ਗੋਬਿੰਦ ਫਿਲਮਸ ਕ੍ਰਿਏਸ਼ਨ ਪ੍ਰਾਇਵੇਟ ਲਿਮਿਟੇਡ ਯੂ ਐਸ ਐਸ ਪ੍ਰੋਡਕਸ਼ਨ ਦੇ ਸਹਿਯੋਗ ਨਾਲ਼ ਸੰਨੀ ਸੁਪਰ ਸਾਉਂਡ ਜੁਹੂ ਮੁੰਬਈ ਵਿਖੇ ਪੰਜਾਬੀ ਫ਼ਿਲਮ- “ਟ੍ਰੈਵਲ ਏਜੰਟ” ਦਾ ਸ਼ੁਭ ਮਹੂਰਤ ਹੋਇਆ ਇਸ ਮੌਕੇ ਗੁਰਦੁਆਰਾ ਸ਼੍ਰੀ ਸਿੰਘ ਸਭਾ ਚਾਰ ਬੰਗਲਾ ਦੇ ਗ੍ਰੰਥੀ ਭਾਈ ਗੁਰਮੀਤ ਸਿੰਘ ਨੇ ਅਰਦਾਸ ਕਰਕੇ ਮਹੂਰਤ ਦਾ ਅਗਾਜ ਕੀਤਾ ਤੇ ਫ਼ਿਲਮ ਦੀ ਸ਼ੁਰੂਆਤ ਤੇ ਕਾਮਯਾਬੀ ਲਈ ਅਰਦਾਸ ਕਰਦਿਆ ਸਾਰੀ ਟੀਮ ਨੂੰ ਵਧਾਈ ਦਿੱਤੀ ਫ਼ਿਲਮ ਤੇ ਮਹੂਰਤ ਸਮੇਂ ਹਿੰਦੀ ਸਿਨੇਮੇ ਦੇ ਹੀਮੈਨ ਸੁਪਰ ਸਟਾਰ ਅਦਾਕਾਰ ਧਰਮਿੰਦਰ (ਧਰਮ) ਜੀ ਵਿਸ਼ੇਸ਼ ਤੋਰ ਤੇ ਪਹੁੰਚੇ ਉਨ੍ਹਾਂ ਕਲੈਪ ਦਿਖਾ ਕੇ ਫ਼ਿਲਮ ਦੀ ਸਾਰੀ ਟੀਮ ਨੂੰ ਹਾਰਦਿਕ ਵਧਾਈ ਦਿੰਦਿਆਂ ਸ਼ੁਭ ਕਾਮਨਾਵਾਂ ਦਿੱਤੀਆਂ ਇਸ ਮੌਕੇ ਉਨ੍ਹਾਂ ਮੀਡੀਆ ਨਾਲ਼ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬੀ ਵਿੱਚ ਵਧੀਆਂ ਵਿਸ਼ਿਆਂ ਦੀਆ ਫ਼ਿਲਮਾਂ ਦਾ ਨਿਰਮਾਣ ਹੋਣਾ ਚੰਗੀ ਗੱਲ ਹੈ ਉਨ੍ਹਾਂ ਕਿਹਾ ਕਿ ਪੰਜਾਬੀ ਫ਼ਿਲਮ ‘ਟਰੈਵਲ ਏਜੰਟ’ ਵੀ ਅੱਜ ਦੀ ਪੀੜ੍ਹੀ ਤੇ ਅਧਾਰਿਤ ਹੋਵੇਗੀ ਜਿਸ ਵਿੱਚ ਬਾਹਰਲੇ ਮੁਲਕਾਂ ਨੂੰ ਜਾ ਰਹੇ ਲੋਕਾਂ ਦੀ ਕਹਾਣੀ ਟਰੈਵਲ ਏਜੰਟ ਰਾਹੀ ਬਿਆਨ ਕੀਤੀ ਜਾਵੇਗੀ ਕਿ ਕਿਵੇਂ ਗ਼ਲਤ ਏਜੰਟਾਂ ਦੇ ਹੱਥ ਚੜ ਕੇ ਲੋਕਾਂ ਦਾ ਸਭ ਕੁਝ ਲੁੱਟ ਜਾਂਦਾ ਹੈਂ ਤੇ ਕਿਵੇਂ ਏਜੰਟ ਲੋਕਾਂ ਨੂੰ ਗੁੰਮਰਾਹ ਕਰਕੇ ਬਾਹਰਲੇ ਮੁਲਕਾਂ ਵਿੱਚ ਭੇਜਣ ਲਈ ਪ੍ਰੇਸ਼ਾਨ ਕਰਦੇ ਹਨ ਇਸ ਫ਼ਿਲਮ ਦਾ ਵਿਸ਼ਾ ਸਮਾਜ ਵਿੱਚ ਵਾਪਰ ਰਹੀਆਂ ਘਟਨਾਵਾਂ ਨਾਲ ਮੇਲ਼ ਖਾਦੀ ਹੋਵੇਗੀ ਤੇ ਹਰ ਇੱਕ ਨੂੰ ਇਹ ਕਹਾਣੀ ਆਪਦੇ ਤੇ ਵਾਪਰਦੀ ਨਜ਼ਰ ਆਏਗੀ ਇਸ ਮੌਕੇ ਉਨ੍ਹਾਂ ਜਿੱਥੇ ਫ਼ਿਲਮ ਦੀ ਪੂਰੀ ਟੀਮ ਨੂੰ ਵਧਾਈ ਦਿੱਤੀ ਉਥੇ ਹੀ ਆਪਣੇ ਪਰਿਵਾਰਿਕ ਮੈਂਬਰ ਅਦਾਕਾਰ ਤੇ ਫਾਇਟ ਮਾਸਟਰ ਮੋਹਨ ਬੱਗੜ ਨੂੰ ਉਨ੍ਹਾਂ ਦੇ ਬੇਟੇ ਸੋਨੂੰ ਬੱਗੜ ਦੇ ਇਸ ਫ਼ਿਲਮ ਰਾਹੀ ਬਤੋਰ ਹੀਰੋ ਆਉਣ ਤੇ ਅਸ਼ੀਰਵਾਦ ਵੀ ਦਿੱਤਾ ਫ਼ਿਲਮ ਦੇ ਪ੍ਰੋਡਿਊਸਰ ਸਤਵਿੰਦਰ ਸਿੰਘ ਮਠਾੜੂ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਬੇਹੱਦ ਖੁਸ਼ੀ ਹੈਂ ਕਿ ਫ਼ਿਲਮ ਦੇ ਮਹੂਰਤ ਮੋਕੇ ਪੰਜਾਬੀ ਤੇ ਹਿੰਦੀ ਫ਼ਿਲਮੀ ਦੀਆ ਦਿੱਗਜ ਹਸਤੀਆਂ ਨੇ ਉਚੇਚੇ ਤੌਰ ਤੇ ਆਪਣੀ ਹਾਜਰੀ ਲਵਾਈ ਸ੍ਰ ਮਠਾੜੂ ਨੇ ਕਿਹਾ ਕਿ ਫ਼ਿਲਮ ਦੀ ਕਹਾਣੀ ਮੁਤਾਬਕ ਕਲਾਕਾਰਾਂ ਦੀ ਚੋਣ ਕੀਤੀ ਗਈ ਸੀ ਅਤੇ ਫ਼ਿਲਮ ਨਾਲ਼ ਜੁੜੇ ਹਰ ਪਹਿਲੂ ਤੇ ਬਾਰੀਕੀ ਨਾਲ ਮੇਹਨਤ ਕਰਕੇ ਫ਼ਿਲਮ ਨੂੰ ਵੱਖਰੇ ਵਿਸ਼ੇ ਤੇ ਬਣਾਂ ਕੇ ਮੀਲ ਪੱਥਰ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ ਇਸ ਫ਼ਿਲਮ ਦੀ ਸ਼ੂਟਿੰਗ ਬਾਰੇ ਉਨ੍ਹਾਂ ਕਿਹਾ ਕਿ ਜਲਦੀ ਹੀ ਪੰਜਾਬ ਅਤੇ ਹੋਰਨਾ ਸੁੰਦਰ ਲੋਕੇਸ਼ਨਜ਼ ਤੇ ਸ਼ੂਟਿੰਗ ਸ਼ੁਰੂ ਹੋਵੇਗੀ ਉੱਘੇ ਫ਼ਿਲਮ ਲੇਖਕ ਤੇ ਡਾਇਰੈਕਟਰ ਬਲਜਿੰਦਰ ਸਿੰਘ ਸਿੱਧੂ ਨੇ ਆਖਿਆਂ ਕਿ ਉਂਝ ਤਾਂ ਫ਼ਿਲਮ ਬਣਾਉਣ ਤੋਂ ਪਹਿਲਾਂ ਸਾਰਿਆਂ ਵੱਲੋਂ ਇਹੀ ਦਾਅਵਾ ਕੀਤਾ ਜਾਂਦਾ ਹੈ ਕਿ ਫ਼ਿਲਮ ਹਟਵੇ ਵਿਸੇ ਦੀ ਹੋਵੇਗੀ ਪਰ ਅਸੀ ਅਸਲੀਅਤ ਨਾਲ ਦੱਸਣਾ ਚਾਹੁੰਦੇ ਹਾ ਕਿ ਸਾਡੀ ਇਹ ਫ਼ਿਲਮ ਵਾਕਿਆਂ ਹੀ ਵੱਖਰੇ ਵਿਸ਼ੇ ਦੀ ਕਹਾਣੀ ਨਾਲ ਜੁੜੀ ਹੋਈ ਹੋਵੇਗੀ ਤੇ ਬਿਲਕੁੱਲ ਹਕੀਕਤ ਦੇ ਨੇੜੇ ਹੋਵੇਗੀ ਉਨ੍ਹਾਂ ਕਿਹਾ ਕਿ ਫਿਲਮ ਨਾਲ਼ ਜੁੜੇ ਹਰ ਇੱਕ ਵਿਅਕਤੀ ਦੀ ਮੇਹਨਤ ਨਾਲ ਇਹ ਫ਼ਿਲਮ ਸਫ਼ਲਤਾ ਦੇ ਝੰਡੇ ਗੱਡੇਗੀ ਇਸ ਮੌਕੇ ਏਸ ਫ਼ਿਲਮ ਦੇ ਡੀ ਓ ਪੀ -ਨਜੀਬ ਖ਼ਾਨ ਸਟਾਰ ਕਾਸਟ ਚ ਸੋਨੂੰ ਬੱਗੜ, ਪੂਨਮ ਸੂਦ, ਪ੍ਰਭ ਗਰੇਵਾਲ, ਗੁੱਗੂ ਗਿੱਲ, ਸ਼ਵਿੰਦਰ ਮਾਹਲ, ਵਿਜੇ ਟੰਡਨ, ਅਵਤਾਰ ਗਿੱਲ, ਜਤਿੰਦਰ ਕੌਰ (ਰੋਜ), ਰਣਜੀਤ ਰਿਆਜ਼, ਨੀਟੂ ਪੰਧੇਰ, ਪਰਮਜੀਤ ਸਿੰਘ, ਜੁਗਨੂੰ, ਸਿਮਰਪਾਲ ਸਿੰਘ, ਬਤੌਰ ਮਹਿਮਾਨ ਭੂਮਿਕਾ ( ਰਣਜੀਤ ਤੇ ਜਾਨੀ ਲੀਵਰ) ਤੇ ਮਿਊਜ਼ਿਕ ਡਾਇਰੈਕਟਰ ਗੁਰਮੀਤ ਸਿੰਘ ਐਕਸ਼ਨ ਡਾਇਰੈਕਟਰ ਮੋਹਨ ਸਿੰਘ ਬੱਗੜ ਤੋਂ ਇਲਾਵਾ ਮਹੂਰਤ ਮੌਕੇ ਹਿੰਦੀ ਤੇ ਪੰਜਾਬੀ ਸਿਨੇਮੇ ਦੇ ਉੱਘੇ ਕਲਾਕਾਰ ਡਾਇਰੈਕਟਰ ਕਲਮਕਾਰ ਜੋਨੀ ਲੀਵਰ, ਗੁਲਸ਼ਨ ਗਰੋਵਰ, ਰਣਜੀਤ,ਅਵਤਾਰ ਗਿੱਲ, ਵਿਜੇ ਟੰਡਨ,ਸੁਖਮਿੰਦਰ ਧੰਜਲ, ਸਾਗਰ ਐਸ ਸ਼ਰਮਾ ਇਕਬਾਲ ਚਾਨਾ, ਰਵੀ ਬੈਂਸ,ਆਦਿ ਤੋਂ ਇਲਾਵਾ ਵੱਡੀ ਗਿਣਤੀ ਮੀਡੀਆ ਕਰਮੀਆਂ ਨੇ ਵੀ ਆਪਣੀ ਹਾਜ਼ਰੀ ਲਵਾਈ।
ਮੰਗਤ ਗਰਗ ਬਠਿੰਡਾ/ਜੌਹਰੀ ਮਿੱਤਲ ਪਟਿਆਲਾ
ਫਿਲਮ ਪੱਤਰਕਾਰ

