ਮਾਛੀਵਾੜਾ ਸਾਹਿਬ 4 ਅਕਤੂਬਰ (ਬਲਬੀਰ ਸਿੰਘ ਬੱਬੀ/ਵਰਲਡ ਪੰਜਾਬੀ ਟਾਈਮਜ਼)
ਪੰਜਾਬੀ ਸਾਹਿਤ ਸਭਾ ਭਮੱਦੀ ਦੀ ਮਹੀਨਾਵਾਰ ਮਿਲਣੀ ਪਿੰਡ ਦੀ ਸੱਥ ਵਿੱਚ ਪ੍ਰਧਾਨ ਗੁਰਮੇਲ ਸਿੰਘ ਗਿੱਲ ਭੁਮੱਦੀ ਦੀ ਪ੍ਰਧਾਨਗੀ ਹੇਠ ਹੋਈ ਇਕਤਰਤਾ ਸ਼ਹੀਦ ਆਜਮ ਸਰਦਾਰ ਭਗਤ ਸਿੰਘ ਜੀ ਨੂੰ ਸਮਰਪਿਤ ਕੀਤੀ ਗਈ। ਮਾਸਟਰ ਭਿੰਦਰ ਸਿੰਘ ਭੁਮੱਦੀ ਨੇ ਸ਼ਹੀਦ ਭਗਤ ਸਿੰਘ ਦੇ ਜੀਵਨ ਉੱਪਰ ਚਾਨਣਾ ਪਾਇਆ ਅਤੇ ਸੰਗੀਤ ਸਮਰਾਟ ਸ੍ਰੀ ਚਰਨਜੀਤ ਅਹੂਜਾ ਜੀ ਦੀ ਹੋਈ ਬੇਵਕਤੀ ਮੌਤ ਉੱਪਰ ਦੋ ਮਿੰਟ ਦਾ ਮੌਨ ਧਾਰਨ ਕਰਕੇ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਇਸ ਉਪਰੰਤ ਉੱਘੇ ਗਇਕ ਰਾਜਵੀਰ ਜਵੰਦਾ ਦੀ ਤੰਦਰੁਸਤੀ ਵਾਸਤੇ ਹਾਜ਼ਰ ਸਾਹਿਤਕਾਰਾਂ ਨੇ ਅਰਦਾਸ ਕੀਤੀ।
ਅਵਤਾਰ ਸਿੰਘ ਮਾਨ ਇੱਕੋਲਾਹੀ ਨੇ ਹਾਜ਼ਰ ਸਾਹਿਤਕਾਰਾਂ ਨੂੰ ਜੀ ਆਇਆ ਕਹਿੰਦੇ ਹੋਇਆ ਮਾਤਾ ਦੀ ਭੇਟਾ ਸੁਣਾ ਕੇ ਸਭਾ ਦੀ ਸ਼ੁਰੂਆਤ ਕੀਤੀ ਅੱਜ ਦੀ ਸਭਾ ਨੂੰ ਉਦੋਂ ਚਾਰ ਚੰਨ ਲੱਗ ਗਏ ਜਦੋਂ ਪਿੰਡ ਦੇ ਚਾਰ ਬੱਚੇ ਗੁਰਨੂਰ ਸਿੰਘ,ਨਰਿੰਦਰ ਸਿੰਘ,ਜਸਮੀਤ ਸਿੰਘ,ਸੁਖਪ੍ਰੀਤ ਸਿੰਘ ਅਤੇ ਦਿਲਜਾਨ ਆਪੋ ਆਪਣੀਆਂ ਰਚਨਾਵਾਂ ਸੁਣਾਉਣ ਸਭਾ ਵਿੱਚ ਪਹੁੰਚੇ |ਇਹਨਾਂ ਬੱਚਿਆਂ ਵੱਲੋਂ ਆਪੋ ਆਪਣੀਆਂ ਰਚਨਾਵਾਂ ਸੁਣਾ ਕੇ ਹਾਜ਼ਰ ਸਾਹਿਤਕਾਰਾਂ ਕੋਲੋਂ ਵਾਹਵਾ ਖੱਟੀ ਗਈ| ਰਚਨਾਵਾਂ ਦੇ ਚੱਲੇ ਦੌਰ ਵਿੱਚ ਮਨਜੀਤ ਸਿੰਘ ਧੰਜਲ ਵੱਲੋਂ ਗੀਤ ਭਗਤ ਸਿੰਘ,ਗੁਰਮੇਲ ਸਿੰਘ ਗੇਲ ਭਮੱਦੀ ਵੱਲੋਂ ਪ੍ਰਵਾਸ, ਸਭਾ ਦੇ ਸਰਪ੍ਰਸਤ ਪਰਗਟ ਸਿੰਘ ਭੁੱਮਦੀ ਵੱਲੋਂ ਕਵਿਤਾ ਜਾਂਚ, ਬਲਰਾਜ ਸਿੰਘ ਜਟਾਣਾ ਵੱਲੋਂ ਗੀਤ, ਬੱਬੂ ਇਕਲਾਹਾ ਗੀਤ, ਅਰਮਾਨ ਵੀਰ ਸਿੰਘ ਚਕੋਹੀ ਵੱਲੋਂ ਕਵਿਤਾ, ਸ਼ੌਂਕੀ ਭਮੱਦੀ ਵੱਲੋਂ ਗੀਤ ਇਨਕਲਾਬ, ਦਿਲਜਾਨ ਭੁਮੱਦੀ ਵੱਲੋਂ ਸ਼ੇਅਰ ਸੁਣਾਕੇ ਹਾਜ਼ਰੀ ਲਵਾਈ ਗਈ
ਇੱਥੇ ਜਿਕਰਯੋਗ ਹੈ ਕਿ ਨਵੇਂ ਸਹਿਤਕਾਰਾਂ ਅਤੇ ਬੱਚਿਆਂ ਨੂੰ ਸਹਿਤ ਬਾਰੇ ਜਾਣਕਾਰੀ ਦੇਣ ਲਈ ਉੱਘੇ ਬਾਲ ਗੀਤ,ਗਾਇਕ ਅਤੇ ਸਾਹਿਤਕਾਰ ਕਮਲਜੀਤ ਸਿੰਘ ਨੀਲੋ ਉਚੇਚੇ ਤੌਰ ਤੇ ਸ਼ਾਮਿਲ ਹੋਏ ਅਤੇ ਉਹਨਾਂ ਵੱਲੋਂ ਹਾਜ਼ਰ ਸਰੋਤਿਆਂ ਅਤੇ ਸਾਹਿਤਕਾਰਾਂ ਨੂੰ ਕਹਾਣੀ ਸਬਕ ਪੜ੍ਹ ਕੇ ਸੁਣਾਈ ਗਈ। ਸਾਰੀਆਂ ਪੜੀਆਂ ਰਚਨਾਵਾਂ ਉੱਪਰ ਉਸਾਰੂ ਚਰਚਾ ਕੀਤੀ ਗਈ । ਸਰੋਤਿਆਂ ਵਿੱਚ ਕੁਲਦੀਪ ਸਿੰਘ,ਲਖਵੀਰ ਸਿੰਘ ਲੱਖੀ,ਪਵਿੱਤਰ ਸਿੰਘ,ਰਣਜੋਧ ਸਿੰਘ,ਸ਼ਮਸ਼ੇਰ ਸਿੰਘ ਆਦਿ ਹਾਜਰ ਸਨ ਅੰਤ ਵਿੱਚ ਸਭਾ ਦੇ ਸਰਪ੍ਰਸਤ ਪਰਗਟ ਸਿੰਘ ਭੁਮੱਦੀ ਵਲੋਂ ਪਹੁੰਚੇ ਸਮੂਹ ਸਾਹਿਤਕਾਰਾਂ ਦਾ ਧੰਨਵਾਦ ਕੀਤਾ।