ਫਰੀਦਕੋਟ 16 ਸਤੰਬਰ (ਧਰਮ ਪ੍ਰਵਾਨਾਂ /ਵਰਲਡ ਪੰਜਾਬੀ ਟਾਈਮਜ਼)
ਪੰਜਾਬੀ ਦੇ ਪ੍ਰਸਿੱਧ ਗਾਇਕ ਇੰਦਰ ਮਾਨ ਨੇ ਆਪਣਾ ਪ੍ਰਸਿੱਧ ਗੀਤ ਪਰਚੇ ਖਰਚੇ ਤੋਂ ਬਾਅਦ ਇੱਕ ਹੋਰ ਸੱਭਿਆਚਾਰਕ ਗੀਤ “ਦਾਜ” ਜਹਿੜਾ ਕਿ ਸਮਾਜਿਕ ਕੁਰੀਤੀਆਂ ਤੇ ਅਧਾਰਿਤ ਦਾਜ ਹੈ।
ਇਸ ਗੀਤ ਨੂੰ ਆਪਣੇ ਖੂਬਸੂਰਤ ਸ਼ਬਦਾਂ ਵਿੱਚ ਪਰੋਇਆਂ ਪ੍ਰਸਿੱਧ ਗੀਤਕਾਰ “ਅਵਤਾਰ ਮੁਕਤਸਰੀ ਜੀ” ਨੇ । ਇਸਨੂੰ ਸੰਗੀਤ ਬੱਧ ਕੀਤਾ ਹੈ , ਨਾਮੀ ਸੰਗੀਤਕਾਰ “ਐਮ ਆਰ ਮਿਊਜ਼ਿਕ” ਨੇ ਤੇ ਇਸ ਦਾ ਫਿਲਮਾਂਕਣ ਕੀਤਾ ਪ੍ਰਸਿੱਧ ਕੈਮਰਾਮੈਨ/ ਕਨਸੈਪਟ ਜਸ ਢਿੱਲੋ ਨੇ,ਇਸ ਗੀਤ ਵਿੱਚ ਪਾਲੀਵੁੱਡ ਦੇ ਮੰਝੇ ਅਦਾਕਾਰਾਂ ਨੇ ਗੀਤ ਨੂੰ ਚਾਰ ਚੰਨ ਲਾਏ ਹਨ , ਜਿਨਾਂ ਵਿੱਚ ਹਨ ਚਰਚਿਤ ਅਦਾਕਾਰ ਪ੍ਰਤਾਪ ਸਿਮਰਨ,ਕੁਲਦੀਪ ਨਿਆਮੀ , ਵਿੱਕੀ ਮਰਜਾਨਾ, ਸਾਵਣ ਸ਼ੂਕਾ,ਡਿੰਪਲ ਕੌਰ,ਰੁਪਿੰਦਰ ਕੌਰ,ਗੁਰਚਰਨ ਸਿੰਘ,ਜਸਵਿੰਦਰ ਜੱਸੀ ਤੇ ਹੋਰ ਬਹੁਤ ਸਾਰੇ ਨਾਮੀ ਅਦਾਕਾਰ ਨੇ ਆਪਣੀ ਨਵੇਕਲੀ ਅਦਾਕਾਰੀ ਦੇ ਰੰਗ ਬਿਖੇਰੇ ਹਨ । ਇਸ ਗੀਤ ਦੇ ਐਸੋਸੀਏਟ ਡਾਇਰੈਕਟਰ ਰਵੀ ਵਰਮਾ ਤੇ ਅਸਿਸਟੈਂਟ ਡਾਇਰੈਕਟਰ ਨਛੱਤਰ ਗੋਨੇਆਣਾ ਤੇ ਰਮਨ ਗਾਂਧੀ ਹਨ ਤੇ ਮੇਕਅਪ ਮੈਨ ਧਰਮਾ ਜੀ ਹਨ।
ਲੋਕ ਗਾਇਕ ਇੰਦਰ ਮਾਨ ਨੇ ਦੱਸਿਆ ਕਿ ਇਸ ਗੀਤ ਨੂੰ ਚਰਚਿਤ ਮਰਹੂਮ ਲੋਕ ਗਾਇਕ ਮੇਜਰ ਰਾਜਸਥਾਨੀ ਦੀ ਕੰਪਨੀ ਵਰਲਡ ਵਾਈਡ ਤੇ 20 ਸਤੰਬਰ ਨੂੰ ਸਾਨਦਾਰ ਢੰਗ ਨਾਲ ਰੀਲੀਜ਼ ਕੀਤਾ ਜਾਵੇਗਾ।ਇਸਦੇ ਪ੍ਰੋਜੈਕਟ ਨੂੰ ਅਖੀਰ ਮੁਕਾਮ ਤੱਕ ਪਹੁੰਚਾਉਣ ਲਈ ਮਹਰੂਮ ਮੇਜਰ ਰਾਜਸਥਾਨੀ ਦੇ ਲਾਡਲੇ ਬੇਟੇ ਨਵਦੀਪ ਰਾਜਸਥਾਨੀ ਨੇ ਦਿਨ ਰਾਤ ਇੱਕ ਕਰ ਦਿੱਤਾ ਹੈ ਉਮੀਦ ਇਹ ਇਹ ਗੀਤ ਵੀ ਪਹਿਲੇ ਗੀਤਾਂ ਵਾਂਗ ਹੀ ਆਪਣਾ ਵਧੀਆਂ ਸਥਾਨ ਬਣਾ ਸਕੇਗਾ।