ਸੁਲੱਖਣ ਮੈਹਮੀ ਦਾ ਗੀਤ ਸੰਗ੍ਰਹਿ ਗੁਲਦਸਤਾ ਵੀ ਹੋਵੇਗਾ ਲੋਕ ਅਰਪਣ।
ਫਰੀਦਕੋਟ 10 ਅਕਤੂਬਰ ( ਧਰਮ ਪ੍ਰਵਾਨਾਂ/ਵਰਲਡ ਪੰਜਾਬੀ ਟਾਈਮਜ਼ )
ਪੰਜਾਬੀ ਲੇਖਕ ਮੰਚ ਰਜਿ ਫਰੀਦਕੋਟ ਵੱਲੋਂ 19 ਅਕਤੂਬਰ 2024 ਦਿਨ ਸ਼ਨੀਵਾਰ ਨੂੰ ਅਮਰ ਮੈਰਿਜ਼ ਪੈਲਿਸ ਨੇੜੇ ਜੁਬਲੀ ਸਿਨੇਮਾਂ ਫ਼ਰੀਦਕੋਟ ਵਿਖੇ ਸੁਬਹ 9.00 ਵਜ਼ੇ , ਸੁਰੀਲੇ ਫ਼ਨਕਾਰ ਗਾਇਕ ਮੁਕਾਬਲਾ 2024, ਕਰਵਾਇਆ ਜਾ ਰਿਹਾ ਹੈ । ਇਸ ਸਮੇਂ ਹੀ ਪ੍ਰਸਿੱਧ ਸਾਹਿਤਕਾਰ ਸੁਲੱਖਣ ਸਿੰਘ ਮੈਹਮੀ ਦਾ ਗੀਤ ਸੰਗ੍ਰਹਿ ਗੁਲਦਸਤਾ ਵੀ ਲੋਕ ਅਰਪਣ ਕੀਤਾ ਜਾਵੇਗਾ।ਇਸ ਪ੍ਰੋਗਰਾਮ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਪੰਜਾਬੀ ਲੇਖਕ ਮੰਚ ਦੇ ਪ੍ਰਧਾਨ ਮਨਜਿੰਦਰ ਸਿੰਘ ਗੋਹਲੀ ਨੇ ਕਿਹਾ ਕਿ ਇਸ ਸਮਾਗਮ ਦੇ ਮੁੱਖ ਮਹਿਮਾਨ ਡਾ ਸੁਖਚੈਨ ਸਿੰਘ ਬਰਾੜ ਡਾਇਰੈਕਟਰ/ ਪ੍ਰਿੰਸੀਪਲ ਐਮ ਏ ਐਸ ਸੀਨੀਅਰ ਸੈਕੰਡਰੀ ਸਕੂਲ ਜਿਉਣ ਵਾਲਾ ਹੋਣਗੇ ਅਤੇ ਇਸ ਸਮਾਗਮ ਦੀ ਪ੍ਰਧਾਨਗੀ ਡਾਕਟਰ ਲਖਵਿੰਦਰ ਸਿੰਘ ਜੋਹਲ ਚੇਅਰਮੈਨ ਪੰਜਾਬ ਲੋਕ ਮੰਚ ਪੰਜਾਬ ਹੋਣਗੇ । ਇਸ ਮੁਕਾਬਲੇ ਵਿੱਚ ਪੂਰੇ ਪੰਜਾਬ ਵਿੱਚੋਂ ਤਕਰੀਬਨ 36 ਕਲਾਕਾਰ ਭਾਗ ਲੈ ਰਹੇ ਹਨ।ਇਸ ਸਮੇਂ ਪੱਤਰਕਾਰੀ ਦੇ ਖੇਤਰ ਵਿਚ ਵਧੀਆਂ ਸੇਵਾਵਾਂ ਨਿਭਾਉਣ ਵਾਲੇ ਰੋਜ਼ਾਨਾ ਸਪੋਕਸਮੈਨ ਦੇ ਜ਼ਿਲਾ ਇੰਚਾਰਜ ਗੁਰਿੰਦਰ ਸਿੰਘ ਮਹਿੰਦੀਰੱਤਾ ਕੋਟਕਪੂਰਾ, ਰੋਜ਼ਾਨਾ ਅਜੀਤ ਦੇ ਸਤੀਸ਼ ਬਾਗੀ ਫਰੀਦਕੋਟ,ਜਸ਼ਟ ਪੰਜਾਬੀ ਅਖਬਾਰ ਦੇ ਗੁਰਬਾਜ਼ ਸਿੰਘ ਗਿੱਲ ਬਠਿੰਡਾ, ਖਬਰਾਂ ਫਰੀਦਕੋਟ ਦੀਆਂ ਦੇ ਲਖਵਿੰਦਰ ਹਾਲੀ ਫਰੀਦਕੋਟ ਅਤੇ ਅਖ਼ਬਾਰ ਲੋਕ ਭਲਾਈ ਦਾ ਸੁਨੇਹਾ ਦੇ ਪੱਤਰਕਾਰ ਨਿੰਦਰ ਕੋਟਲੀ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਜਾਵੇਗਾ।