ਕੋਟਕਪੂਰਾ, 24 ਮਾਰਚ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਨਰੋਆ ਸਮਾਜ ਸਿਰਜਣ ਲਈ ਪਿਛਲੇ ਲੰਮੇ ਸਮੇਂ ਤੋਂ ਤਰਸੇਮ ਮੱਤਾ ਅਤੇ ਗੁਰਪ੍ਰੀਤ ਸਿੰਘ ਕਮੋਂ ਵੱਲੋਂ ਸਾਰਥਿਕ ਸੁਨੇਹੇ ਲੋਕਾਂ ਦੀ ਕਚਹਿਰੀ ਵਿੱਚ ਪੇਸ਼ ਕੀਤੇ ਜਾਂਦੇ ਹਨ, ਇਹਨਾਂ ਵਲੋਂ ਹੁਣ ਤੱਕ ਬਣਾਈਆਂ ਕਈ ਦਰਜਨਾਂ ਸ਼ਾਰਟ ਫ਼ਿਲਮਾਂ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਦਾ ਹੈ। ਇਸੇ ਤਰ੍ਹਾਂ ਬੀਤੇ ਦਿਨੀਂ ‘ਕੀਮਤੀ ਰੱਦੀ’ ਪੰਜਾਬੀ ਸ਼ਾਰਟ ਫ਼ਿਲਮ ਦਾ ਫ਼ਿਲਮਾਕਣ ਪਿੰਡ ਮੱਤਾ ਵਿਖੇ ਪੂਰਾ ਕੀਤਾ ਗਿਆ। ਜਿਸ ਵਿੱਚ ਰਬਾਬ ਸਿੰਘ ਅਤੇ ਤਰਸੇਮ ਮੱਤਾ ਵੱਲੋਂ ਅਦਾਕਾਰੀ ਕੀਤੀ ਗਈ। ਇਸ ਫ਼ਿਲਮ ਦੀ ਕਹਾਣੀ, ਸੰਵਾਦ ਅਤੇ ਨਿਰਦੇਸ਼ਨ ਗੁਰਪ੍ਰੀਤ ਸਿੰਘ ਕਮੋਂ ਅਤੇ ਤਰਸੇਮ ਮੱਤਾ ਵੱਲੋਂ ਕੀਤਾ ਗਿਆ। ਇਸ ਮੌਕੇ ਗੁਰਪ੍ਰੀਤ ਸਿੰਘ ਕਮੋਂ ਨੇ ਦੱਸਿਆ ਇਹ ਫ਼ਿਲਮ ਜਲਦ ਹੀ ਲੋਕਾਂ ਦੀ ਕਚਹਿਰੀ ਵਿੱਚ ਪੇਸ਼ ਕੀਤਾ ਜਾਵੇਗਾ।