ਲੁਧਿਆਣਾਃ 9 ਮਈ (ਵਰਲਡ ਪੰਜਾਬੀ ਟਾਈਮਜ਼)
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿੱਚ “ਮੈਂ ਜੱਲ੍ਹਿਆਂ ਵਾਲਾ ਬਾਗ ਬੋਲਦਾਂ ਦੀ ਬੁਲੰਦ ਪੇਸ਼ਕਾਰੀ ਪਸਾਰ ਸਿੱਖਿਆ ਡਾਇਰੈਕਟੋਰੇਟ ਵੱਲੋ ਡਾ. ਕੇਸ਼ੋ ਰਾਮ ਸੋਸਾਇਟੀ ਵੱਲੋਂ ਡਾ. ਅਨਿਲ ਸ਼ਰਮਾ ਦੀ ਨਿਰਦੇਸ਼ਨਾ ਹੇਠ ਡਾ. ਮਨਮੋਹਨ ਸਿੰਘ ਆਡੀਟੋਰੀਅਮ ਵਿੱਚ ਕੀਤਾ ਗਿਆ।
ਵਿਸ਼ਾਲ ਪੇਸ਼ਕਾਰੀ ਸਮਾਗਮ ਦੀ ਪ੍ਰਧਾਨਗੀ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਜੀ ਨੇ ਕੀਤੀ।
ਪਸਾਰ ਸਿੱਖਿਆ ਨਿਰਦੇਸ਼ਕ ਡਾ. ਮੱਖਣ ਸਿੰਭ ਭੁੱਲਰ ਨੇ ਸੁਆਗਤੀ ਸ਼ਬਦ ਕਹੇ। ਇਸ ਨਾਟਕ ਵਿੱਚ 70 ਤੋਂ ਵੱਧ ਯੂਨੀਵਰਸਿਟੀ ਕਲਾਕਾਰਾਂ ਨੇ ਹਿੱਸਾ ਲਿਆ।
ਡਾ. ਕੇਸ਼ੋ ਰਾਮ ਸੋਸਾਇਟੀ ਦੇ ਸਰਪ੍ਰਸਤ ਕਰਨਲ ਜਸਜੀਤ ਸਿੰਘ ਗਿੱਲ ਤੇ ਪ੍ਰੋ. ਗੁਰਭਜਨ ਸਿੰਘ ਗਿੱਲ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ।
ਇਸ ਨਾਟਕ ਨੂੰ ਵੇਖਣ ਲਈ ਵਿਦਿਆਰਥੀਆਂ ਤੋਂ ਇਲਾਵਾ ਯੂਨੀਵਰਸਿਟੀ ਅਧਿਆਪਕ ਕਰਮਚਾਹੀ ਪਰਿਵਾਰ ਤੇ ਸ਼ਹਿਰ ਵਾਸੀ ਵੀ ਹੁਮ ਹੁਮਾ ਕੇ ਪੁੱਜੇ।
ਇਸ ਮੌਕੇ ਪੰਜਾਬ ਖੇਤੀ ਯੂਨੀਵਰਸਿਟੀ ਦੇ ਵਾਈਸ ਚਾਂਲਰ ਡਾ. ਸਤਿਬੀਰ ਸਿੰਘ ਗੋਸਲ , ਡਾ. ਮੱਖਣ ਸਿੰਘ ਭੁੱਲਰ ਤੇ ਪੰਜਾਬੀ ਲੇਖਕ ਤੇ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਮੀਤ ਪ੍ਰਧਾਨ ਤ੍ਰੈਲੋਚਨ ਲੋਚੀ ਨੇ ਡਾ. ਸਤਿੰਦਰਜੀਤ ਸਿੰਘ ਸਨੀ ਪੱਖੋਕੇ ਤੇ ਜਗਮੀਤ ਸਿੰਘ ਵੱਲੋਂ ਗੁਰਭਜਨ ਗਿੱਲ ਦੀਆਂ ਚੋਣਵੀਆਂ ਗ਼ਜ਼ਲਾਂ ਦੀ ਪੁਸਤਕ “ਇਤਫ਼ਾਕ” ਨੂੰ ਲੋਕ ਅਰਪਣ ਕਰਕੇ ਇਸ ਦੀਆਂ ਕਾਪੀਆਂ ਸਭ ਕਲਾਕਾਰਾਂ ਨੂੰ ਭੇਂਟ ਕੀਤੀਆਂ ਗਈਆਂ।