ਫਰੀਦਕੋਟ 10 ਸਤੰਬਰ ( ਇਕਬਾਲ ਘਾਰੂ/ਵਰਲਡ ਪੰਜਾਬੀ ਟਾਈਮਜ਼)
ਪੰਜਾਬੀ ਸਾਹਿਤ ਸਭਾ ਰਜ਼ਿ ਫਰੀਦਕੋਟ ਦੇ ਮੁੱਢਲੇ ਮੈਂਬਰ ਅਤੇ ਪ੍ਰਸਿੱਧ ਕਵੀ ਸ਼੍ਰੀ ਦਿਆਲ ਸਿੰਘ ਸਾਕੀ ( ਸਾਕੀ ਫਰੀਦਕੋਟੀ) ਜੀ ਦੀ ਧਰਮ ਪਤਨੀ ਸ੍ਰੀ ਮਤੀ ਕੁਲਵੰਤ ਕੌਰ ਜੀ ਦੇ ਅਕਾਲ ਚਲਾਣੇ ਤੇ ਉਨ੍ਹਾਂ ਦੇ ਗ੍ਰਹਿ ਡੋਗਰ ਬਸਤੀ ਫਰੀਦਕੋਟ ਵਿਖੇ ਉਨ੍ਹਾਂ ਨਾਲ ਦੁੱਖ ਸਾਂਝਾ ਕਰਦੇ ਹੋਏ ਸਭਾ ਦੇ ਜਨਰਲ ਸਕੱਤਰ ਅਤੇ ਪ੍ਰਸਿੱਧ ਸਾਹਿਤਕਾਰ ਇਕਬਾਲ ਘਾਰੂ , ਸਾਬਕਾ ਜਨਰਲ ਸਕੱਤਰ ਇੰਜ. ਦਰਸ਼ਨ ਰੋਮਾਣਾ , ਨੌਜਵਾਨ ਗ਼ਜ਼ਲਗੋ ਵਤਨਵੀਰ ਜ਼ਖਮੀ , ਪ੍ਰਸਿੱਧ ਨਾਟਕਕਾਰ ਰਾਜ ਧਾਲੀਵਾਲ ਅਤੇ ਹੋਰ ਮਾਬਰਾਨ ਪੰਜਾਬੀ ਸਾਹਿਤ ਸਭਾ ਰਜ਼ਿ ਫਰੀਦਕੋਟ ਜਿੰਨਾਂ ਵਿੱਚ ਪ੍ਰਸਿੱਧ ਕਵੀ ਪ੍ਰਿੰਸੀਪਲ ਨਵਰਾਹੀ ਘੁਗਿਆਣਵੀ ,ਧਰਮ ਪ੍ਰਵਾਨਾ, ਪ੍ਰਧਾਨ ਕਰਨਲ ਬਲਬੀਰ ਸਿੰਘ ਸਰਾਂ , ਪ੍ਰੋ ਪਾਲ ਸਿੰਘ , ਸੁਰਿੰਦਰਪਾਲ ਸ਼ਰਮਾ ਭਲੂਰ, ਜਤਿੰਦਰਪਾਲ ਟੈਕਨੋ, ਜੀਤ ਗੋਲੇਵਾਲੀਆ, ਲਾਲ ਸਿੰਘ ਕਲਸੀ , ਹਰਸੰਗੀਤ ਸਿੰਘ ਗਿੱਲ , ਗੁਰਤੇਜ ਪੱਖੀ ਕਲਾਂ , ਜਗਦੀਪ ਹਸਰਤ ਆਦਿ ਮੈਂਬਰਾਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਤੇ ਪ੍ਰੀਵਾਰ ਦੀ ਹੌਸਲਾ ਅਫਜਾਈ ਕੀਤੀ।