ਫਰੀਦਕੋਟ 9 ਮਈ (ਵਰਲਡ ਪੰਜਾਬੀ ਟਾਈਮਜ਼)
ਪੰਜਾਬੀ ਸਾਹਿਤ ਸਭਾ ਰਜਿ ਫਰੀਦਕੋਟ ਵੱਲੋਂ ਮਾਸਿਕ ਇਕੱਤਰਤਾ ਪ੍ਰਿੰਸੀਪਲ ਨਵਰਾਹੀ ਘੁਗਿਆਣਵੀ ਦੀ ਪ੍ਰਧਾਨਗੀ ਹੇਠ ਮਿਤੀ 4 ਮਈ 2025 ਨੂੰ ਸਥਾਨਕ ਪੈਨਸ਼ਨ ਭਵਨ ਫ਼ਰੀਦਕੋਟ ਨਜ਼ਦੀਕ ਹੁੱਕੀ ਚੌਕ ਵਿਖੇ ਹੋਈ ਜਿਸ ਵਿੱਚ ਹੇਠ ਲਿਖੇ ਲੇਖਕਾਂ ਨੇ ਭਾਗ ਲਿਆ ਅਤੇ ਆਪਣੀਆਂ ਰਚਨਾਵਾਂ ਦਾ ਗੁਣਗਾਣ ਕੀਤਾ ਜਿਨ੍ਹਾਂ ਵਿੱਚ ਇਕਬਾਲ ਘਾਰੂ, ਦਰਸ਼ਨ ਰੋਮਾਣਾ, ਸੁਰਿੰਦਰਪਾਲ ਸ਼ਰਮਾ ਭਲੂਰ, ਬਲਜੀਤ ਸਿੰਘ ਸੰਧੂ ਸੇਵਾਮੁਕਤ ਇੰਸਪੈਕਟਰ ਪੰਜਾਬ ਪੁਲਿਸ, ਕਰਨਲ ਬਲਬੀਰ ਸਿੰਘ ਸਰਾਂ, ਜਸਵੰਤ ਸਿੰਘ ਸਰਾਂ, ਸੁਖਚੈਨ ਥਾਦੇਵਾਲਾ, ਜਗਦੀਪ ਹਸਰਤ , ਸੁਖਦੇਵ ਸਿੰਘ ਮਚਾਕੀ , ਰਾਮ ਪ੍ਰਤਾਪ ਅਗਨੀਹੋਤਰੀ, ਲਾਲ ਸਿੰਘ ਕਲਸੀ, ਸਾਧੂ ਸਿੰਘ ਚਮੇਲੀ , ਪਰਮਜੀਤ ਸਿੰਘ ਸ਼ਾਮਲ ਸਨ। ਪੜ੍ਹੀਆਂ ਗਈਆਂ ਰਚਨਾਵਾਂ ਤੇ ਭਖਮੀ ਬਹਿਸ ਹੋਈ। ਕਰਨਲ ਬਲਬੀਰ ਸਿੰਘ ਸਰਾਂ ਨੇ ਮਹਾਰਾਜਾ ਫਰੀਦਕੋਟ ਅਤੇ ਫਰੀਦਕੋਟ ਰਿਆਸਤ ਬਾਰੇ ਚਾਨਣਾ ਪਾਇਆ। ਇਕਬਾਲ ਘਾਰੂ ਨੇ ਆਪਣਾ ਗੀਤ ਯੁੱਧ ਨਸ਼ਿਆਂ ਵਿਰੁੱਧ ਪੇਸ਼ ਕੀਤਾ। ਲਾਲ ਸਿੰਘ ਕਲਸੀ ਅਤੇ ਦਰਸ਼ਨ ਰੋਮਾਣਾ ਨੇ ਅਗਲੇ ਸਾਲ ਆਪਣੇ ਨਵ ਪ੍ਰਕਾਸ਼ਿਤ ਕਾਵਿ ਸੰਗ੍ਰਹਿ ਸਾਹਿਤ ਦੀ ਝੋਲੀ ਪਾਉਣ ਬਾਰੇ ਦੱਸਿਆ। ਪਹਿਲਗਾਮ ( ਕਸ਼ਮੀਰ) ਵਿਖੇ ਆਤੰਕੀ ਹਮਲਿਆਂ ਨਾਲ ਸੈਲਾਨੀਆਂ ਦੀ ਹੋਈ ਮੌਤ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਅਖੀਰ ਵਿੱਚ ਲੋਕ ਕਵੀ ਬਿਸਮਿਲ ਫਰੀਦਕੋਟੀ ਦਾ 100ਵਾ ਜਨਮ ਦਿਵਸ ਮਨਾਉਣ ਦਾ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਪ੍ਰਿੰਸੀਪਲ ਨਵਰਾਹੀ ਘੁਗਿਆਣਵੀ ਜੀ ਨੇ ਬਿਸਮਿਲ ਫਰੀਦਕੋਟੀ ਬਾਰੇ ਜਾਣਕਾਰੀ ਦਿੱਤੀ ਅਤੇ ਆਪਣੇ ਵਿਅੰਗ ਸੁਣਾਏ।