ਬਿਸਮਿਲ ਫਰੀਦਕੋਟੀ ਐਵਰਡ 2025 ਸੁਲੱਖਣ ਸਰਹੱਦੀ ਨੂੰ ਦਿੱਤਾ ਗਿਆ।
ਗ਼ਜ਼ਲ ਸੰਗ੍ਰਹਿ “ਸੁਲਘਦੇ ਅਹਿਸਾਸ” ਕੀਤਾ ਲੋਕ ਅਰਪਣ।
ਫਰੀਦਕੋਟ:09 ਦਸੰਬਰ (ਧਰਮ ਪ੍ਰਵਾਨਾਂ /ਵਰਲਡ ਪੰਜਾਬੀ ਟਾਈਮਜ਼)
ਅੱਜ ਸਥਾਨਕ ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਫ਼ਰੀਦਕੋਟ ਵਿਖੇ ਪੰਜਾਬੀ ਲੇਖਕ ਮੰਚ ਫ਼ਰੀਦਕੋਟ ਵੱਲੋਂ ਸਲਾਨਾ ਬਿਸਮਿਲ ਸਾਹਿਤਕ ਸਮਾਗਮ ਪ੍ਰਧਾਨ ਮਨਜਿੰਦਰ ਸਿੰਘ ਅਤੇ ਡਾ.ਧਰਮ ਪ੍ਰਵਾਨਾ ਜਰਨਲ ਸਕੱਤਰ ਦੀ ਯੋਗ ਅਗਵਾਈ ਵਿੱਚ ਕਰਵਾਇਆ ਗਿਆ। ਇਸ ਸਮਾਰੋਹ ਦੇ ਮੁੱਖ ਮਹਿਮਾਨ ਕੁਲਇੰਦਰ ਸਿੰਘ ਸੇਖੋਂ ਐਡਵੋਕੇਟ ਤੇ ਸਾਬਕਾ ਪ੍ਰਧਾਨ ਜ਼ਿਲਾ ਬਾਰ ਐਸੋਸੀਏਸ਼ਨ ਫਰੀਦਕੋਟ, ਸੀਨੀਅਰ ਵਾਈਸ ਪ੍ਰਧਾਨ ਟਿੱਲਾ ਬਾਬਾ ਫਰੀਦ ਰਲੀਜਿਅਸ ਐੰਡ ਚੈਰੀਟੇਬਲ ਸੋਸਾਇਟੀ ਫਰੀਦਕੋਟ ਸਨ ਤੇ ਸਮਾਰੋਹ ਦੀ ਪ੍ਰਧਾਨਗੀ ਸ੍ਰੀ ਵਿਜੇ ਵਿਵੇਕ ਪ੍ਰਸਿੱਧ ਗਜ਼ਲਗੋ ਨੇ ਕੀਤਾ। ਪ੍ਰਧਾਨਗੀ ਮੰਡਲ ਵਿੱਚ ਡਾਕਟਰ ਗੁਰਚਰਨ ਕੌਰ ਕੋਚਰ,ਦੀਪ ਲੁਧਿਆਣਵੀ, ਸੁਰਿੰਦਰਪ੍ਰੀਤ ਘਣੀਆਂ, ਹਾਜ਼ਰ ਸਨ। ਜਦ ਕਿ ਵਿਸ਼ੇਸ਼ ਮਹਿਮਾਨਾਂ ਵਿੱਚ ਚ ਡਾਕਟਰ ਪ੍ਰਵੀਨ ਕੁਮਾਰ ਗੁਪਤਾ,ਐਮ., ਡੀ. ਡਾ ਸਿਰੀ ਰਾਮ ਹਸਪਤਾਲ ਫਰੀਦਕੋਟ, ਐਡਵੋਕੇਟ ਰਣਧੀਰ ਧੀਰ ਸੂਰੇਵਾਲੀਆ,ਸਰਬਜੀਤ ਸਿੰਘ ਬਰਾੜ ਰਿਟਾ ਬੀਡੀਪੀਓ,ਸ੍ਰੀ ਪਵਨ ਕੁਮਾਰ ਸ਼ਰਮਾ ਹਰੀ ਨੌ,ਹਰਦੀਪ ਸਿੰਘ ਫਿੱਡੂ ਅੰਤਰਰਾਸ਼ਟਰੀ ਕੁਸ਼ਤੀ ਕੋਚ ਸਨ । ਇਸ ਤੋਂ ਇਲਾਵਾ ਪੰਜਾਬੀ ਸਾਹਿਤ ਸਭਾ ਫ਼ਰੀਦਕੋਟ ਦੇ ਪ੍ਰਧਾਨ ਕਰਨਲ ਬਲਬੀਰ ਸਿੰਘ ਸਰਾਂ, ਪ੍ਰਿੰਸੀਪਲ ਕੁਲਦੀਪ ਕੌਰ, ਵਿਸ਼ੇਸ਼ ਤੌਰ ਤੇ ਪੁੱਜੇ। ਮੰਚ ਸੰਚਾਲਨ ਕਰ ਰਹੇ ਪਵਨ ਸ਼ਰਮਾ ਨੇ ਸਮਾਗਮ ਦੀ ਸ਼ੁਰੂਆਤ ਬੂਟਾ ਸਿੰਘ ਅਰਾਈਆਂਵਾਲਾ ਵਾਲਾ ਦੇ ਧਾਰਮਿਕ ਗੀਤ ਨਾਲ ਕਰਵਾਈ । ਇਸ ਤੋਂ ਬਾਅਦ ਵਤਨਵੀਰ ਜ਼ਖ਼ਮੀ,ਜੀਤ ਕੰਮੇਆਣਾ, ਸਕੰਦਰ ਚੰਦਭਾਨ, ਊਸ਼ਾ ਤਨੇਜਾ, ਪ੍ਰਸਿੱਧ ਗਾਇਕ ਸੰਧੂ ਸੁਰਜੀਤ, ਪਾਲ ਰਸੀਲਾ , ਜਰਨੈਲ ਬਾਘਾ ,ਜੇ ਪੀ ਸਿੰਘ ਨੇ ਵੀ ਆਪਣੇ ਗੀਤਾਂ ਨਾਲ ਹਾਜ਼ਰੀ ਲਗਵਾਈ। ਇਸ ਤੋਂ ਬਾਅਦ ਮੰਚ ਸੰਚਾਲਨ ਡਾਕਟਰ ਧਰਮ ਪ੍ਰਵਾਨਾ ਨੇ ਕਰਦਿਆਂ ਕਵੀ ਦਰਬਾਰ ਸ਼ੁਰੂ ਕਰਵਾਇਆ ਜਿਸ ਵਿਚ ਪੰਜਾਬ ਦੇ ਪ੍ਰਸਿਧ ਨਾਮਵਰ ਸ਼ਾਇਰ ਸੁਰਿੰਦਰਪ੍ਰੀਤ ਘਣੀਆਂ, ਆਤਮਾ ਰਾਮ ਰੰਜਨ,ਮੀਤ ਬਠਿੰਡਾ, ਹਰਮੰਦਰ ਕੋਹਾਰਵਾਲਾ,ਹਰਦੀਪ ਮੁਰਾਦ ਵਾਲਾ, ਬਲਜਿੰਦਰ ਭਾਰਤੀ, ਡਾਕਟਰ ਗੁਰਚਰਨ ਕੌਰ ਕੋਚਰ,ਦੀਪ ਲੁਧਿਆਣਵੀ,ਵਿਜੇ ਵਿਵੇਕ ਨੇ ਆਪਣੀਆਂ ਚੌਣਵੀਆ ਗ਼ਜ਼ਲਾਂ ਦੇ ਸ਼ੈਅਰ ਸੁਣਾ ਕੇ ਪ੍ਰੋਗਰਾਮ ਨੂੰ ਪੂਰੇ ਸਿਖਰ ਤੇ ਪਹੁੰਚਾਇਆ।
ਇਸੇ ਸਮਾਰੋਹ ਦੇ ਦੌਰਾਨ ਪ੍ਰਵਾਸੀ ਲੇਖਕ ਸੁਲੱਖਣ ਸਿੰਘ ਮੈਹਮੀ ਦਾ ਸੁਲਘਦੇ ਅਹਿਸਾਸ (ਗ਼ਜ਼ਲ ਸੰਗ੍ਰਹਿ) ਪੁਸਤਕ ਵੀ ਲੋਕ ਅਰਪਣ ਕੀਤੀ ਗਈ।