ਭਾਸ਼ਾ ਨੂੰ ਜਿਉਂਦਾ ਰੱਖਣ ਲਈ ਉਸਦੀ ਵਰਤੋ ਜ਼ਰੂਰੀ ਹੈ- ਡਾ. ਗੁਰਨਾਇਬ ਸਿੰਘ
ਸੰਗਰੂਰ 8 ਨਵੰਬਰ (ਵਰਲਡ ਪੰਜਾਬੀ ਟਾਈਮਜ਼)
“ਗੁਰਮੁਖੀ ਅੱਖਰਾਂ ਦਾ ਲੰਮਾ ਇਤਿਹਾਸ ਹੈ, ਗੁਰਮੁਖੀ ਲਿਪੀ ਦੀ ਦੂਨੀਆਂ ਨੰੁ ਮਹਾਨਦੇਣ ਅੰਕ ਹੈ। ਹਰੇਕ ਭਾਸ਼ਾ ਦੇ ਅੰਕ ਵਿੱਚ ਗੁਰਮੁਖੀ ਅੱਖਰਾਂ ਦੀ ਪ੍ਰਮੁੱਖਤਾ ਸਾਹਮਣੇ ਆਉਂਦੀ ਹੈ। ਭਾਸ਼ਾ ਆਪਣਾ ਸਰੂਪ ਬਦਲਦੀ ਹੈ। ਕੋਈ ਭਾਸ਼ਾ ਕਦੇ ਵੀ ਮਰ ਨਹੀਂ ਸਕਦੀ ਜੇਕਰ ਉਸਨੂੰ ਉਚਿਤ ਤੌਰ ਤੇ ਵਰਤੋਂ ਵਿੱਚ ਲਿਆਦਾ ਜਾਵੇ” ਇਹ ਭਾਵ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਸੇਖੋ ਵੱਲੋਂ ਸਰਕਾਰੀ ਰਣਬੀਰ ਕਾਲਜ ਸੰਗਰੂਰ ਅਤੇ ਪੰਜਾਬੀ ਸਾਹਿਤ ਸਭਾ ਸੰਗਰੂਰ ਦੇ ਸਹਿਯੋਗ ਨਾਲ ਮਾਂ ਬੋਲੀ ਪੰਜਾਬੀ ਨੰੁ ਸਪਰਪਿਤ ਗੋਸ਼ਟੀ ਦੇ ਆਯੋਜਨ ਸਮੇਂ ਵਿਦਵਾਨਾਂ ਦੇ ਵਿਚਾਰਾ ਵਿੱਚੋਂ ਉਭਰਕੇ ਸਾਹਮਣੇ ਆਏ। ਇਸ ਗੋਸਟੀ ਦੇ ਪ੍ਰਧਾਨਗੀ ਮੰਡਲ ਵਿੱਚ ਪਵਨ ਹਰਚੰਦਪੁਰੀ ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ ਰਜਿ. ਸੇਖੋ, ਪ੍ਰਿੰ. ਰੋਮੀ ਗਰਗ, ਪ੍ਰੋ. ਹਰਜਿੰਦਰ ਸਿੰਘ, ਡਾ. ਜੋਗਿੰਦਰ ਸਿੰਘ ਨਿਰਾਲਾ, ਡਾ. ਹਰਮਿੰਦਰ ਸਿੰਘ ਤੇ ਡਾ. ਭਗਵੰਤ ਸਿੰਘ ਸ਼ਾਮਿਲ ਹੋਏ। ਡਾ. ਜੋਗਾ ਸਿੰਘ, ਡਾ. ਗੁਰਨਾਇਬ ਸਿੰਘ, ਬਿੱਕਰ ਸਿੰਘ ਭਲੂਰ, ਡਾ. ਸੁਖਵਿੰਦਰ ਸਿੰਘ ਪਰਮਾਰ, ਡਾ. ਜੰਜ ਸਿੰਘ ਨੇ ਪੰਜਾਬੀ ਭਾਸ਼ਾ ਤੇ ਗੁਰਮੁਖੀ ਲਿਪੀ ਬਾਰੇ ਉੱਚ ਕੋਟੀ ਦੇ ਗਹਿਰ ਗੰਭੀਰ ਪਰਚੇ ਪੇਸ਼ ਕੀਤੇ। ਇਨ੍ਹਾਂ ਪਰਚਿਆਂ ਉੱਪਰ ਭਖਵੀ ਬਹਿਸ ਹੋਈ ਜਿਸ ਵਿੱਚ ਨਾਹਰ ਸਿੰਘ ਮੁਬਾਰਕਪੁਰੀ, ਡਾ. ਲਕਸ਼ਮੀ ਨਰਾਇਣ ਭੀਖੀ, ਡਾ ਜੰਗੀਰ ਸਿੰਘ ਰਤਨ, ਕੁਲਵੰਤ ਕਸਕ, ਐਡਵੋਕੇਟ ਜਗਦੀਪ ਸਿੰਘ ਗੰਧਾਰਾ, ਡਾ. ਜਗਦੀਪ ਕੌਰ ਅਹੂਜਾ, ਗੋਪਾਲ ਸ਼ਰਮਾ, ਸੁਰਿੰਦਰ ਪਾਲ ਸਿੰਘ ਸਿਦਕੀ, ਕੈਪਟਨ ਹਰਕੇਸ਼ ਸਿੰਘ, ਗੁਰਦੀਪ ਸਿੰਘ ਜਨ ਚੇਤਨਾ ਅਤੇ ਬਹਾਦਰ ਸਿੰਘ ਧੌਲਾ ਤੇ ਵਿਿਦਆਰਥੀਆਂ ਨੇ ਭਾਗ ਲਿਆ। ਇਸ ਗੋਸ਼ਟੀ ਦਾ ਹਾਸਲ ਪੱਖ ਇਹ ਸੀ ਕਿ ਸਾਰੇ ਬੁਲਾਰਿਆਂ ਨੇ ਗੰਭੀਰਤਾ ਸਹਿਤ ਪੰਜਾਬੀ ਭਾਸ਼ਾ ਤੇ ਲਿੱਪੀ ਬਾਰੇ ਬਹੁਤ ਸਾਰੇ ਨਵੇਂ ਪੱਖ ਪੇਸ਼ ਕੀਤੇ।
ਬਹੁਤ ਵਿਦਵਾਨਾ ਨੇ ਸਮੂਲੀਅਤ ਕੀਤੀ ਜਿਨ੍ਹਾਂ ਵਿੱਚ ਕਰਮ ਸਿੰਘ ਜਖਮੀ, ਨਿਰਭੈ ਸਿੰਘ, ਬਾਬਾ ਪਿਆਰਾ ਸਿੰਘ, ਹਰਿੰਦਰ ਸਿੰਘ ਢੀਡਸਾ ਹਨੀ ਸੰਗਰਾਮੀ, ਡਾ, ਰਾਜੀਵ ਪੁਰੀ ਆਦਿ ਜ਼ਿਕਰਯੋਗ ਹਨ।
ਭੋਲਾ ਸਿੰਘ ਸਗਰਾਮੀ ਦੇ ਗੀਤ ਨਾਲ ਆਰੰਭ ਹੋਈ ਗੋਸ਼ਟੀ ਬਾਰੇ ਪਵਨ ਹਰਚੰਦਪੁਰੀ ਨੇ ਬਾਰੇ ਦੱਸਿਆ, ਪ੍ਰਿੰਸੀਪਲ ਰੋਮੀ ਗਰਗ ਨੇ ਸਭ ਨੂੰ ਜੀ ਆਇਆ ਕਿਹਾ ਤੇ ਡਾ ਭਗਵੰਤ ਸਿੰਘ ਨੇ ਮੰਚ ਸੰਚਾਲਨ ਕੀਤੀ।ਡਾ. ਹਰਮਿੰਦਰ ਸਿੰਘ ਨੇ ਸਭ ਦਾ ਧੰਨਵਾਦ ਕਰਦੇ ਹੋਏ ਇਸ ਨੂੰ ਇੱਕ ਸਫਲ ਗੋਸ਼ਟੀ ਦੱਸਿਆ।
ਜਾਰੀ ਕਰਤਾ
ਡਾ. ਭਗਵੰਤ ਸਿੰਘ
98148-51500

