ਫਰੀਦਕੋਟ 5 ਜਨਵਰੀ (ਵਰਲਡ ਪੰਜਾਬੀ ਟਾਈਮਜ)
ਪੰਜਾਬੀ ਸਾਹਿਤ ਸਭਾ ਰਜ਼ਿ ਫਰੀਦਕੋਟ ਦੀ ਮਾਸਿਕ ਇਕੱਤਰਤਾ ਕਰਨਲ ਬਲਬੀਰ ਸਿੰਘ ਸਰਾਂ ਦੀ ਪ੍ਰਧਾਨਗੀ ਹੇਠ ਪੈਨਸ਼ਨਜ ਭਵਨ ਫ਼ਰੀਦਕੋਟ ਵਿਖੇ ਹੋਈ ਜਿਸ ਵਿੱਚ ਪ੍ਰੋ ੑ ਪਾਲ ਸਿੰਘ ਪਾਲ, ਪ੍ਰਿੰਸੀਪਲ ਕ੍ਰਿਸ਼ਨ ਲਾਲ ਬਕੋਲੀਆ, ਪ੍ਰਿੰਸੀਪਲ ਜੋਗਿੰਦਰ ਸਿੰਘ ਸਿੱਧੂ, ਇਕਬਾਲ ਘਾਰੂ, ਸੁਰਿੰਦਰਪਾਲ ਸ਼ਰਮਾ ਭਲੂਰ , ਸਾਧੂ ਸਿੰਘ ਚਮੇਲੀ , ਆਤਮਾ ਸਿੰਘ, ਵਤਨਵੀਰ ਜ਼ਖਮੀ, ਬਲਵੰਤ ਰਾਏ ਗੱਖੜ, ਮੁਖਤਿਆਰ ਸਿੰਘ ਵੰਗੜ, ਜਗਦੀਪ ਹਸਰਤ , ਪਰਮਜੀਤ ਪੱਪੂ, ਹਰਸੰਗੀਤ ਸਿੰਘ ਗਿੱਲ ਆਦਿ ਨੇ ਭਾਗ ਲਿਆ। ਹਾਜ਼ਰ ਲੇਖਕਾਂ ਨੇ ਆਪੋ ਆਪਣੀਆਂ ਰਚਨਾਵਾਂ ਪੜ੍ਹੀਆਂ ਅਤੇ ਨਵੇਂ ਸਾਲ 2026 ਦੀ ਇੱਕ ਦੂਜੇ ਨੂੰ ਵਧਾਈ ਦਿੱਤੀ। ਇਕਬਾਲ ਘਾਰੂ ਨੇ ਕੇਂਦਰੀ ਪੰਜਾਬੀ ਲੇਖਕ ਸਭਾ ਰਜਿ ਸੇਖੋਂ ਦੀ ਮਾਰਚ ਅਪ੍ਰੈਲ 2026 ਵਿੱਚ ਕਰਵਾਈ ਜਾਣ ਵਾਲੀ ਚੋਣ ਅਤੇ ਕਾਨਫਰੰਸ ਵਿੱਚ ਭਾਗ ਲੈਣ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਕੁਝ ਸ਼ੋਕ ਮਤੇ ਵੀ ਪਾਏ ਗਏ ਜਿਨ੍ਹਾਂ ਵਿੱਚ ਪੰਜਾਬੀ ਸੰਗੀਤ ਜਗਤ ਦੀ ਨਾਮਵਰ ਸ਼ਖ਼ਸੀਅਤ ਜਨਾਬ ਪੂਰਨ ਸ਼ਾਹ ਕੋਟੀ, ਰੋਜ਼ਾਨਾ ਅਜੀਤ ਦੇ ਸਕੱਤਰ ਪ੍ਰਸਿੱਧ ਮਾਸਿਕ ਰਸਾਲੇ “ ਤਸਵੀਰ “ ਦੇ ਸੰਪਾਦਕ ਬੀਬੀ ਪ੍ਰਕਾਸ਼ ਕੌਰ ਹਮਦਰਦ, ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ ਦੇ ਮੈਂਬਰ ਪ੍ਰਸਿੱਧ ਕਵੀ ਬਲਬੀਰ ਜਲਾਲਾਬਾਦੀ ਅਤੇ ਡਾਕਟਰ ਐਸ . ਐਸ. ਬਰਾੜ ( ਬਰਾੜ ਕਲੀਨਿਕ ਕਾਲਜ ਰੋਡ ਫਰੀਦਕੋਟ) ਦੇ ਮਾਤਾ ਜੀ ਸ੍ਰੀਮਤੀ ਪ੍ਰਕਾਸ਼ ਕੌਰ ਦੇ ਅਕਾਲ ਚਲਾਣੇ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਵਿਛੜੀਆਂ ਰੂਹਾਂ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ ਗਈ।

