ਰਾਜਸਥਾਨ 03 ਅਕਤੂਬਰ (ਵਰਲਡ ਪੰਜਾਬੀ ਟਾਈਮਜ਼)
ਪੀਐਮ ਸ੍ਰੀ ਸਰਕਾਰੀ ਮਿਡਲ ਸਕੂਲ ਅਹਿਮਦਪੁਰਾ, ਬਲੋਕ ਪਿਲੀਬੰਗਾ ਜਿਲਾ ਹਨੁਮਾਨਗੜ ਰਾਜਸਥਾਨ ਵਿੱਚ ਕਾਰਜ ਕਰਨ ਵਾਲੇ ਪੰਜਾਬੀ ਅਧਿਆਪਕ ਅਨੋਖ ਸਿੰਘ ਨੂੰ 18 ਅਕਤੂਬਰ 2024 ਨੂੰ ਦਵਾਰਕਾ ਦਿੱਲੀ ਵਿੱਚ ਨੈਸ਼ਨਲ ਐਜੂਕੇਸ਼ਨ ਬ੍ਰਿੱਲਿਆਂਸ ਐਵਾਰਡ 2024 ਦੇ ਸਨਮਾਨ ਨਾਲ ਨਵਾਜਿਆ ਜਾਵੇਗਾ। ਇਹ ਸਨਮਾਨ ਉਹਨਾਂ ਨੂੰ ਪੰਜਾਬੀ ਭਾਸ਼ਾ ਨੂੰ ਪ੍ਰਮੋਟ ਕਰਨ ਲਈ ਅਤੇ ਗਰੀਬ ਵਿਦਿਆਰਥੀਆਂ, ਲਾਚਾਰ ਮਨੁੱਖ,ਵਿਕਲਾਂਗਾਂ, ਨੂੰ ਸਹਿਯੋਗ ਕਰਨ ਲਈ ਅਤੇ ਨਵਾਂ ਚਾਰ ਕਰਦੇ ਹੋਏ ਪੰਜਾਬੀ ਪੜਾਉਂਦਿਆਂ ਬੱਚਿਆਂ ਨੂੰ ਅੰਤਰਰਾਸ਼ਟਰੀ ਮੁਕਾਬਲੇ ਤੱਕ ਲੈ ਕੇ ਜਾਣ ਲਈ ਅਤੇ ਸਮਾਜ ਸੇਵਕ ਦੇ ਰੂਪ ਵਿੱਚ ਸਕੂਲ ਵਿੱਚ ਰੰਗ ਰੋਗਨ ,ਮਰਮਤ,ਪਲਾਸਟਰ ,ਖੁਦ ਹੀ ਕਰਦੇ ਹੋਏ ।ਕਿਤਾਬਘਰ ਨੂੰ ਭੀ ਵੱਖਰਾ ਅਤੇ ਸੁੰਦਰ ਬਣਾਉਣ ਲਈ ਖੁਦ ਹੀ ਰੰਗ ਰੋਗਨ ਪੇਂਟ ਕਰਕੇ ਬਹੁਤ ਹੀ ਸੁੰਦਰ ਖੁਦ ਦੇ ਖਰਚੇ ਨਾਲ ਤਿਆਰ ਕੀਤਾ। ਬੱਚਿਆਂ ਨੂੰ ਸਿਹਤ ਮੰਦ ਖਾਣਾ ਮਿਠਾਈ, ਸਲਾਦ, ਦਹੀ , ਫਰੂਟ ,ਹਲਵਾ ,ਜਲੇਬੀ ਦੇ ਕੇ ਪੋਸ਼ਾਹਾਰ ਪ੍ਰਭਾਰੀ ਦੇ ਰੂਪ ਵਿੱਚ ਵੱਖਰੀ ਪਹਿਚਾਣ ਬਣਾਉਂਦਿਆਂ ਬਲੋਕ ਸੱਤਰ ਤੇ “ਜਿਤਵੰਤੀ ਟਰੱਸਟ ਨੇ” ਸਰਵਸ੍ਰੇਸ਼ਠ ਪੰਜਾਬੀ ਟੀਚਰ ਦਾ ਸਨਮਾਨ ਅਤੇ ਪੰਜਾਬੀ ਭਾਸ਼ਾ ਵਿਕਾਸ ਸਮਿਤੀ ਰਾਜਸਥਾਨ ਵੱਲੋਂ ਮਾਂ ਬੋਲੀ ਦੀ ਵੇਹਤਰ ਸੇਵਾ ਲਈ “ਬੈਸਟ ਪੰਜਾਬੀ ਅਧਿਆਪਕ” ਦੇ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਭੀ ਪੰਜਾਬੀ ਅਧਿਆਪਕ ਅਨੋਖ ਸਿੰਘ ਪੰਜ ਸਾਲ ਪੁਲਿਸ ਵਿਭਾਗ ਰਾਜਸਥਾਨ ਵਿੱਚ ਬਹੁਤ ਹੀ ਸ਼ਲਾਘਾ ਯੋਗ ਕਮ ਕਰਦਿਆ ਸਨਮਾਨਿਤ ਹੋਏ ਹਨ। ਪੁਲਿਸ ਵਿਭਾਗ ਵਿੱਚ ਕੰਮ ਕਰਦੇ ਸਿੰਘ ਨੇ ਅਪਰਾਧ ਜਗਤ ਨਾਲ ਜੁੜ੍ਹੇ ਹੋਏ ਲੋਕਾਂ ਨੂੰ ਮਾਰਗਦਰਸ਼ਨ ਕਰਦਿਆ ਅਤੇ ਸਹਿਯੋਗ ਨਾਲ ਸਮਾਜ ਨਾਲ ਜੋੜਦੇ ਹੋਏ ਬੇਹਤਰ ਕਮ ਕਰਨ ਲਈ ਪ੍ਰੇਰਿਆ ਅਤੇ ਉਹਨਾਂ ਦੇ ਜੀਵਨ ਵਿਚ ਬਦਲਾਅ l ਲਿਆਉਣ ਦਾ ਕੰਮ ਕੀਤਾ।ਇਸ ਮੁਕਾਮ ਲਈ ਸਰਕਾਰੀ ਸੀਨਅਰ ਸੈਕੰਡਰੀ ਸਕੂਲ ਦੇ ਮੁਖੀ ਹਰੀਸ਼ ਦੁਗ੍ਰਿਆ ਜੀ ਅਤੇ ਜਸਰਾਮ ਜੀ ਸਕੂਲ ਲੈਕਚਰਾਰ ਦਾ ਸ਼ਲਾਘਾ ਯੋਗ ਸਹਿਯੋਗ ਰਿਹਾ
