ਅੰਮ੍ਰਿਤਸਰ 20 ਅਗਸਤ (ਵਰਲਡ ਪੰਜਾਬੀ ਟਾਈਮਜ਼)
ਪੰਜਾਬੀ ਰੰਗਮੰਚ ਨੂੰ ਸਮਰਪਿਤ ਸੰਸਥਾ ਅਨਾਮਿਕਾ ਆਰਟਸ ਐਸੋਸੀਏਸ਼ਨ ਅੰਮ੍ਰਿਤਸਰ ਵੱਲੋਂ ਕਾਰਜਕਾਰਨੀ ਟੀਮ ਵਿੱਚ ਵਾਧਾ ਕਰਦਿਆਂ ਪ੍ਰੀਤਪਾਲ ਹੁੰਦਲ ਨੂੰ ਚੇਅਰ ਪਰਸਨ ਅਤੇ ਨਵਰੀਤ ਸਿੰਘ ਸਫ਼ੀਪੁਰ ਨੂੰ ਸਰਪ੍ਰਸਤ ਨਿਯੁਕਤ ਕੀਤਾ ਹੈ। ਪ੍ਰੀਤਪਾਲ ਹੁੰਦਲ ਲੰਮੇ ਸਮੇੰ ਤੋਂ ਰੰਗਮੰਚ ਨਾਲ ਜੁੜੇ ਹੋਏ ਹਨ। ਉਨ੍ਹਾਂ ਨੇ ਬਹੁਤ ਸਾਰੇ ਨਾਟਕਾਂ ਅਤੇ ਫਿਲਮਾਂ ਵਿਚ ਬਿਹਤਰੀਨ ਅਦਾਕਾਰੀ ਕੀਤੀ ਹੈ ਜਿਨ੍ਹਾਂ ਵਿੱਚ ਸੌਂਕਣ, ਫਾਸਲੇ, Forever Queen ਮਹਾਰਾਣੀ ਜਿੰਦਾਂ, ਇਸ਼ਕ ਹੈ, ਡਿਪਾਰਚਰ ਆਦਿ ਪ੍ਰਮੁੱਖ ਹਨ। ਇਸ ਮੌਕੇ ਸੰਸਥਾ ਦੇ ਪ੍ਰਧਾਨ ਤੇ ਸੰਸਥਾਪਕ ਪ੍ਰੋ. ਈਮੈਨੂਅਲ ਸਿੰਘ ਅਤੇ ਜਨਰਲ ਸਕੱਤਰ ਡਾ. ਆਤਮਾ ਸਿੰਘ ਗਿੱਲ ਤੋਂ ਇਲਾਵਾ ਸੰਸਥਾ ਦੇ ਹੋਰ ਅਹੁਦੇਦਾਰ ਅਤੇ ਮੈਂਬਰ ਹਾਜ਼ਰ ਸਨ।