ਪੀਲੀਬੰਗਾ 15 ਜਨਵਰੀ (ਵਰਲਡ ਪੰਜਾਬੀ ਟਾਈਮਜ਼ )
ਪੀ.ਐਮ.ਸ਼੍ਰੀ ਸਰਕਾਰੀ ਮਿਡਲ ਸਕੂਲ ਅਹਿਮਦਪੁਰਾ ਵਿੱਚ ਸੇਵਾ ਨਿਭਾ ਰਹੇ ਪੰਜਾਬੀ ਅਧਿਆਪਕ ਅਨੋਖ ਸਿੰਘ ਨੂੰ ਪੰਜਾਬੀ ਸਾਹਿਤ ਦੇ ਖੇਤਰ ਵਿੱਚ ਸ਼ਾਨਦਾਰ ਕੰਮ ਕਰਨ ਅਤੇ ਇੱਕ ਸਮਾਜ ਸੇਵੀ ਵਜੋਂ ਕੰਮ ਕਰਨ ਲਈ ਪੰਡਿਤ ਸ੍ਰੀ ਰਾਮ ਸ਼ਰਮਾ ਅਵਾਰਡ ਨਾਲ ਨਿਵਾਜਿਆ ਗਿਆ। ਮਹਾਨ ਸੁਤੰਤਰਤਾ ਸੈਨਾਨੀ ਅਤੇ ਸੰਵਿਧਾਨ ਨਿਰਮਾਣ ਸਭਾ ਦੇ ਮੈਂਬਰ ਪੰਡਿਤ ਸ਼੍ਰੀ ਰਾਮ ਸ਼ਰਮਾ ਜੀ ਦੀ ਆਦਮ ਕਦ ਮੂਰਤੀ ਅਨਾਵਰਨ ਕਾਰਜ ਕਰਮ ਰੋਹਤਕ ਹਰਿਆਣਾ ਵਿਖੇ ਹੋਇਆ ਕਾਰਜ ਕਰਮ ਦੇ ਮੁੱਖ ਮਹਿਮਾਨ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਜੀ ਡਾਕਟਰ ਅਰਵਿੰਦ ਸ਼ਰਮਾ ਕੈਬਿਨਟ ਮੰਤਰੀ ਹਰਿਆਣਾ ਸਰਕਾਰ ਵਿਸ਼ੇਸ਼ ਮਹਿਮਾਨ ਪੰਡਿਤ ਮੋਹਨ ਲਾਲ ਵਡੋਲੀ ਜੀ ਅਧਿਅਕਸ਼ ਬਾਜਪਾ ਹਰਿਆਣਾ ਸਰਕਾਰ ਨੇ ਕੀਤਾ ।