ਫਰੀਦਕੋਟ 6 ਅਕਤੂਬਰ (ਧਰਮ ਪ੍ਰਵਾਨਾਂ/ਵਰਲਡ ਪੰਜਾਬੀ ਟਾਈਮਜ਼ )
ਪੰਜਾਬੀ ਦੇ ਸਾਹਿਤਕ ਤੇ ਸੱਭਿਆਚਾਰਕ ਲੋਕ ਗਾਇਕ ਬਲਧੀਰ ਮਾਹਲਾ ਦੇ ਗੀਤਾਂ ਦੀ ਸ਼ੂਟਿੰਗ ਜੋ ਕਿ ਆਈਕੋਨਿਕ ਫਾਰਮਜ਼ ਫਿਲਮ ਸਿਟੀ ਵਿੱਚ ਚੱਲ ਰਹੀ ਸੀ ਉਹ ਮੁਕੰਮਲ ਕਰ ਲਈ ਗਈ ਹੈ। ਉਪਰੋਕਤ ਜਾਣਕਾਰੀ ਸਾਂਝੀ ਕਰਦਿਆਂ ਬਲਧੀਰ ਮਾਹਲਾ ਆਫੀਸ਼ੀਅਲ ਦੇ ਪ੍ਰੈਸ ਸਕੱਤਰ ਡਾ. ਧਰਮ ਪ੍ਰਵਾਨਾ ਨੇ ਦੱਸਿਆ ਕਿ ਇਹਨਾਂ ਤਿੰਨੇ ਗੀਤਾਂ ਦੀ ਸਾਰੀ ਸ਼ੂਟਿੰਗ ਨਛੱਤਰ ਗੋਨੇਆਣਾ ਦੀ ਦੇਖ ਰੇਖ ਵਿੱਚ ਕੀਤੀ ਗਈ ਹੈ। ਇਹਨਾਂ ਗੀਤਾਂ ਵਿੱਚ ਇੱਕ ਬਹੁਤ ਖੂਬਸੂਰਤ ਦੋਗਾਣਾ ਮਾਹਲੇ ਵੇ ਮਾਹਲੇ ਬਲਧੀਰ ਮਾਹਲਾ ਦੀ ਸਹਿ ਗਾਇਕਾ ਬੀਬਾ ਰੀਤ ਸੰਧੂ ਨਾਲ ਫਿਲਮਾਇਆ ਗਿਆ ਹੈ ਦੂਜਾ ਪੰਜਾਬੀ ਡਾਂਸ ਤੇ ਪੰਜਾਬੀ ਵਿਰਸੇ ਦੀ ਬਾਤ ਪਾਉਂਦਾ ਭੰਗੜਾ ਪਾਉਂਦਿਆਂ ਨੂੰ ਹੈ ਇਹ ਗੀਤਾਂ ਦੇ ਰਚੇਤਾ ਬਲਧੀਰ ਮਾਹਲਾ ਖੁਦ ਆਪ ਹਨ ਜਦੋਂ ਕਿ ਤੀਜਾ ਗੀਤ ਪ੍ਰਸਿੱਧ ਗੀਤਕਾਰ ਭੱਟੀ ਝੰਡੇ ਵਾਲਾ ਦੀ ਕਲਮ ਦਾ ਲਿਖਿਆ ਹੋਇਆ ਮਾਵਾਂ ਦੇ ਪਵਿੱਤਰ ਰਿਸ਼ਤੇ ਬਾਰੇ ਹੈ। ਡਾ. ਧਰਮ ਪ੍ਰਵਾਨਾ ਨੇ ਕਿਹਾ ਬਲਧੀਰ ਮਾਹਲਾ ਇੱਕ ਪਰਿਵਾਰਕ ਗਾਇਕ ਹੈ ਜਿਸ ਕਰਕੇ ਉਹਦੀ ਗਾਇਕੀ ਜਾਂ ਗੀਤਾਂ ਤੇ ਉਂਗਲ ਨਹੀਂ ਚੁੱਕੀ ਜਾਂ ਸਕਦੀ ਇਹ ਗੀਤ ਵੀ ਪਰਿਵਾਰਾਂ ਵਿੱਚ ਬੈਠਕੇ ਸੁਣੇ ਤੇ ਮਾਣੇ ਜਾਣਗੇ। ਪੰਜਾਬੀ ਸਰੋਤਿਆਂ ਦੀਆਂ ਦੁਆਵਾਂ ਸਦਕਾ ਇਹ ਗੀਤਾਂ ਨੂੰ ਬਹੁਤ ਹੀ ਜਲਦੀ ਨਛੱਤਰ ਗੋਨੇਆਣਾ ਦੀ ਸਰਪ੍ਰਸਤੀ ਵਿੱਚ ਅੰਤਰ ਰਾਸ਼ਟਰੀ ਪੱਧਰ ਤੇ ਪੰਜਾਬੀ ਦੁਨੀਆਂ ਦੇ ਸਨਮੁਖ ਕੀਤਾ ਜਾ ਰਿਹਾ ਹੈ।