ਕੋਟਕਪੂਰਾ, 26 ਅਪੈ੍ਰਲ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਥਾਨਕ ਮੋਗਾ ਰੋਡ ’ਤੇ ਸਥਿਤ ਪੰਜਾਬ ਇਨਫੋਟੈਕ ਦੇ ਕੈਲ-ਸੀ ਕੰਪਿਊਟਰ ਸੈਂਟਰ ਵਿਖੇ ਡਿਪਲੋਮਾ ਇਨ ਇੰਨਫੋਰਮੇਸ਼ਨ ਟੈਕਨੋਲੋਜੀ ਅਤੇ ਸਰਟੀਫਿਕੇਟ ਕੋਰਸ ਇਨ ਇੰਨਫੋਰਮੇਸ਼ਨ ਟੈਕਨੋਲੋਜੀ ਕਰ ਰਹੇ ਵਿਦਿਆਰਥੀਆਂ ਦਾ ਨਤੀਜਾ ਬਹੁਤ ਹੀ ਸ਼ਾਨਦਾਰ ਰਿਹਾ। ਡਿਪਲੋਮਾ ਇਨ ਇੰਨਫੋਰਮੇਸ਼ਨ ਟੈਕਨੋਲੋਜੀ ਦੇ ਪਹਿਲੇ ਅਤੇ ਦੂਜੇ ਸਮੈਸਟਰ ਦੇ ਨਤੀਜੇ ਪੰਜਾਬ ਸਰਕਾਰ ਵਲੋ 16 ਅਪ੍ਰੈਲ 2025 ਨੂੰ ਜਾਰੀ ਕੀਤੇ ਗਏ। ਜਿਹਨਾਂ ਵਿੱਚ ਵਿਦਿਆਰਥੀਆਂ ਨੇ ਆਪਣੀ ਮਿਹਨਤ ਸਦਕਾਂ ਬਹੁਤ ਵਧੀਆਂ ਤਰੀਕੇ ਨਾਲ ਇਮਤਿਹਾਨ ਪਾਸ ਕਰਕੇ ਵਧੀਆਂ ਨੰਬਰਾਂ ਨਾਲ ਆਪਣਾ ਰਿਕਾਰਡ ਕਾਇਮ ਕੀਤਾ। ਡਿਪਲੋਮਾ ਇਨ ਇੰਨਫੋਰਮੇਸ਼ਨ ਟੈਕਨੋਲੋਜੀ ਕਰ ਰਹੀ ਵਿਦਿਆਰਥਣ ਮਨਮੀਤ ਕੌਰ ਨੇ ਫਸਟ ਸਮੈਸਟਰ ਵਿੱਚੋ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਵਿਦਿਆਰਥਣ ਕੀਰਤੀ ਨੇ ਸਮੈਸਟਰ-2 ਸਮੈਸਟਰ ਵਿੱਚੋ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਹੀ ਕੈਲ-ਸੀ ਕੰਪਿਊਟਰ ਸੈਂਟਰ ਵਿਖੇ ਸਰਟੀਫਿਕੇਟ ਕੋਰਸ ਇਨ ਇੰਨਫੋਰਮੇਸ਼ਨ ਟੈਕਨੋਲੋਜੀ ਕਰ ਰਹੀ ਫਸਟ ਸਮੈਸਟਰ ਦੀ ਵਿਦਿਆਰਥਣ ਸੁਖਮਨਜੀਤ ਕੌਰ ਨੇ ਵੀ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਵਿਦਿਆਰਥਣ ਅਵਨੀਤ ਕੌਰ ਨੇ ਵੀ ਸਮੈਸਟਰ-2 ਵਿੱਚੋ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸ ਦੋਰਾਨ ਸੈਟਰ ਡਾਇਰੈਕਟਰ ਜਤਿੰਦਰ ਕੁਮਾਰ ਚਾਵਲਾ ਨੇ ਵਿਦਿਆਰਥੀਆਂ ਨੂੰ ਬਹੁਤ-ਬਹੁਤ ਮੁਬਾਰਕਾਂ ਦਿੱਤੀਆਂ ਅਤੇ ਪਹਿਲੇ ਸਥਾਨ ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਇਨਾਮ ਦਿੱਤੇ ਅਤੇ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ ਅਤੇ ਉਹਨਾਂ ਨੇ ਵਿਦਿਆਰਥੀਆਂ ਦੀ ਹੌਸਲਾ ਅਫਜਾਈ ਕਰਦਿਆਂ ਕਿਹਾ ਕਿ ਤੁਸੀ ਇਸੇ ਤਰਾਂ ਹੀ ਵੱਧ ਤੋ ਵੱਧ ਨੰਬਰ ਲਵੋ ਅਤੇ ਆਪਣੇ ਮਾਤਾ-ਪਿਤਾ ਅਤੇ ਕੈਲ-ਸੀ ਕੰਪਿਊਟਰ ਸੈਂਟਰ ਦਾ ਨਾਮ ਰੋਸ਼ਨ ਕਰਦੇ ਰਹੋ ਅਤੇ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਸਮੇ ਵਿੱਚ ਵੱਧ ਤੋ ਵੱਧ ਮਿਹਨਤ ਕਰੋ। ਸੈਂਟਰ ਦੇ ਸਾਰੇ ਵਿਦਿਆਰਥੀਆਂ ਦੇ ਨਾਲ ਸੈਂਟਰ ਦਾ ਸਮੂਹ ਸਟਾਫ਼ ਹਰਪ੍ਰੀਤ ਸਿੰਘ, ਕੁਲਵੰਤ ਕੌਰ, ਗੁਰਵੀਰ ਕੌਰ, ਅਰਸ਼ਦੀਪ ਕੌਰ, ਕੋਮਲਪ੍ਰੀਤ ਕੌਰ, ਰਮਨਦੀਪ ਕੌਰ, ਗੋਸ਼ਾ ਰਾਣੀ, ਕੇਸ਼ਵ ਮਨੋਚਾ ਆਦਿ ਵੀ ਹਾਜਰ ਸਨ।
