ਸੁਲੱਖਣ ਮੈਹਮੀ ਦਾ ਗੀਤ ਸੰਗ੍ਰਹਿ ਗੁਲਦਸਤਾ ਵੀ ਹੋਵੇਗਾ ਲੋਕ ਅਰਪਣ।
ਫਰੀਦਕੋਟ 17 ਅਕਤੂਬਰ ( ਧਰਮ ਪ੍ਰਵਾਨਾਂ/ਵਰਲਡ ਪੰਜਾਬੀ ਟਾਈਮਜ਼ )
ਪੰਜਾਬੀ ਲੇਖਕ ਮੰਚ ਰਜਿ ਫਰੀਦਕੋਟ ਦੀ ਜ਼ਰੂਰੀ ਮੀਟਿੰਗ ਸਹੀਦ ਭਗਤ ਸਿੰਘ ਪਾਰਕ ਫਰੀਦਕੋਟ ਵਿਖੇ ਹੋਈ ਜਿਸ ਵਿੱਚ ਪ੍ਰਧਾਨ ਮਨਜਿੰਦਰ ਗੋਲ੍ਹੀ,ਜ ਸਕੱਤਰ ਧਰਮ ਪ੍ਰਵਾਨਾਂ, ਸਲਾਹਕਾਰ ਡਾਕਟਰ ਮੁਕੰਦ ਸਿੰਘ ਵੜਿੰਗ, ਮੰਚ ਸੰਚਾਲਕ ਪਵਨ ਸ਼ਰਮਾ ਸੁੱਖਣਵਾਲਾ, ਡਾਕਟਰ ਕਸ਼ਮੀਰ ਸਿੰਘ ਲੱਕੀ ਕੰਮੇਆਣਾ, ਬਲਵਿੰਦਰ ਫਿੱਡੇ, ਵਤਨਵੀਰ ਜ਼ਖ਼ਮੀ, ਅਮਰਜੀਤ ਸਿੰਘ ਆਦਿ ਹਾਜ਼ਰ ਹੋਏ ਸਨ । ਪੰਜਾਬੀ ਲੇਖਕ ਮੰਚ ਫ਼ਰੀਦਕੋਟ ਵੱਲੋਂ 19 ਅਕਤੂਬਰ 2024 ਦਿਨ ਸ਼ਨੀਵਾਰ ਨੂੰ ਅਮਰ ਮੈਰਿਜ਼ ਪੈਲਿਸ ਨੇੜੇ ਜੁਬਲੀ ਸਿਨੇਮਾਂ ਫ਼ਰੀਦਕੋਟ ਵਿਖੇ ਕਰਵਾਏ ਜਾ ਰਹੇ ਪ੍ਰੋਗਰਾਮ ਸੰਬੰਧੀ ਵਿਚਾਰਾਂ ਹੋਈਆਂ ਅਤੇ ਆਹੁਦੇਦਾਰਾਂ ਦੀਆਂ ਡਿਊਟੀਆਂ ਵੀ ਲਗਾਈਆਂ ਗਈਆਂ । ਇਸ ਸਮੇਂ ਪੰਜਾਬੀ ਲੇਖਕ ਮੰਚ ਦੇ ਪ੍ਰਧਾਨ ਮਨਜਿੰਦਰ ਗੋਲ੍ਹੀ ਨੇ ਕਿਹਾ ਕਿ ਇਹ ਪ੍ਰੋਗਰਾਮ ਸੁਬਹ 9.00 ਵਜ਼ੇ , ਸੁਰੀਲੇ ਫ਼ਨਕਾਰ ਗਾਇਕ ਮੁਕਾਬਲਾ 2024, ਕਰਵਾਇਆ ਜਾ ਰਿਹਾ ਹੈ । ਇਸ ਸਮੇਂ ਹੀ ਪ੍ਰਸਿੱਧ ਸਾਹਿਤਕਾਰ ਸੁਲੱਖਣ ਸਿੰਘ ਮੈਹਮੀ ਦਾ ਗੀਤ ਸੰਗ੍ਰਹਿ ਗੁਲਦਸਤਾ ਵੀ ਲੋਕ ਅਰਪਣ ਕੀਤਾ ਜਾਵੇਗਾ ਇਸ ਸਮਾਗਮ ਦੇ ਮੁੱਖ ਮਹਿਮਾਨ ਡਾ ਸੁਖਚੈਨ ਸਿੰਘ ਬਰਾੜ ਡਾਇਰੈਕਟਰ/ ਪ੍ਰਿੰਸੀਪਲ ਐਮ ਏ ਐਸ ਸੀਨੀਅਰ ਸੈਕੰਡਰੀ ਸਕੂਲ ਜਿਉਣ ਵਾਲਾ ਹੋਣਗੇ ਅਤੇ ਇਸ ਸਮਾਗਮ ਦੀ ਪ੍ਰਧਾਨਗੀ ਡਾਕਟਰ ਲਖਵਿੰਦਰ ਸਿੰਘ ਜੋਹਲ ਚੇਅਰਮੈਨ ਪੰਜਾਬ ਲੋਕ ਮੰਚ ਪੰਜਾਬ ਹੋਣਗੇ । ਇਸ ਮੁਕਾਬਲੇ ਵਿੱਚ ਪੂਰੇ ਪੰਜਾਬ ਵਿੱਚੋਂ ਤਕਰੀਬਨ 36 ਕਲਾਕਾਰ ਭਾਗ ਲੈ ਰਹੇ ਹਨ।ਇਸ ਸਮੇਂ ਪੱਤਰਕਾਰੀ ਦੇ ਖੇਤਰ ਵਿਚ ਵਧੀਆਂ ਸੇਵਾਵਾਂ ਨਿਭਾਉਣ ਵਾਲੇ ਰੋਜ਼ਾਨਾ ਸਪੋਕਸਮੈਨ ਦੇ ਜ਼ਿਲਾ ਇੰਚਾਰਜ ਗੁਰਿੰਦਰ ਸਿੰਘ ਮਹਿੰਦੀਰੱਤਾ ਕੋਟਕਪੂਰਾ, ਰੋਜ਼ਾਨਾ ਅਜੀਤ ਦੇ ਸਤੀਸ਼ ਬਾਗੀ ਫਰੀਦਕੋਟ,ਜਸ਼ਟ ਪੰਜਾਬੀ ਅਖਬਾਰ ਦੇ ਗੁਰਬਾਜ਼ ਸਿੰਘ ਗਿੱਲ ਬਠਿੰਡਾ, ਖਬਰਾਂ ਫਰੀਦਕੋਟ ਦੀਆਂ ਦੇ ਲਖਵਿੰਦਰ ਹਾਲੀ ਫਰੀਦਕੋਟ ਅਤੇ ਅਖ਼ਬਾਰ ਲੋਕ ਭਲਾਈ ਦਾ ਸੁਨੇਹਾ ਦੇ ਪੱਤਰਕਾਰ ਨਿੰਦਰ ਕੋਟਲੀ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਜਾਵੇਗਾ।

