ਪੰਜਾਬੀ ਲੋਰ ਵਿਰਾਸਤ ਅਕਾਡਮੀ ਲੁਧਿਆਣਾ ਵੱਲੋਂ ਅਫ਼ਸੋਸ ਦਾ ਪ੍ਰਗਟਾਵਾ
ਲੁਧਿਆਣਾਃ 4 ਅਕਤੂਬਰ (ਵਰਲਡ ਪੰਜਾਬੀ ਟਾਈਮਜ਼)
ਸਰੀ(ਕੈਨੇਡਾ) ਵੱਸਦੀ ਸਿਰਕੱਢ ਲੇਖਕ ਤੇ ਕਾਲਮ ਨਵੀਸ ਇੰਦਰਜੀਤ ਕੈਰ ਸਿੱਧੂ ਦਾ ਅੱਜ ਦੇਦਾਂਤ ਹੋ ਗਿਆ ਹੈ। ਇਹ ਜਾਣਕਾਰੀ ਵੈਨਕੁਵਰ ਵਿਚਾਰ ਮੰਚ ਦੇ ਪ੍ਰਤੀਨਿਧ ਮੋਹਨ ਗਿੱਲ ਤੇ ਅੰਗਰੇਜ਼ ਬਰਾੜ ਨੇ ਦਿੱਤੀ ਹੈ।
ਇੰਦਰਜੀਤ ਕੈਰ ਸਿੱਧੂ ਦੇ ਦੇਹਾਂਤ ਤੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਦੇ ਚੇਅਰਮੈਨ ਪ੍ਹੋ. ਗੁਰਭਜਨ। ਸਿੰਘ ਗਿੱਲ ਨੇ ਡੂੰਘੇ ਅਫ਼ਸੋਸ ਦਾ ਪ੍ਰਗਟਾਵੀਂ ਕੀਤਾ ਹੈ। ਉਹ ਸਮਰੱਥ ਲੇਖਿਕਾ ਤੇ ਕਾਲਮ ਨਵੀਸ ਸਨ। ਕੈਨੇਡਾ ਵਿੱਚ ਲੇਖਕ ਭਾਈਚਾਰੇ ਵਿੱਚ ਉਨ੍ਹਾਂ ਦੀ ਬੇਬਾਕ ਟਿੱਪਣੀ ਹਮੇ਼ਸ਼ਾਂ ਉਡੀਕੀ ਜਾਂਦੀ ਸੀ। ਉਹ ਮੇਰੀ ਮਿਹਰਬਾਨ ਲੇਖਕ ਸੀ ਜੈ ਸੱਚ ਨੂੰ ਮੂੰਹ ਤੇ ਆਖਣ ਦੀ ਦਲੇਰੀ ਰੱਖਦੇ ਸਨ। ਉਨ੍ਹਾਂ ਕਿਹਾ ਕਿ ਪਿਛਲੇ ਕੁਝ ਸਮੇਂ ਵਿੱਚ ਹੀ ਨਾਵਲਕਾਰ ਤੇ ਕਵੀ ਨਦੀਮ ਪਰਮਾਰ,ਚਿੱਤਰਕਾਰ ਜਰਨੈਲ ਸਿੰਘ, ਕਵੀ ਤੇ ਚਿੰਤਕ ਹਰਜੀਤ ਦੌਧਰੀਆ,ਪ੍ਹਸਿੱਧ ਵਿਦਵਾਨ ਪ੍ਹੋ. ਗੁਰਮੀਤ ਸਿੰਘ ਟਿਵਾਣਾ, ਪੰਜਾਬੀ ਕਵੀ ਮਹਿੰਦਰ ਸੂਮਲ ਤੇ ਹੁਣ ਇੰਦਰਜੀਤ ਕੌਰ ਸਿੱਧੂ ਦੀ ਮੌਤ ਨਾਲ ਬ੍ਰਿਟਿਸ਼ ਕੋਲੰਬੀਆ ਨੂੰ ਵੱਡਾ ਸਾਹਿੱਤਕ ਘਾਟਾ ਪਿਆ ਹੈ।
ਇੰਦਰਜੀਤ ਕੌਰ ਸਿੱਧੂ ਦੇ ਸਹਿਯੋਗੀ ਰਹੇ ਸੁਰਜੀਤ ਮਾਧੋਪੁਰੀ ਨੇ ਦੱਸਿਆ ਕਿ ਹੁਣ ਤੱਕ ਇੰਦਰਜੀਤ ਕੌਰ ਸਿੱਧੂ ਪੰਦਰਾਂ ਤੋਂ ਵੱਧ ਕਿਤਾਬਾਂ ਲਿਖ ਚੁੱਕੇ ਸਨ ਇਹਨਾਂ ਵਿੱਚ ਕਵਿਤਾ, ਕਹਾਣੀ, ਅਤੇ ਵਾਰਤਕ ਦੀਆਂ ਕਿਤਾਬਾਂ ਸ਼ਾਮਲ ਹਨ। ਸਿੱਧੂ ਨੌਰਥ ਅਮਰੀਕਨ ਪੰਜਾਬੀ ਰਾਈਟਰਜ਼ ਅਸੋਸੀਏਸ਼ਨ ਦੀ ਮੈਂਬਰ ਸੀ। ਇੰਦਰਜੀਤ ਸਿੱਧੂ ਰੇਡੀਓ ਤੇ ਟਾਕ ਸ਼ੋਅ ਕਰਦੇ ਜਨ ਅਤੇ ਇੰਡੋ ਕੈਨੇਡੀਅਨ ਟਾਇਮਜ਼ ਅਖਬਾਰ ਵਿੱਚ ਇੱਕ ਕਾਲਮ ਵੀ ਲਿਖਦੇ ਹਨ।
ਮੋਹਨ ਗਿੱਲ ਨੇ ਦੱਸਿਆ ਕਿ ਇੰਦਰਜੀਤ ਕੌਰ ਸਿੱਧੂ ਦੀਆਂ ਪ੍ਰਮੁੱਖ ਪੁਸਤਕਾਂ ਮਹਿਕ ਦੀ ਭੁੱਖ (ਕਹਾਣੀਆਂ),ਤਪੱਸਿਆ (ਕਹਾਣੀਆਂ)ਕਰਮ (ਕਹਾਣੀ ਸੰਗ੍ਰਹਿ) ਤਨ-ਮਨ (ਕਵਿਤਾ),
ਅਣਹੋਣੀ ਹੀ ਹੋਈ (ਕਵਿਤਾ),
ਹੋਣੀ ਤੋਂ ਅਣਹੋਣੀ ਤੱਕ (ਕਵਿਤਾ),
ਨੰਗੇ ਪੈਰ ( ਕਵਿਤਾ)ਖਿਲਾਅ ਵਿੱਚ ਦਸਤਕ (ਕਵਿਤਾ), ਕੰਧ ਤੇ ਰਿਸ਼ਤਾ (ਕਹਾਣੀਆਂ) ਤੇ ਚਿੜਿਆਂ ਉੱਡ ਗਈਆਂ (ਕਹਾਣੀਆਂ) ਹੋਣੀ ਅੰਣਹੋਣੀ ਤੋਂ ਬਾਅਦ (ਕਵਿਤਾ) ਨਾ ਸੜਕਾਂ ਨਾ ਦਾਇਰੇ (ਸਵੈ-ਜੀਵਨੀ) ਤੇ ਇਹ ਵੀ ਇਤਿਹਾਸ ਹੀ ਹੈ (ਵਾਰਤਕ) ਸਨ।