ਇਸ ਤੋਂ ਬਾਅਦ ਬਿਸਮਿਲ ਫਰੀਦਕੋਟੀ ਐਵਾਰਡ 2025 ਪ੍ਰਸਿੱਧ ਗਜ਼ਲਗੋ ਉਸਤਾਦ ਸ਼ਾਇਰ ਸੁਲੱਖਣ ਸਰਹੱਦੀ ਨੂੰ ਜਿਸ ਵਿਚ ਨਕਦ ਰਾਸ਼ੀ,ਮੇਮੋਟੋ,ਲੋਈ, ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਸਮੇਂ ਜੀਤ ਕੰਮੇਆਣਾ,ਕਸ਼ਮੀਰ ਸਿੰਘ ਲੱਕੀ ਕੰਮੇਆਣਾ,ਸਵਰਨ ਸਿੰਘ , ਬਲਵਿੰਦਰ ਸਿੰਘ ਬਜਾਜ ਨੇ ਵੀ ਸਾਥ ਦਿੱਤਾ।
ਇਸ ਸਮੇਂ ਮੁੱਖ ਮਹਿਮਾਨ ਸ ਕੁਲਇੰਦਰ ਸਿੰਘ ਸੇਖੋਂ,ਡਾ ਪ੍ਰਵੀਨ ਕੁਮਾਰ ਗੁਪਤਾ,ਸੁਲੱਖਣ ਸਰਹੱਦੀ, ਗੁਰਿੰਦਰ ਸਿੰਘ ਮਹਿੰਦੀਰੱਤਾ ਜ਼ਿਲਾ ਇੰਚਾਰਜ ਰੋਜ਼ਾਨਾ ਸਪੋਕਸਮੈਨ,ਨੇ ਵੀ ਆਪੋ ਆਪਣੇ ਖੂਬਸੂਰਤ ਵਿਚਾਰ ਰੱਖੇ।
ਇਸ ਸਮਾਰੋਹ ਵਿੱਚ , ਪੱਪੂ ਸਿਮਰੇ ਵਾਲਾ ਸੀਨੀਅਰ ਕਾਂਗਰਸ ਆਗੂ, ਬਲਬੀਰ ਸਿੰਘ ਧੀਰ, ਰਮੇਸ਼ ਕੌਂਸਲ, ਗੁਰਤੇਜ ਪੱਖੀ, ਸਾਹਿਬ ਕੰਮੇਆਣਾ,ਸੰਤੋਖ ਸਿੰਘ ਭਾਣਾ,ਪ੍ਰੋ ਮੁਕੇਸ਼ ਭੰਡਾਰੀ,ਸੀ ਪੀ ਆਈ ਫ਼ਰੀਦਕੋਟ ਦੇ ਪ੍ਰਧਾਨ ਅਸ਼ੋਕ ਕੌਸ਼ਲ,ਪ੍ਰੋ ਗੁਪਤਾ ਜੀ, ਬਲਵਿੰਦਰ ਔਲਖ,ਪ੍ਰੋਫੈਸਰ ਬੀਰਇੰਦਰ ਸਿੰਘ ਸਰਾਂ ,ਹਰਸੰਗੀਤ ਸਿੰਘ ਗਿੱਲ,ਭੋਲਾ ਪਿੱਪਲੀ ਵਾਲਾ,ਪਰਮ ਪੰਜਾਬੀ,ਕੇ.ਪੀ.ਸਿੰਘ ਸਰਾਂ ,ਨੀਲਮ ਰਾਣੀ, ਗਗਨਦੀਪ ਕੌਰ,ਨੇ ਸ਼ਿਰਕਤ ਤੇ ਸਮਾਰੋਹ ਆਨੰਦ ਮਾਣਿਆ। ਅੰਤ ਵਿੱਚ ਸਾਰੇ ਆਏ ਹੋਏ ਲੇਖਕਾਂ ਤੇ ਕਵੀਆਂ ਨੂੰ ਮੰਚ ਵੱਲੋਂ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਮੰਚ ਦੇ ਪ੍ਰਧਾਨ ਨੇ ਸਾਰੇ ਆਏ ਹੋਏ ਮਹਿਮਾਨਾਂ ਦਾ ਕਵੀ ਦਰਬਾਰ ਵਿੱਚ ਆਉਣ ਤੇ ਧੰਨਵਾਦ ਕੀਤਾ ।
