ਫ਼ਰੀਦਕੋਟ 12 ਅਗਸਤ (ਵਰਲਡ ਪੰਜਾਬੀ ਟਾਈਮਜ਼)
ਪੰਜਾਬੀ ਸਾਹਿਤ ਸਭਾ ਰਜ਼ਿ ਫ਼ਰੀਦਕੋਟ ਦੇ ਮੁੱਖ ਸਰਪ੍ਰਸਤ ਪ੍ਰਸਿੱਧ ਕਵੀ ਨਵਰਾਹੀ ਘੁਗਿਆਣਵੀ ਜੀ ਨੇ ਆਪਣਾ 88ਵਾ ਜਨਮਦਿਨ ਆਪਣੇ ਗ੍ਰਹਿ “ਨਹਿਰ ਨਜ਼ਾਰਾ ਨਿਊ ਹਰਿੰਦਰਾ ਨਗਰ ਕੋਟਕਪੂਰਾ ਰੋਡ ਫ਼ਰੀਦਕੋਟ ਵਿਖੇ ਪੌਦੇ ਲਾ ਕੇ ਮਨਾਇਆ। ਉਨ੍ਹਾਂ ਦੇ ਜਨਮ ਦਿਨ ਤੇ ਉਨ੍ਹਾਂ ਦੇ ਬੁਲਾਵੇ ਅਨੁਸਾਰ ਪੰਜਾਬੀ ਸਾਹਿਤ ਸਭਾ ਰਜ਼ਿ ਫ਼ਰੀਦਕੋਟ ਦੇ ਸੀਨੀਅਰ ਮੈਂਬਰਾਂ ਨੇ ਸ਼ਿਰਕਤ ਕੀਤੀ ਜਿਨ੍ਹਾਂ ਵਿੱਚ ਪ੍ਰਸਿੱਧ ਲੇਖਕ, ਗਾਇਕ ਅਤੇ ਅਦਾਕਾਰ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਰਜ਼ਿ ਪੰਜਾਬ ( ਸੇਖੋਂ) ਦੇ ਮੀਤ ਪ੍ਰਧਾਨ ਅਤੇ ਮੌਜੂਦਾ ਮੈਂਬਰ ਪੰਜਾਬੀ ਸਾਹਿਤ ਸਭਾ ਰਜਿ ਫਰੀਦਕੋਟ ਇਕਬਾਲ ਘਾਰੂ, ਪੰਜਾਬੀ ਸਾਹਿਤ ਸਭਾ ਰਜ਼ਿ ਫਰੀਦਕੋਟ ਦੇ ਸ੍ਰਪਰਸਤ ਪ੍ਰੋ: ਪਾਲ ਸਿੰਘ ਪਾਲ, ਨੌਜਵਾਨ ਲੇਖਕ ਵਤਨਵੀਰ ਜ਼ਖਮੀ, ਮੌਜੂਦਾ ਪ੍ਰਧਾਨ ਕਰਨਲ ਬਲਬੀਰ ਸਿੰਘ ਸਰਾਂ, ਪ੍ਰਸਿੱਧ ਕਹਾਣੀਕਾਰ ਲਾਲ ਸਿੰਘ ਕਲਸੀ, ਜਨਰਲ ਸਕੱਤਰ ਸੁਰਿੰਦਰਪਾਲ ਸ਼ਰਮਾ ਭਲੂਰ , ਗਿਆਨੀ ਮੁਖਤਿਆਰ ਸਿੰਘ ਵੰਗੜ, ਪ੍ਰਸਿੱਧ ਲੇਖਕ ਦਰਸ਼ਨ ਰੋਮਾਣਾ, ਇੰਦਰਜੀਤ ਸਿੰਘ ਖੀਵਾ, ਆਦਿ ਨੇ ਪ੍ਰਿੰਸੀਪਲ ਨਵਰਾਹੀ ਘੁਗਿਆਣਵੀ ਜੀ ਨੂੰ ਉਨ੍ਹਾਂ ਦੇ 88ਵੇ ਜਨਮ ਦਿਨ ਤੇ ਮੁਬਾਰਕਬਾਦ ਦਿੱਤੀ। ਪ੍ਰਿੰਸੀਪਲ ਨਵਰਾਹੀ ਸਾਹਿਬ ਨੇ ਰਸਮ ਅਨੁਸਾਰ ਕੇਕ ਕੱਟਿਆ। ਹਾਜ਼ਰ ਲੇਖਕਾਂ ਨੇ ਕੇਕ ਨਾਲ ਉਨ੍ਹਾਂ ਦਾ ਮੂੰਹ ਮਿੱਠਾ ਕਰਵਾਇਆ। ਨਵਰਾਹੀ ਸਾਹਿਬ ਨੇ ਘਰ ਦੇ ਬਾਹਰ ਅਤੇ ਬਗੀਚੇ ਵਿੱਚ ਪੌਦੇ ਲਗਾਏ। ਨਵਰਾਹੀ ਸਾਹਿਬ ਨੇ ਹਾਜ਼ਰ ਮੈਬਰਾਂ ਦੁਆਰਾ ਜਨਮ ਦਿਨ ਤੇ ਤਸ਼ਰੀਫ਼ ਲਿਆਉਣ ਤੇ ਖੁਸ਼ੀ ਪ੍ਰਗਟ ਕੀਤੀ ਅਤੇ ਉਨ੍ਹਾਂ ਨੇ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ। ਇਸ ਸਾਰੇ ਪ੍ਰੋਗਰਾਮ ਵਿੱਚ ਨਵਰਾਹੀ ਸਾਹਿਬ ਦੇ ਸਹਾਇਕ ਸੁਮੀਤ ਅਤੇ ਪ੍ਰੋ: ਪਾਲ ਸਿੰਘ ਦੇ ਸਹਾਇਕ ਕੁਲਵਿੰਦਰ ਸਿੰਘ ਨੇ ਚਾਹ ਪਾਣੀ ਦੀ ਸੇਵਾ ਨਿਭਾਈ। ਡਾਕਟਰ ਸੁਖਵਿੰਦਰ ਸਿੰਘ ਬਰਾੜ ( ਬਰਾੜ ਕਲੀਨਿਕ ਫ਼ਰੀਦਕੋਟ) ਅਤੇ ਸਵ: ਬਨਾਰਸੀ ਦਾਸ ਸ਼ਾਸਤਰੀ ਜੀ ਦੇ ਪਰਿਵਾਰ ਨੇ ਪੰਜਾਬੀ ਸਾਹਿਤ ਸਭਾ ਰਜ਼ਿ ਫਰੀਦਕੋਟ ਦੀ ਮਾਇਕ ਸਹਾਇਤਾ ਕੀਤੀ।