ਮਹਿਲ ਕਲਾਂ, 26 ਦਸੰਬਰ (ਜਗਮੋਹਣ ਸ਼ਾਹ ਰਾਏਸਰ/ਵਰਲਡ ਪੰਜਾਬੀ ਟਾਈਮਜ਼)
ਖਨੌਰੀ ਬਾਰਡਰ ਉਪਰ ਕਿਸਾਨੀ ਮੰਗਾਂ ਲਈ ਚੱਲ ਰਹੇ ਕਿਸਾਨ ਸੰਘਰਸ਼ ਵਿੱਚ ਮਰਨ ਵਰਤ ਉਪਰ ਬੈਠੇ ਜਗਜੀਤ ਸਿੰਘ ਡੱਲੇਵਾਲ ਅਤੇ ਵੱਖ ਵੱਖ ਆਗੂਆਂ ਨੂੰ ਮਿਲ ਕੇ ਸਥਿਤੀ ਦਾ ਜਾਇਜ਼ਾ ਲੈਣ ਲਈ ਪ੍ਰੈੱਸ ਕਲੱਬ ਰਜਿ: ਮਹਿਲ ਕਲਾਂ (ਬਰਨਾਲਾ) ਦੇ ਪ੍ਰਧਾਨ ਬਲਜਿੰਦਰ ਸਿੰਘ ਢਿਲੋਂ ਦੀ ਅਗਵਾਈ ਹੇਠ ਮਹਿਲ ਕਲਾਂ ਪੱਤਰਕਾਰ ਭਾਈਚਾਰੇ ਦੇ ਜਥੇ ਨੇ ਖਨੌਰੀ ਬਾਰਡਰ ਕਿਸਾਨ ਸੰਘਰਸ਼ ਵਿੱਚ ਸ਼ਮੂਲੀਅਤ ਕੀਤੀ । ਇਸ ਉਪਰੰਤ ਪ੍ਰੈੱਸ ਕਲੱਬ ਮਹਿਲ ਕਲਾਂ ਦੇ ਪ੍ਰਧਾਨ ਬਲਜਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਉਨ੍ਹਾਂ ਦੇ ਮਨ ਦੀ ਭਾਵਨਾ ਸੀ, ਕਿ ਉਹ ਕਿਸਾਨ ਸੰਘਰਸ਼ ‘ਚ ਜਾਨ ਤਲੀ ਤੇ ਧਰਕੇ ਮਰਨ ਵਰਤ ਉਪਰ ਬੈਠੇ ਸੂਬਾਈ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੂੰ ਮਿਲ ਕੇ ਆਪਣੀ ਜਥੇਬੰਦੀ ਪ੍ਰੈੱਸ ਕਲੱਬ ਵੱਲੋਂ ਤਿਲ ਫੁੱਲ ਸਹਿਯੋਗ ਦੇਣ ਅਤੇ ਸੰਘਰਸ਼ ਦੇ ਜਿੱਤ ਤਕ ਹਰ ਸੰਭਵ ਮੱਦਦ ਦੇਣ ਦਾ ਐਲਾਨ ਕਰਨ । ਇਸ ਮਕਸਦ ਲਈ ਉਹ ਖਨੌਰੀ ਬਾਰਡਰ ਉਪਰ ਪਹੁੰਚੇ । ਉਨ੍ਹਾਂ ਸਮੂਹ ਕਿਸਾਨ ਯੂਨੀਅਨਾਂ, ਪੰਜਾਬ ਭਰ ਦੀਆਂ ਸਮੂਹ ਪ੍ਰੈੱਸ ਕਲੱਬਾਂ, ਵੱਖ ਵੱਖ ਸੰਸਥਾਵਾਂ,ਜਨਤਕ ਜਥੇਬੰਦੀਆਂ ਨੂੰ ਬਿਨਾਂ ਕਿਸੇ ਭੇਦਭਾਵ ਤੋਂ ਸਮੁੱਚੀ ਕਿਸਾਨੀ ਦੀਆਂ ਹੱਕੀ ਜਾਇਜ ਮੰਗਾਂ ਮਨਾਉਣ ਲਈ ਮੋਰਚੇ ਦੀ ਸਫਲਤਾ ਲਈ ਅੱਗੇ ਆਉਣ ਦੀ ਅਪੀਲ ਕੀਤੀ । ਇਸ ਮੌਕੇ ਪ੍ਰਧਾਨ ਬਲਜਿੰਦਰ ਸਿੰਘ ਢਿੱਲੋਂ, ਬਲਵਿੰਦਰ ਸਿੰਘ ਵਜੀਦਕੇ, ਸੋਨੀ ਮਾਂਗੇਵਾਲ, ਗੁਰਪ੍ਰੀਤ ਸਿੰਘ ਅਣਖੀ, ਮੋਹਿਤ ਗਰਗ ਹੀਰਾ, ਪ੍ਰਦੀਪ ਸਿੰਘ ਲੋਹਗੜ੍ਹ, ਜਗਮੋਹਣ ਸ਼ਾਹ ਰਾਏਸਰ, ਭਾਈ ਰਾਜਵਿੰਦਰ ਸਿੰਘ ਕਲਾਲ ਮਾਜਰਾ,ਬਲਵੰਤ ਸਿੰਘ ਚੁਹਾਣਕੇ ਆਦਿ ਆਗੂਆਂ ਦੀ ਅਗਵਾਈ ਹੇਠ ਖਨੌਰੀ ਬਾਰਡਰ ਕਿਸਾਨ ਮੋਰਚੇ ਲਈ ਆਰਥਿਕ ਮਦਦ ਵੀ ਭੇਟ ਕੀਤੀ ਗਈ।