ਦੀਵਾਲੀ ਮੌਕੇ ਲਕਸ਼ਮੀ ਮਾਤਾ ਵਾਤਾਵਰਣ ਦੀ ਸ਼ੁੱਧਤਾ ਨਾਲ ਹੀ ਹੁੰਦੀ ਹੈ ਪ੍ਰਸੰਨ : ਸੰਧਵਾਂ
ਕੋਟਕਪੂਰਾ, 1 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਪ੍ਰੈਸ ਐਸੋਸੀਏਸ਼ਨ ਬਲਾਕ ਕੋਟਕਪੂਰਾ ਦੇ ਪ੍ਰਧਾਨ ਹਰਜੀਤ ਸਿੰਘ ਬਰਾੜ ਅਤੇ ਚੇਅਰਮੈਨ ਜਸਵਿੰਦਰ ਸਿੰਘ ਜੱਸੀ ਦੀ ਅਗਵਾਈ ਹੇਠ ਪ੍ਰਦੂਸ਼ਣ ਰਹਿਤ ਅਤੇ ਗਰੀਨ ਦੀਵਾਲੀ ਮਨਾਉਣ ਦਾ ਸੁਨੇਹਾ ਦੇਣ ਲਈ ਸਥਾਨਕ ਬੱਤੀਆਂ ਵਾਲਾ ਚੌਂਕ ਵਿੱਚ ਵੱਖ-ਵੱਖ ਕਿਸਮਾ ਦੇ 200 ਬੂਟੇ ਵੰਡੇ ਗਏ। ਉਕਤ ਪੋ੍ਰਗਰਾਮ ਵਿੱਚ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਬਤੌਰ ਮੁੱਖ ਮਹਿਮਾਨ, ਜਦਕਿ ਵਿਸ਼ੇਸ਼ ਮਹਿਮਾਨਾ ਦੇ ਤੌਰ ’ਤੇ ਡਾ. ਰਾਜਨ ਸਿੰਗਲਾ ਅਤੇ ਗੁਰਿੰਦਰ ਸਿੰਘ ਮਹਿੰਦੀਰੱਤਾ ਨੇ ਸ਼ਿਰਕਤ ਕੀਤੀ। ਆਪਣੇ ਸੰਬੋਧਨ ਦੌਰਾਨ ਸਪੀਕਰ ਸੰਧਵਾਂ ਨੇ ਆਖਿਆ ਕਿ ਪ੍ਰਦੂਸ਼ਣ ਫੈਲਾਅ ਕੇ ਨਹੀਂ, ਬਲਕਿ ਵਾਤਾਵਰਣ ਦੇ ਬਚਾਉਣ ਨਾਲ ਹੀ ਦੀਵਾਲੀ ਮੌਕੇ ਲਕਸ਼ਮੀ ਮਾਤਾ ਪ੍ਰਸੰਨ ਹੁੰਦੀ ਹੈ। ਉਹਨਾਂ ਪ੍ਰਦੂਸ਼ਣ ਨਾਲ ਹੁੰਦੇ ਨੁਕਸਾਨ ਸਬੰਧੀ ਸੰਕੇਤਮਾਤਰ ਉਦਾਹਰਨਾ ਦਿੰਦਿਆਂ ਆਖਿਆ ਕਿ ਅੱਜ ਭਿਆਨਕ ਬਿਮਾਰੀਆਂ ਤੋਂ ਬਚਣ ਲਈ ਵੱਧ ਤੋਂ ਵੱਧ ਬੂਟੇ ਲਾਉਣ, ਉਹਨਾਂ ਦੀ ਸੰਭਾਲ ਕਰਨ, ਵਾਤਾਵਰਣ ਅਤੇ ਪਾਣੀ ਨੂੰ ਬਚਾਉਣ ਦੀ ਲੋੜ ਹੈ। ਬੰਦੀ ਛੋੜ ਦਿਵਸ ਅਤੇ ਦੀਵਾਲੀ ਦਾ ਤਿਉਹਾਰ ਮਨਾਉਣਾ ਤਾਂ ਹੀ ਸਾਰਥਿਕ ਹੋਵੇਗਾ, ਜੇਕਰ ਅਸੀਂ ਵਾਤਾਵਰਣ ਦੀ ਸ਼ੁੱਧਤਾ ਲਈ ਪ੍ਰਣ ਕਰਾਂਗੇ। ਸਪੀਕਰ ਸੰਧਵਾਂ ਨੇ ਦੁਹਰਾਇਆ ਕਿ ਉਸਨੂੰ ਸਪੀਕਰ ਦੀ ਕੁਰਸੀ ’ਤੇ ਬਿਠਾਉਣ ਵਾਲੇ ਹਲਕੇ ਦੇ ਲੋਕਾਂ ਨਾਲ ਹਰ ਸਾਲ ਦੀਵਾਲੀ ਮਨਾ ਕੇ ਖੁਸ਼ੀ ਮਿਲਦੀ ਹੈ, ਇਸ ਲਈ ਮੇਰੀ ਹਰ ਸਾਲ ਇਹੀ ਇੱਛਾ ਹੁੰਦੀ ਹੈ ਕਿ ਮੈਂ ਦੀਵਾਲੀ ਦਾ ਤਿਉਹਾਰ ਉਨਾਂ ਲੋਕਾਂ ਨਾਲ ਮਨਾਵਾਂ ਜਿਹੜੇ ਦੀਵਾਲੀ ਵਾਲੇ ਦਿਨ ਵੀ ਕਿਰਤ ਕਰਦੇ ਹਨ ਅਤੇ ਇਸ ਦਿਨ ਵੀ ਖੁਦ ਨੂੰ ਵਿਹਲਾ ਨਹੀਂ ਰਹਿਣ ਦਿੰਦੇ ਅਰਥਾਤ ਹਮੇਸ਼ਾਂ ਖੁਦ ਨੂੰ ਕਿਰਤ ਨਾਲ ਜੁੜਿਆ ਹੋਇਆ ਰੱਖ ਕੇ ਹੋਰਨਾਂ ਲਈ ਪ੍ਰੇਰਨਾ ਸਰੋਤ ਬਣਦੇ ਹਨ। ਵਿਸ਼ੇਸ਼ ਮਹਿਮਾਨਾ ਡਾ. ਰਾਜਨ ਸਿੰਗਲਾ ਅਤੇ ਗੁਰਿੰਦਰ ਸਿੰਘ ਨੇ ਵੀ ਪ੍ਰਦੂਸ਼ਣ ਦੇ ਨੁਕਸਾਨਾ ਤੋਂ ਜਾਣੂ ਕਰਵਾਉਂਦਿਆਂ ਵਾਤਾਵਰਣ ਦੀ ਸੰਭਾਲ ਦਾ ਸੱਦਾ ਦਿੱਤਾ। ਪੈ੍ਰਸ ਐਸੋਸੀਏਸ਼ਨ ਵਲੋਂ ਉਪਰੋਕਤ ਤੋਂ ਇਲਾਵਾ ਸਰਪ੍ਰਸਤ ਹਰਿੰਦਰ ਸਿੰਘ ਅਹੂਜਾ, ਸੂਬਾਈ ਸੀਨੀਅਰ ਮੀਤ ਪ੍ਰਧਾਨ ਕਿ੍ਰਸ਼ਨ ਧੀਂਗੜਾ, ਮੁੱਖ ਸਲਾਹਕਾਰ ਕਿਰਨਜੀਤ ਕੌਰ ਬਰਗਾੜੀ, ਬਲਾਕ ਦੇ ਸੀਨੀਅਰ ਮੀਤ ਪ੍ਰਧਾਨ ਰਮੇਸ਼ ਕੁਮਾਰ ਗਾਬਾ, ਖਜਾਨਚੀ ਸੋਨੂੰ ਮੌਂਗਾ, ਸਕੱਤਰ ਸੁਖਚੈਨ ਸਿੰਘ ਜੀਵਨਵਾਲਾ, ਮੁੱਖ ਸਲਾਹਕਾਰ ਅਸ਼ੋਕ ਦੂਆ, ਸਲਾਹਕਾਰ ਬ੍ਰਹਮ ਪ੍ਰਕਾਸ਼, ਰਜਿੰੰੰਦਰ ਸ਼ਰਮਾ, ਰਜਿੰਦਰ ਪੰਮਾ ਅਤੇ ਪੀਆਰਓ ਰਾਹੁਲ ਸਿੰਗਲਾ ਸਮੇਤ ਹੋਰ ਵੀ ਬਹੁਤ ਸਾਰੇ ਸਮਾਜ ਸੁਧਾਰਕ ਅਤੇ ਪਤਵੰਤੇ ਹਾਜਰ ਸਨ।

