ਕੋਟਕਪੂਰਾ, 9 ਮਾਰਚ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਮਸ਼ਹੂਰ ਪੰਜਾਬੀ ਗਾਇਕ ਸ਼੍ਰੀ ਦਰਸ਼ਨ ਜੀਤ ਨੂੰ ਉਸ ਵੇਲੇ ਗਹਿਰਾ ਡੂੰਘ ਸਦਮਾ ਲੱਗਾ, ਜਦ ਉਹਨਾਂ ਸਤਿਕਾਰਯੋਗ ਪਿਤਾ ਸ. ਪੂਰਨ ਸਿੰਘ ਰੁਪਾਣਾ (60) ਜੀ ਪਿਛਲੇ ਦਿਨੀ ਵਾਪਰੇ ਇਕ ਸੜਕ ਹਾਦਸੇ ਦੌਰਾਨ ਅਚਾਨਕ ਸਦੀਵੀ ਵਿਛੋੜਾ ਦੇ ਗਏ। ਇਸ ਮੌਕੇ ਸ੍ਰ ਪੂਰਨ ਸਿੰਘ ਦੇ ਅਚਾਨਕ ਵਿਛੋੜੇ ’ਤੇ ਉਹਨਾਂ ਦੇ ਗ੍ਰਹਿ ਪੁੱਜ ਕੇ ਦਰਸ਼ਨ ਜੀਤ ਨਾਲ ਬਲਜੀਤ ਸਿੰਘ, ਖੀਵਾ, ਰਜੀਵ ਮਲਿਕ, ਰਵੀ ਅਰੋੜਾ ਆਦਿ ਨੇ ਦੁੱਖ ਸਾਂਝਾ ਕੀਤਾ। ਇਸ ਮੌਕੇ ਬਲਜੀਤ ਸਿੰਘ ਖੀਵਾ ਨੇ ਦੱਸਿਆ ਕਿ ਸ. ਪੂਰਨ ਸਿੰਘ ਜੀ ਮਿਲਣਸਾਰ ਸਨ, ਉਹਨਾਂ ਦੇ ਅਚਾਨਕ ਵਿਛੋੜੇ ਨਾਲ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ, ਜੋ ਕਦੇ ਵੀ ਪੂਰਾ ਨਹੀ ਹੋ ਸਕਦਾ। ਇਸ ਮੌਕੇ ਉਹਨਾਂ ਦੀ ਵੇਕਤਵੀ ਮੌਤ ’ਤੇ ਸੰਗੀਤਕਾਰ/ਗਾਇਕ ਕੁਲਵਿੰਦਰ ਕੰਵਲ, ਲੋਕ ਗਾਇਕ ਹਰਿੰਦਰ ਸੰਧੂ, ਗਾਇਕ ਵੀਰ ਸੁਖਵੰਤ, ਗੀਤਕਾਰ/ਗਾਇਕ ਭਿੰਦੇਸ਼ਾਹ ਰਾਜੋਵਾਲੀਆ, ਮੰਚ ਸੰਚਾਲਕ ਜਸਬੀਰ ਜੱਸੀ, ਲੋਕ ਗਾਇਕ ਸੁਰਜੀਤ ਗਿੱਲ, ਪ੍ਰਸਿੱਧ ਗੀਤਕਾਰ ਕਰਮਜੀਤ ਪੁਰੀ, ਸੰਗੀਤਕਾਰ ਭੋਲਾ ਯਮਲਾ, ਗਾਇਕ ਚੰਦਰਾ ਬਰਾੜ, ਲੋਕ ਗਾਇਕ ਸੰਧੂ ਸੁਰਜੀਤ, ਲੇਖਕ ਗੁਲਜ਼ਾਰ ਮਦੀਨਾ, ਨੌਜਵਾਨ ਅਰਸ਼ ਗਿੱਲ ਨੇ ਦਰਸ਼ਨਜੀਤ ਦੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਸ੍ਰ ਪੂਰਨ ਸਿੰਘ ਰੁਮਾਣਾ ਨਮਿਤ ਪਾਠ ਦਾ ਭੋਗ, ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ 10 ਮਾਰਚ ਦਿਨ ਮੰਗਲਵਾਰ ਨੂੰ ਦੁਪਹਿਰ 12:00 ਤੋਂ 1:00 ਵਜੇ ਤੱਕ ਗੁਰਦੁਆਰਾ ਸਾਹਿਬ ਹਾਕੂਵਾਲਾ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਵਿਖੇ ਹੋਵੇਗਾ।

