ਗੁਰਮੀਤ ਸਿੰਘ ਚਮਕ ਯਾਦਗਾਰੀ ਪੁਰਸਕਾਰ ਸ਼ਾਇਰ ਬੂਟਾ ਸਿੰਘ ਪੈਰਿਸ ਨੂੰ
ਫਰੀਦਕੋਟ 3 ਨਵੰਬਰ (ਧਰਮ ਪ੍ਰਵਾਨਾਂ/ਵਰਲਡ ਪੰਜਾਬੀ ਟਾਈਮਜ਼ )
ਸਾਹਿਤ ਸਭਾ ਬਰੀਵਾਲਾ ਵੱਲੋਂ 3 ਨਵੰਬਰ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਰੀਵਾਲਾ ਵਿਖੇ ਪੰਜਾਬੀ ਦੇ ਪ੍ਰਸਿੱਧ ਸ਼ਾਇਰ ਸਵਰਗੀ ਗੁਰਮੀਤ ਸਿੰਘ ਚਮਕ ਦੀ ਨਿੱਘੀ ਯਾਦ ਨੂੰ ਸਪਰਪਿਤ ਕਵੀ ਦਰਬਾਰ ਕਰਵਾਇਆ ਕਰਵਾਇਆ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਸਭਾ ਦੇ ਜਨਰਲ ਸਕੱਤਰ ਕੁਲਵੰਤ ਸਰੋਤਾ ਨੇ ਦੱਸਿਆ ਕਿ ਇਸ ਮੌਕੇ ਮੁਕਤਸਰ,ਕੋਟਕਪੂਰਾ, ਫਰੀਦਕੋਟ, ਸਾਦਿਕ,ਹਰੀਕੇ ਕਲਾਂ ਅਤੇ ਪੰਜਗਰਾਈਂ ਕਲਾਂ ਆਦਿ ਦੀਆਂ ਸਾਹਿਤ ਸਭਾਵਾਂ ਦੇ ਕਵੀ ਸ਼ਮੂਲੀਅਤ ਕਰਕੇ ਆਪਣੀਆਂ ਰਚਨਾਵਾਂ ਦੀ ਪੇਸ਼ਕਾਰੀ ਕਰਨਗੇ। ਉਨ੍ਹਾਂ ਦੱਸਿਆ ਕਿ ਪੰਜਾਬੀ ਸ਼ਾਇਰ ਬੂਟਾ ਪੈਰਿਸ ਨੂੰ ਪੰਜਾਬੀ ਸਾਹਿਤਕ ਖੇਤਰ ਚ ਅਹਿਮ ਯੋਗਦਾਨ ਬਦਲੇ ਇਸ ਵਾਰ ਦਾ ਗੁਰਮੀਤ ਸਿੰਘ ਚਮਕ ਯਾਦਗਾਰੀ ਪੁਰਸਕਾਰ ਭੇਟ ਕੀਤਾ ਜਾਵੇਗਾ।
