ਫਰੀਦਕੋਟ 13 ਫ਼ਰਵਰੀ (ਧਰਮ ਪ੍ਰਵਾਨਾਂ/ਵਰਲਡ ਪੰਜਾਬੀ ਟਾਈਮਜ਼)
ਪੰਜਾਬੀ ਲੇਖਕ ਮੰਚ ਦੀ ਮਾਸਿਕ ਮੀਟਿੰਗ ਨਹਿਰੂ ਸਟੇਡੀਅਮ ਦੇ ਰੇਸਲਿੰਗ ਰੂਮ ਫਰੀਦਕੋਟ ਵਿਖੇ ਪ੍ਰਸਿੱਧ ਅੰਤਰਰਾਸ਼ਟਰੀ ਰੇਸਲਿੰਗ ਕੋਚ ਜਗਦੇਵ ਸਿੰਘ ਧਾਲੀਵਾਲ ਦੀ ਪ੍ਰਧਾਨਗੀ ਹੈਠ ਹੋਈ। ਇਸ ਸਮੇਂ ਪ੍ਰਸਿੱਧ ਸਾਹਿਤਕਾਰ ਧਰਮ ਪ੍ਰਵਾਨਾਂ ਦੇ ਪਿਤਾ ਸ੍ਰੀ ਬਲਬੀਰ ਚੰਦ ਜੀ ਅਤੇ ਸਾਹਿਤਕਾਰ ਸਵ. ਇੰਸਪੈਕਟਰ ਕੰਵਲਜੀਤ ਸਿੰਘ ਢਿੱਲੋਂ ਦੇ ਅਕਾਲ ਚਲਾਣੇ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਦੋ ਮਿੰਟ ਦਾ ਮੋਨ ਧਾਰ ਕੇ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ। ਇਸ ਸਮੇਂ ਪੰਜਾਬੀ ਲੇਖਕ ਮੰਚ ਦੇ ਪ੍ਰਧਾਨ ਮਨਜਿੰਦਰ ਸਿੰਘ ਗੋਲ੍ਹੀ ਨੇ 23 ਫ਼ਰਵਰੀ ਨੂੰ ਪਿੰਡ ਢੁੱਡੀ ਜ਼ਿਲਾ ਫਰੀਦਕੋਟ ਵਿੱਖੇ ਕਰਵਾਏ ਜਾ ਰਹੇ ਸਮਾਗਮ ਬਾਰੇ ਜਾਣੂ ਕਰਵਾਇਆ। ਇਸ ਸਮੇਂ ਪੰਜਾਬੀ ਲੇਖਕ ਮੰਚ ਫਰੀਦਕੋਟ ਵੱਲੋਂ ਪ੍ਰਸਿੱਧ ਅੰਤਰਰਾਸ਼ਟਰੀ ਰੇਸਲਿੰਗ ਕੋਚ ਹਰਗੋਬਿੰਦ ਸਿੰਘ ਸੰਧੂ ਸੁੱਖਣਵਾਲਾ ਅਤੇ ਲਾਈਫਟਾਈਮ ਅਚੀਵਮੈਂਟ ਹਰਦੀਪ ਸਿੰਘ ਫਿੱਡੂ ਅੰਤਰਰਾਸ਼ਟਰੀ ਪਹਿਲਵਾਨ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਤੋਂ ਬਾਅਦ ਆਏ ਹੋਏ ਸਾਹਿਤਕਾਰਾਂ ਦਾ ਕਵੀ ਦਰਬਾਰ ਵੀ ਕਰਵਾਇਆਂ ਗਿਆ।ਕਵੀ ਦਰਬਾਰ ਦੌਰਾਨ ਮਨਜਿੰਦਰ ਗੋਲ੍ਹੀ ਨੇ ਗ਼ਜ਼ਲ ਹਾਕਮ ਦੀ ਘੂਰੀ ਤੇ ਕਾਮੇ ਦੇ ਹਾਉਂਕੇ , ਜਗੀਰ ਸੱਧਰ ਨੇ ਗ਼ਜ਼ਲ ਮੈ ਹੀਰੇ ਸੁੱਟਦਾ ਫਿਰਦਾ ਹਾਂ ਤੇ ਕੱਚ ਸੰਭਾਲਦਾ ਫਿਰਦਾ ਹਾਂ,ਜੀਤ ਕੰਮੇਆਣਾ ਗ਼ਜ਼ਲ, ਵਤਨਵੀਰ ਜ਼ਖ਼ਮੀ ਨੇ ਗ਼ਜ਼ਲ ਦਿਲ ਦੀ ਗੱਲ ਲਿਖਤਾਂ ਵਿੱਚ ਕਹਿਜਾ,ਭਲਿਆ ਦੀ ਸੋਭਤ ਵਿਚ ਬਹਿਜਾ, ਧਰਮ ਪ੍ਰਵਾਨਾਂ ਨੇ ਕਵਿਤਾ ਇਨਸਾਨ, ਹਰਦੀਪ ਫਿੱਡੂ ਅੰਤਰਰਾਸ਼ਟਰੀ ਪਹਿਲਵਾਨ ਨੇ ਕਵਿਤਾ, ਅੰਤਰਰਾਸ਼ਟਰੀ ਰੇਸਲਿੰਗ ਕੋਚ ਹਰਗੋਬਿੰਦ ਸਿੰਘ ਸੰਧੂ ਸੁੱਖਣਵਾਲਾ ਨੇ ਕਵਿਤਾ ਬੰਦਾ ਰੱਬ ਬਣਾਉਦਾ ਰਹਿੰਦਾ, ਬੂਟਾ ਸਿੰਘ ਰਿਟਾਇਰ ਪੋਸਟ ਮਾਸਟਰ ਨੇ ਗੀਤ ਵਕਤ ਸਿਆਣਾ ਕਰ ਦਿੰਦਾ ਬੰਦੇ ਨੂੰ, ਪ੍ਰਸਿੱਧ ਲੋਕ ਗਾਇਕ ਬਲਧੀਰ ਮਾਹਲਾ ਨੇ ਗੀਤ ਕੱਚ ਦਾ ਗਲਾਸ, ਪਵਨ ਸ਼ਰਮਾ ਨੇ ਗੀਤ, ਜਸਵੰਤ ਸਿੰਘ ਕੁੱਲ ਨੇ ਮਾਂ ਬੋਲੀ ਤੇ ਕਵਿਤਾ, ਸੁਣਾਂ ਕੇ ਵਾਹ ਵਾਹ ਖੱਟੀ। ਇਸ ਸਮੇਂ ਅਨੀਕੇਤ ਵਰਮਾ,ਪਹਿਲਵਾਨ ਅਰਸ਼ਦੀਪ ਸਿੰਘ,ਲਵਿਸ, ਮਨਪ੍ਰੀਤ ਸਿੰਘ ਸੰਧੂ, ਨਵਰਾਜ ਸਿੰਘ ਆਦਿ ਹਾਜ਼ਰ ਸਨ।ਅੰਤ ਵਿਚ ਜਸਵੰਤ ਸਿੰਘ ਕੁਲ ਨੇ ਆਏ ਹੋਏ ਸਭ ਸਾਹਿਤਕਾਰਾਂ ਦਾ ਧੰਨਵਾਦ ਕੀਤਾਂ।
