ਫਰੀਦਕੋਟ 21ਜਨਵਰੀ (ਵਰਲਡ ਪੰਜਾਬੀ ਟਾਈਮਜ਼)
ਪਿਛਲੇ ਦਿਨੀ ਪੰਜਾਬੀ ਸਾਹਿਤ ਸਭਾ ਰਜ਼ਿ ਫਰੀਦਕੋਟ ਦਾ ਡੈਲੀਗੇਟ , ਕੇਂਦਰੀ ਪੰਜਾਬੀ ਲੇਖਕ ਸਭਾ ( ਸੇਖੋਂ) ਰਜ਼ਿ ਪੰਜਾਬ ਦੇ ਪੰਜਾਬੀ ਭਵਨ ਲੁਧਿਆਣਾ ਵਿਖੇ ਰੱਖੇ ਗਏ ਇਜਲਾਸ ਵਿੱਚ ਪੁੱਜਾ ਜਿਸ ਵਿੱਚ ਪੰਜਾਬ ਭਰ ਦੀਆਂ ਸਾਹਿਤਕ ਸਭਾਵਾਂ ਦੇ ਨੁਮਾਇੰਦਿਆਂ ਅਤੇ ਅਹੁਦੇਦਾਰਾਂ ਨੇ ਸ਼ਿਰਕਤ ਕੀਤੀ। ਇਸ ਇਜਲਾਸ ਵਿੱਚ ਪੰਜਾਬੀ ਸਾਹਿਤ ਸਭਾ ਰਜਿ ਫਰੀਦਕੋਟ ਦੇ ਅਹੁਦੇਦਾਰਾਂ ਨੇ ਵੀ ਸ਼ਿਰਕਤ ਕੀਤੀ ਜਿਨ੍ਹਾਂ ਵਿੱਚ ਪ੍ਰਸਿੱਧ ਲੇਖਕ ਅਤੇ ਗਾਇਕ ਇਕਬਾਲ ਘਾਰੂ, ਨੌਜਵਾਨ ਲੇਖਕ ਵਤਨਵੀਰ ਜ਼ਖਮੀ, ਨਾਟਕਕਾਰ ਰਾਜ ਧਾਲੀਵਾਲ, ਪ੍ਰਸਿੱਧ ਲੇਖਕ ਮੁਖਤਿਆਰ ਸਿੰਘ ਵੰਗੜ ਕਹਾਣੀਕਾਰ ਦਰਸ਼ਨ ਰੋਮਾਣਾ ਪ੍ਰਸਿੱਧ ਆਲੋਚਕ ਪ੍ਰਿੰਸੀਪਲ ਕ੍ਰਿਸ਼ਨ ਕੁਮਾਰ ਬਕੋਲੀਆ ਹਾਜ਼ਰ ਸਨ। ਇਸ ਇਜਲਾਸ ਦੀ ਪ੍ਰਧਾਨਗੀ ਪ੍ਰਸਿੱਧ ਲੇਖਕ ਸ੍ਰੀ ਪਵਨ ਹਰਚੰਦਪੁਰੀ ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ ਰਜਿ ਪੰਜਾਬ, ਪ੍ਰਸਿੱਧ ਕਹਾਣੀਕਾਰ ਜੋਗਿੰਦਰ ਸਿੰਘ ਨਿਰਾਲਾ ( ਮੀਤ ਪ੍ਰਧਾਨ), ਸੰਧੂ ਵਰਿਆਣਵੀ ( ਜਨਰਲ ਸਕੱਤਰ) ਨੇ ਕੀਤੀ। ਇਸ ਇਜਲਾਸ ਵਿੱਚ ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ ਰਜ਼ਿ ਪੰਜਾਬ ਦੀ ਹੋਣ ਵਾਲੀ ਨਵੀਂ ਚੋਣ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਅਹੁਦੇਦਾਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ। ਪ੍ਰਧਾਨ ਜੀ ਵੱਲੋਂ ਚੋਣ ਸਮਾਗਮ ਦੀ ਸਫਲਤਾ ਲਈ ਸਾਰੇ ਅਹੁਦੇਦਾਰਾਂ ਨੂੰ ਯਥਾਯੋਗ ਮਾਲੀ ਸਹਾਇਤਾ ਕਰਨ ਲਈ ਵੀ ਆਪੋ ਆਪਣੀਆਂ ਸਾਹਿਤ ਸਭਾਵਾਂ ਦੇ ਮੈਂਬਰਾਂ ਦੀ ਮੈਂਬਰਸ਼ਿਪ ਪ੍ਰਾਪਤ ਕਰਕੇ ਭੇਜਣ ਲਈ ਕਿਹਾ ਤਾਂ ਕਿ ਚੋਣ ਸਮਾਗਮ ਦੇ ਹੋਣ ਵਾਲੇ ਖ਼ਰਚੇ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਿਆ ਜਾ ਸਕੇ। ਉਪਰੰਤ ਪ੍ਰਧਾਨ ਜੀ ਨੇ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ ) ਰਜਿ ਪੰਜਾਬ ਦੀ ਪਿਛਲੇ ਸਾਲ ਦੀ ਕਾਰਗੁਜ਼ਾਰੀ ਅਤੇ ਨਵੇਂ ਸਾਲ ਦੀਆਂ ਗਤੀਵਿਧੀਆਂ ਕਰਨ ਬਾਰੇ ਚਾਨਣਾ ਪਾਇਆ ਗਿਆ। ਉਪਰੰਤ ਇਜਲਾਸ ਵਿੱਚ ਕੁਝ ਨਵ ਪ੍ਰਕਾਸ਼ਿਤ ਪੁਸਤਕਾਂ ਦੀ ਘੁੰਡ ਚੁਕਾਈ ਵੀ ਕੀਤੀ ਗਈ ਜਿਨ੍ਹਾਂ ਵਿੱਚ ਗਿਆਨੀ ਮੁਖਤਿਆਰ ਸਿੰਘ ਵੰਗੜ ਦੀ ਪੁਸਤਕ “ ਜੈ ਹੋ ਬਾਬਿਆਂ ਦੀ” ਡਾ ਭਗਵੰਤ ਸਿੰਘ ਦੀ ਪੁਸਤਕ “ ਸੂਫ਼ੀਆਨਾ ਰਹੱਸ ਅਨੁਭੂਤੀ “, ਜਗਦੀਸ਼ ਰਾਣਾ ਦੀ ਸੰਪਾਦਿਤ ਪੁਸਤਕ “ ਜ਼ਿੰਦਗੀ ਦਾ ਮੰਚ “ , ਤਰਲੋਚਨ ਮੀਤ ਦਾ ਗਜ਼ਲ ਸੰਗ੍ਰਹਿ “ ਖ਼ੰਜਰ “ ਅਤੇ ਹਰੀ ਸਿੰਘ ਢੁੱਡੀਕੇ ਦਾ ਨਾਵਲ “ ਭਾਈ ਸੰਗਤ ਸਿੰਘ “ ਲੋਕ ਅਰਪਣ ਕੀਤੀਆਂ ਗਈਆਂ।