਗਵਾਈ ਅਤੇ ਨਵਰਾਹੀ ਜੀ ਨੂੰ ਵਧਾਈ ਦਿੱਤੀ। ਪ੍ਰਿੰਸੀਪਲ ਨਵਰਾਹੀ ਸਾਹਿਬ ਦੇ ਪਿੰਡ ਘੁਗਿਆਣਾ ਤੋਂ ਵੀ ਰਿਸ਼ਤੇਦਾਰਾਂ ਅਤੇ ਫਰੀਦਕੋਟ ਤੋਂ ਵੀ ਉਨ੍ਹਾਂ ਦੇ ਨਜ਼ਦੀਕੀ ਯਾਰਾਂ ਦੋਸਤਾਂ ਨੇ ਵੀ ਉਨ੍ਹਾਂ ਨੂੰ ਵਧਾਈ ਦਿੱਤੀ। ਅਖੀਰ ਵਿੱਚ ਇਕਬਾਲ ਘਾਰੂ ਨੇ ਦੱਸਿਆ ਕਿ ਪ੍ਰਿੰਸੀਪਲ ਨਵਰਾਹੀ ਘੁਗਿਆਣਵੀ ਜੀ ਦੀ ਨਵਪ੍ਰਕਾਸ਼ਿਤ ਪੁਸਤਕ “ ਮਾਹੌਲ “ ਤੇ ਮਿਤੀ 14 ਸਤੰਬਰ 2025 ਦਿਨ ਐਤਵਾਰ ਨੂੰ ਭਾਈ ਸੰਗਤ ਸਿੰਘ ਖ਼ਾਲਸਾ ਹਾਈ ਸਕੂਲ ਸਾਹਮਣੇ ਕੋਤਵਾਲੀ ਫਰੀਦਕੋਟ ਵਿਖੇ ਗੋਸ਼ਟੀ ਕਰਵਾਈ ਜਾਵੇਗੀ। ਜਿਸ ਵਿੱਚ ਵਿਦਵਾਨ ਲੇਖਕ ਭਾਗ ਲੈਣਗੇ। ਅਖੀਰ ਵਿੱਚ ਆਈ ਸੰਗਤ ਨੇ ਚਾਹ ਪਾਣੀ ਦਾ ਲੰਗਰ ਸ਼ਕਿਆ ਅਤੇ ਵਿਦਾ ਹੋਏ।