ਇਸ ਸਮੇਂ ਸ਼ਾਇਰ ਸੁਲੱਖਣ ਸਿੰਘ ਮੈਹਮੀ ਦੀ ਕਿਤਾਬ ਕਾਵਿ- ਗੁਲਦਸਤਾ ਵੀ ਰੀਲੀਜ਼ ਕੀਤਾ ਜਾਵੇਗਾ।
ਫਰੀਦਕੋਟ 28 ਸਤੰਬਰ ( ਧਰਮ ਪ੍ਰਵਾਨਾਂ /ਵਰਲਡ ਪੰਜਾਬੀ ਟਾਈਮਜ਼ )
ਪੰਜਾਬੀ ਲੇਖਕ ਮੰਚ ਰਜਿ ਫਰੀਦਕੋਟ ਵੱਲੋਂ ਉੱਭਰ ਰਹੇ ਅਤੇ ਅਣਗੌਲੇ ਸੀਨੀਅਰ ਗਾਇਕ ਗਾਇਕਾਵਾਂ ਦਾ ਸੰਗੀਤਕ ਮੁਕਾਬਲਾ ਸੁਰੀਲੇ ਫ਼ਨਕਾਰ 2024 ਅਤੇ ਪੰਜਾਬੀ ਦੇ ਉਘੇ ਸ਼ਾਇਰ ਸੁਲੱਖਣ ਸਿੰਘ ਮੈਹਮੀ ਦੀ ਕਿਤਾਬ ਕਾਵਿ- ਗੁਲਦਸਤਾ ਰੀਲੀਜ਼ ਪ੍ਰੋਗਰਾਮ ਅਕਤੂਬਰ ਮਹੀਨੇ ਦੀ 19 ਤਰੀਕ ਦਿਨ ਸ਼ਨੀਵਾਰ ਅਮਰ ਪੈਲੇਸ ਸਰਕੂਲਰ ਰੋਡ ਨੇੜੇ ਅਮਰਦੀਪ ਸਿੰਘ ਬਾਸੀ ਚੌਕ ਫਰੀਦਕੋਟ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਸੰਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਜਾਬੀ ਲੇਖਕ ਮੰਚ ਦੇ ਪ੍ਰਧਾਨ ਮਨਜਿੰਦਰ ਗੋਲ੍ਹੀ ਨੇ ਦੱਸਿਆ ਕਿ ਇਸ ਨਵੀਂ ਉਮਰ ਦੇ ਅਤੇ ਅਣਗੌਲੇ ਗਾਇਕ/ਗਾਇਕਾਵਾਂ ਨੂੰ ਇਸ ਪ੍ਰੋਗਰਾਮ ਵਿੱਚ ਆਪਣੀ ਕਲਾ ਪੇਸ਼ ਕਰਨ ਦਾ ਮੌਕਾ ਦਿੱਤਾ ਜਾਵੇਗਾ । ਇਸ ਮੁਕਾਬਲੇ ਵਿੱਚ ਔਰਤਾਂ ਅਤੇ ਪੁਰਸ਼ਾਂ ਦੇ ਦੋ ਗਰੁੱਪ ਹੋਣਗੇ। ਪਹਿਲੇ ਸਥਾਨ ਤੇ ਆਉਣ ਵਾਲੇ ਗਾਇਕ / ਗਾਇਕਾਵਾਂ ਨੂੰ ਵਿਸ਼ੇਸ਼ ਸਨਮਾਨ ਅਤੇ 5100-5100 ਰੁਪੈ ਨਕਦ ਇਨਾਮ ਦਿੱਤਾ ਜਾਵੇਗਾ ਅਤੇ ਸੁਰਤਾਲ ਰਿਕਾਰਡਜ਼ ਵੱਲੋਂ ਉਹਨਾਂ ਕਲਾਕਾਰਾਂ ਦਾ ਗੀਤ ਰਿਕਾਰਡ ਕਰਕੇ ਵਿਸ਼ਵ ਪੱਧਰ ਰਲੀਜ਼ ਵੀ ਕੀਤਾ ਜਾਵੇਗਾ। ਇਸ ਮੁਕਾਬਲੇ ਵਿੱਚ ਪੰਜਾਬ ਤੋਂ ਇਲਾਵਾ ਬਾਹਰਲੇ ਕਲਾਕਾਰ ਵੀ ਹਿੱਸਾ ਲੈ ਸਕਦੇ ਹਨ। ਇਸ ਮੁਕਾਬਲੇ ਵਿਚ ਹਿੱਸਾ ਲੈਣ ਲਈ ਗਾਇਕ ਗਾਇਕਾਵਾਂ ਆਪਣਾ ਨਾਮ ਪਤਾ ਅਤੇ ਗੀਤ ਦਾ ਸਥਾਈ ਅੰਤਰਾਂ ਪ੍ਰਧਾਨ ਮਨਜਿੰਦਰ ਸਿੰਘ ਗੋਲ੍ਹੀ ਮੋਬਾਇਲ ਨੰ 98156-41312, ਮੁਖ ਸਰਪ੍ਰਸਤ ਲੋਕ ਗਾਇਕ ਬਲਧੀਰ ਮਾਹਲਾ ਮੋਬਾਇਲ 93683-00003 ਅਤੇ ਮੰਚ ਸੰਚਾਲਕ ਪਵਨ ਸ਼ਰਮਾ ਮੋਬਾਇਲ ਨੰ 98721-08156 ਨੰਬਰਾਂ ਤੇ 01 ਅਕਤੂਬਰ 2024 ਤੱਕ ਭੇਜ ਸਕਦੇ ਹੋ। ਦੇਰੀ ਨਾਲ ਆਏ ਨਾਵਾਂ ਤੇ ਵਿਚਾਰ ਨਹੀ ਕੀਤਾ ਜਾਵੇਗਾ।

