ਕੋਟਕਪੂਰਾ, 28 ਫਰਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਲਾਇਨਜ਼ ਕਲੱਬ ਕੋਟਕਪੂਰਾ ਰਾਇਲ ਦੇ ਪੰਜਵੀਂ ਵਾਰ ਫਿਰ ਨੰਬਰਦਾਰ ਸੁਖਵਿੰਦਰ ਸਿੰਘ ਪੱਪੂ ਨੂੰ ਪੀ.ਆਰ.ਓ. ਬਣਾਉਣ ’ਤੇ ਇਲਾਕੇ ਦੀਆਂ ਮਾਇਨਾਜ਼ ਹਸਤੀਆਂ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ। ਕਲੱਬ ਦੇ ਪ੍ਰਧਾਨ ਸੰਜੀਵ ਕੁਮਾਰ ਕਿੱਟੂ ਅਹੂਜਾ ਅਤੇ ਵਿਜੇ ਕੁਮਾਰ ਟੀਟੂ ਛਾਬੜਾ ਮੁਤਾਬਿਕ ਪੱਪੂ ਨੰਬਰਦਾਰ ਨੂੰ ਤਿੰਨ ਵਾਰ ਪਹਿਲਾਂ ਵੀ ਬੈਸਟ ਪੀ.ਆਰ.ਓ. ਦਾ ਐਵਾਰਡ ਮਿਲ ਚੁੱਕਾ ਹੈ। ਸੁਰਜੀਤ ਸਿੰਘ ਘੁਲਿਆਣੀ, ਹਰਿੰਦਰ ਸਿੰਘ ਚੋਟਮੁਰਾਦਾ, ਰਮੇਸ਼ ਸਿੰਘ ਗੁਲਾਟੀ ਸਮੇਤ ਪੀ.ਬੀ.ਜੀ. ਵੈਲਫੇਅਰ ਕਲੱਬ ਦੇ ਪ੍ਰਧਾਨ ਰਾਜੀਵ ਮਲਿਕ, ਚੇਅਰਮੈਨ ਬਲਜੀਤ ਸਿੰਘ ਖੀਵਾ ਨੇ ਦੱਸਿਆ ਕਿ ਪੱਪੂ ਨੰਬਰਦਾਰ ਵਲੋਂ 64 ਵਾਰ ਖੂਨਦਾਨ ਕਰਨ ਬਦਲੇ ਪਿਛਲੇ ਦਿਨੀਂ ਸਟੇਟ ਐਵਾਰਡ ਨਾਲ ਵੀ ਸਨਮਾਨਿਆ ਜਾ ਚੁੱਕਾ ਹੈ। ਪੱਪੂ ਨੰਬਰਦਾਰ ਦੀ ਪੰਜਵੀਂ ਵਾਰ ਪੀਆਰਓ ਦੀ ਨਿਯੁਕਤੀ ’ਤੇ ਖੁਸ਼ੀ ਸਾਂਝੀ ਕਰਨ ਅਤੇ ਉਹਨਾਂ ਨੂੰ ਮੁਬਾਰਕਬਾਦ ਦੇਣ ਵਾਲਿਆਂ ਵਿੱਚ ਸਪੀਕਰ ਕੁਲਤਾਰ ਸਿੰਘ ਸੰਧਵਾਂ, ਚੇਅਰਮੈਨ ਸੁਖਜੀਤ ਸਿੰਘ ਢਿੱਲਵਾਂ, ਡਾ. ਮਨਜੀਤ ਸਿੰਘ ਢਿੱਲੋਂ, ਪੱਪੂ ਲਹੌਰੀਆ, ਸੁਨੀਲ ਕੁਮਾਰ ਬਿੱਟਾ ਗਰੋਵਰ, ਗੁਰਿੰਦਰ ਸਿੰਘ ਮਹਿੰਦੀਰੱਤਾ, ਰਵਿੰਦਰਪਾਲ ਕੋਛੜ, ਜਸਕਰਨ ਸਿੰਘ ਭੱਟੀ, ਊਧਮ ਸਿੰਘ ਔਲਖ, ਸੁਖਵਿੰਦਰ ਸਿੰਘ ਬੱਬੂ, ਕਿਸ਼ਨ ਲਾਲ ਬਿੱਲਾ, ਰਾਜਨ ਬਿੱਲਾ, ਸਤੀਸ਼ ਕੁਮਾਰ ਸ਼ੰਟੀ, ਸ਼ਸ਼ੀ ਨਰੂਲਾ, ਰਜਿੰਦਰ ਗਰਗ, ਸੁਖਵਿੰਦਰ ਸਿੰਘ ਗੱਗੂ, ਬਲਵਿੰਦਰ ਸਿੰਘ ਮੰਦ੍ਹਾ, ਮਾ. ਬਲਜੀਤ ਸਿੰਘ, ਕੈਪਟਨ ਬਸੰਤ ਸਿੰਘ, ਬਲਜਿੰਦਰ ਸਿੰਘ, ਊਧਮ ਸਿੰਘ ਹਰੀਨੌ, ਗੁਰਸੇਵਕ ਸਿੰਘ, ਗੇਜ ਰਾਮ ਭੋਰਾ, ਨਿਰਭੈ ਸਿੰਘ ਸਿੱਧੂ, ਇੰਜੀ. ਭਪਿੰਦਰ ਸਿੰਘ, ਮਨਜੀਤ ਸਿੰਘ ਔਲਖ, ਅਮਰਦੀਪ ਸਿੰਘ ਮੀਤਾ, ਗੁਰਦਰਸ਼ਨ ਸਿੰਘ ਕਾਲਜੀਏਟ, ਜਸਕਰਨ ਸਿੰਘ ਪੰਜਾਬ ਫੈਬਰਿਕ ਆਦਿ ਵੀ ਸ਼ਾਮਲ ਹਨ।

