ਅਵਤਾਰ ਸਿੰਘ , ਸੰਦੀਪ ਸਿੰਘ , ਚਰਨਜੀਤ ਮਾਂ ਬੋਲੀ ਜੇ ਭੁੱਲ ਜਾਓਗੇ, ਕੱਖਾਂ ਵਾਗੂੰ ਰੁਲ ਜਾਓਗੇ ,
ਸੰਗਰੂਰ 24 ਫਰਵਰੀ (ਗੁਰਨਾਮ ਸਿੰਘ/ਵਰਲਡ ਪੰਜਾਬੀ ਟਾਈਮਜ਼ )
ਇਹ ਗੂੰਜਾਰ ਕੌਮਾਂਤਰੀ ਮਾਂਤ ਭਾਸ਼ਾ ਦਿਵਸ ਦੇ ਅਵਸਰ ਤੇ ਪੰਜਾਬੀ ਸਾਹਿਤ ਸਭਾ ਸੰਗਰੂਰ ਦੀ ਅਗਵਾਈ ਹੇਠ ਲੇਖਕਾਂ ਬੁੱਧੀਜੀਵੀਆਂ ਵੱਲੋਂ ਪੰਜਾਬੀਆਂ ਨੂੰ ਮਾਂ ਬੋਲੀ ਲਈ ਜਾਗਰੂਕ ਕਰਨ ਦੀ ਖਾਤਰ ਸੰਗਰੂਰ ਦੇ ਵੱਡੇ ਚੌਕ ਤੋਂਪ੍ਰਬੰਧਕੀ ਕੰਪਲੈਕਸ ਤਕ ਹੱਥਾਂ ਵਿਚ ਮਾਟੋ ਫੜਕੇ ਕੀਤੇ ਲੋਕ ਜਗਾਵਾ ਮਾਰਚ ਦੌਰਾਨ ਉਭਰੀ। ਸਾਹਿਤਕਾਰਾਂ ਨੇ ਲੋਕਾਂ ਨੂੰ ਮਾਂ ਬੋਲੀ ਪ੍ਰਤਿ ਚੇਤੰਨ ਕੀਤਾ । ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਜਿਲਾ ਭਾਸ਼ਾ ਅਫਸਰ ਸੰਗਰੂਰ ਸ਼੍ਰੀਮਤੀ ਰਾਬੀਆ ਨੂੰ ਮੰਗ ਪੱਤਰ ਦਿੱਤਾ ।ਇਸ ਮੌਕੇ ਗੁਰਨਾਮ ਸਿੰਘ , ਡਾ. ਭਗਵੰਤ ਸਿੰਘ ,ਜਗਦੀਪ ਸਿੰਘ ਐਡਵੋਕੇਟ ਪਵਨ ਕੁਮਾਰ ਹੋਸੀ , ਜੋਰਾ ਸਿੰਘ ਮੰਡੇਰ , ਪਵਨ ਹਰਚੰਦਪੁਰੀ , ਨਿਹਾਲ ਸਿੰਘ ਮਾਨ ,ਜੰਗ ਸਿੰਘ ਫੱਟੜ ,ਅਮਰਜੀਤ ਸਿੰਘ ਅਮਨ ,ਤੇਜਾ ਸਿੰਘ , ਸੁਰਿੰਦਰ ਸ਼ਰਮਾ ਨਾਗਰਾ ,ਸਰਬਜੀਤ ਸੰਗਰੂਰਵੀ , ਏ. ਪੀ. ਸਿੰਘ , ਗੁਲਜ਼ਾਰ ਸਿੰਘ ਸ਼ੌਂਕੀ ,ਅਵਤਾਰ ਸਿੰਘ , ਸੰਦੀਪ ਸਿੰਘ , ਕੁਲਵੰਤ ਕਸਕ , ਸੁਰਿੰਦਰਪਾਲ ਸਿੰਘ ਸਿਦਕੀ , ਜੰਗ ਸਿਘ ਫੱਟੜ ਆਦਿ ਅਨੇਕਾਂ ਸਾਹਿਤਕਾਰਾਂ ਨੇ ਸੰਬੋਧਨ ਕੀਤਾ ।

