ਫਰੀਦਕੋਟ 30 ਸਤੰਬਰ (ਵਰਲਡ ਪੰਜਾਬੀ ਟਾਈਮਜ਼)
ਪੰਜਾਬੀ ਸਾਹਿਤ ਰਜ਼ਿ ਫਰੀਦਕੋਟ ਵੱਲੋਂ ਪੰਜਾਬੀ ਦੇ ਪ੍ਰਸਿੱਧ ਕਵੀ ਪ੍ਰਿੰਸੀਪਲ ਨਵਰਾਹੀ ਘੁਗਿਆਣਵੀ ਜੀ ਦੇ ਉੱਦਮ ਨਾਲ ਮਿਤੀ 29 ਸਤੰਬਰ 2025 ਨੂੰ ਤਰਕ ਭਾਰਤੀ ਪ੍ਰਕਾਸ਼ਨ ਬਰਨਾਲਾ ਦੀ ਇੰਚਾਰਜ ਮਿਸ ਅਨੁਰਾਧਾ ਦਾ ਸਨਮਾਨ ਕੀਤਾ ਗਿਆ। ਸਨਮਾਨ ਵਿੱਚ ਇੱਕ ਸ਼ਾਲ , ਬੁੱਕਾ ਅਤੇ ਕੁਝ ਨਗਦੀ ਰਾਸ਼ੀ ਭੇਂਟ ਕੀਤੀ ਗਈ। ਮਿਸ ਅਨੁਰਾਧਾ ਦਾ ਪੰਜਾਬੀ ਸਾਹਿਤ ਸਭਾ ਰਜਿ ਫਰੀਦਕੋਟ ਦੇ ਕਈ ਲੇਖਕਾਂ ਜਿਨ੍ਹਾਂ ਵਿੱਚ ਪ੍ਰਿੰਸੀਪਲ ਨਵਰਾਹੀ ਘੁਗਿਆਣਵੀ , ਇੰਜੀ: ਦਰਸ਼ਨ ਸਿੰਘ ਰੋਮਾਣਾ ਅਤੇ ਸੁਖਚੈਨ ਥਾਂਦੇਵਾਲਾ ਦੀਆਂ ਪੁਸਤਕਾਂ ਦੀ ਪ੍ਰਕਾਸ਼ਨਾ ਵਿੱਚ ਕਾਫ਼ੀ ਯੋਗਦਾਨ ਪਾਇਆ। ਉਸ ਦੁਆਰਾ ਦਿੱਤੇ ਇਸ ਸਹਿਯੋਗ ਨੂੰ ਮੁੱਖ ਰੱਖਦੇ ਹੋਏ ਸਭਾ ਵੱਲੋਂ ਉਸ ਦਾ ਸਨਮਾਨ ਕੀਤਾ ਗਿਆ। ਸਨਮਾਨ ਕਰਦੇ ਸਮੇਂ ਇਕਬਾਲ ਘਾਰੂ, ਪ੍ਰਿੰਸੀਪਲ ਨਵਰਾਹੀ ਘੁਗਿਆਣਵੀ , ਪ੍ਰਿੰਸੀਪਲ ਕ੍ਰਿਸ਼ਨ ਲਾਲ ਬਕੋਲੀਆ, ਨੌਜਵਾਨ ਲੇਖਕ ਵਤਨਵੀਰ ਜ਼ਖਮੀ, ਤਰਕ ਭਾਰਤੀ ਪ੍ਰਕਾਸ਼ਨ ਦੇ ਸੰਚਾਲਕ ਸ੍ਰੀ ਅਮਿਤ ਜੀ ਦੇ ਸਪੁੱਤਰ ਪਾਵੇਲ ਅਤੇ ਹੋਰ ਸਟਾਫ ਮੈਂਬਰ ਲੜਕੇ ਲੜਕੀਆਂ ਵੀ ਹਾਜ਼ਰ ਸਨ। ਸਨਮਾਨ ਮਿਲਣ ਤੇ ਮਿਸ ਅਨੁਰਾਧਾ ਨੇ ਖੁਸ਼ੀ ਪ੍ਰਗਟ ਕਰਦਿਆਂ ਪੰਜਾਬੀ ਸਾਹਿਤ ਸਭਾ ਰਜਿ ਫਰੀਦਕੋਟ ਦਾ ਧੰਨਵਾਦ ਕੀਤਾ ਅਤੇ ਅਗਾਂਹ ਤੋਂ ਉਨ੍ਹਾਂ ਨੂੰ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿੱਤਾ।