ਠੇਕੇ ਖੋਲ ਕੇ ਸਿੰਥੇਟਿਕ ਵਰਗੇ ਨਸ਼ਿਆਂ ਨੂੰ ਪਾਈ ਜਾ ਸਕੇਗੀ ਨੱਥ : ਆਜਾਦ ਕਿਸਾਨ ਮੋਰਚਾ
ਸਿੰਥੇਟਿਕ ਵਰਗੇ ਨਸ਼ਿਆਂ ਨੂੰ ਰੋਕਣ ’ਚ ਮਿਲੇਗੀ ਕੁਝ ਰਾਹਤ : ਮਨੋਜ ਕੁਮਾਰ ਗੋਦਾਰਾ
ਕੋਟਕਪੂਰਾ, 5 ਜਨਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਲਾਲਜੀਤ ਸਿੰਘ ਭੁੱਲਰ ਕੈਬਨਿਟ ਮੰਤਰੀ ਪੰਜਾਬ ਦੇ ਅਬੋਹਰ ਦੌਰੇ ’ਤੇ ਆਜਾਦ ਕਿਸਾਨ ਮੋਰਚਾ ਪੰਜਾਬ ਦੇ ਪ੍ਰਧਾਨ ਮਨੋਜ ਕੁਮਾਰ ਗੋਦਾਰਾ ਦੀ ਅਗਵਾਈ ’ਚ ਇੱਕ ਵਫਦ ਨੇ ਮੁਲਾਕਾਤ ਕਰਕੇ ਪ੍ਰਜਾਬ ’ਚ ਅਫੀਮ ਅਤੇ ਭੁੱਕੀ ਦੇ ਠੇਕੇ ਖੋਲਣ ਲਈ ਇਲਾਕੇ ਦੀਆਂ 47 ਪ੍ਰਚਾਇਤਾਂ ਵਲੋਂ ਪਾਸ ਕੀਤੇ ਗਏ ਸਮਾਜਿਕ ਮਤੇ ਅਤੇ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਬੋਲਦਿਆਂ ਆਜਾਦ ਕਿਸਾਨ ਮੋਰਚਾ ਪੰਜਾਬ ਨੇ ਲਾਲਜੀਤ ਸਿੰਘ ਭੁੱਲਰ ਨੂੰ ਦੱਸਿਆ ਕਿ ਪੰਜਾਬ ਰਵਾਇਤੀ ਅਤੇ ਕੁਦਰਤੀ ਨਸ਼ਿਆਂ ਦੇ ਠੇਕੇ ਨਾ ਹੋਣ ਕਰਕੇ ਪੰਜਾਬ ਦੇ ਨੌਜਵਾਨ ਸਿੰਥੈਟਿਕ ਨਸ਼ਿਆਂ ਦਾ ਸ਼ਿਕਾਰ ਹੋ ਕੇ ਮੌਤ ਦੇ ਮੂੰਹ ’ਚ ਜਾ ਰਹੇ ਹਨ। ਪੰਜਾਬ ਦੀ ਜਵਾਨੀ ਬਚਾਉਣ ਲਈ ਪੰਜਾਬ ’ਚ ਅਫੀਮ ਅਤੇ ਭੁੱਕੀ ਦੇ ਠੇਕੇ ਖੋਲ ਕੇ ਅਤੇ ਨਸਾ ਲੈਣ ਵਾਲਿਆਂ ਨੂੰ ਲਾਇਸੈਂਸ ਜਾਰੀ ਕਰਕੇ ਲੋੜ ਮੁਤਾਬਿਕ ਨਸ਼ਾ ਮੁੱਹਈਆ ਕਰਵਾਇਆ ਜਾਵੇ। ਮਨੋਜ ਕੁਮਾਰ ਗੋਦਾਰਾ ਨੇ ਦੱਸਿਆ ਕਿ ਯੁਗਾਂਡਾ, ਪੁਰਤਗਾਲ, ਮੈਕਸੀਕੋ ਅਤੇ ਹੋਰ ਯੂਰਪੀਅਨ ਦੇਸਾਂ ਨੇ ਐੱਨਡੀਪੀਐੱਸ ਐਕਟ ’ਚ ਬਦਲਾਅ ਕਰਕੇ ਆਪਣੇ ਮੁਲਕਾਂ ’ਚ ਅਫੀਮ ਅਤੇ ਭੁੱਕੀ ਵਰਗੇ ਰਵਾਇਤੀ ਨਸ਼ਿਆਂ ਦੇ ਠੇਕੇ ਖੋਲ ਕੇ ਸਿੰਥੇਟਿਕ ਨਸ਼ਿਆਂ ਨੂੰ ਨੱਥ ਪਾਈ ਹੈ। ਇਸ ਤਰਜ ਤੇ ਪੰਜਾਬ ’ਚ ਵੀ ਅਫੀਮ ਅਤੇ ਭੁੱਕੀ ਦੇ ਠੇਕੇ ਖੋਲ ਕੇ ਹੀ ਚਿੱਟਾ ਵਰਗੇ ਨਸ਼ਿਆਂ ਨੂੰ ਠੱਲ ਪਾਈ ਜਾ ਸਕਦੀ ਹੈ ਤੇ ਨਿੱਤ ਉੱਜੜ ਰਹੇ ਸੁਹਾਗਣਾਂ ਦੇ ਸੁਹਾਗ, ਭੈਣਾਂ ਦੇ ਭਰਾ ਅਤੇ ਮਾਵਾਂ ਦੇ ਪੁੱਤ ਬਚਾਏ ਜਾ ਸਕਦੇ ਹਨ। ਲਾਲਜੀਤ ਸਿੰਘ ਭੁੱਲਰ ਕੈਬਨਿਟ ਮੰਤਰੀ ਪੰਜਾਬ ਨੇ ਆਜਾਦ ਕਿਸਾਨ ਮੋਰਚਾ ਪੰਜਾਬ ਦੀ ਟੀਮ ਨੂੰ ਵਿਸ਼ਵਾਸ਼ ਦਿਵਾਇਆ ਕਿ ਉਹ ਜਲਦ ਹੀ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਨਾਲ ਮੀਟਿੰਗ ਕਰਕੇ ਇਸ ਸਮੱਸਿਆ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਨਗੇ ਤਾਂ ਜੋ ਪੰਜਾਬ ਦੀ ਜਵਾਨੀ ਨੂੰ ਬਚਾਇਆ ਜਾ ਸਕੇ। ਇਸ ਮੌਕੇ ਗੁਰਮੀਤ ਸਿੰਘ ਪ੍ਰਜਾਪਤੀ ਸਰਕਲ ਪ੍ਰਧਾਨ ਆਜਾਦ ਕਿਸਾਨ ਮੋਰਚਾ ਪੰਜਾਬ, ਅਵਤਾਰ ਸਿੰਘ ਸਰਕਲ ਪ੍ਰਧਾਨ, ਭੋਜ ਰਾਜ ਸਿਆਗ ਪਰਧਾਨ ਰਹੂੜਿਆਂਵਾਲੀ, ਆਜਾਦ ਵੀਰ ਸਿੰਘ ਮੀਤ ਪ੍ਰਧਾਨ, ਦਵਿੰਦਰ ਸਿੰਘ ਭਾਂਬੂ ਮੀਤ ਪ੍ਰਧਾਨ, ਹਰਗੋਬਿੰਦ ਸਿੰਘ ਖਾਲਸਾ ਬਲਾਕ ਪ੍ਰਧਾਨ, ਪਵਨ ਬਿਸਨੋਈ, ਸੁਦੇਸ਼ ਕੁਮਾਰ ਸੁਖਚੈਨ, ਪਰਵੀਨ ਕੁਮਾਰ ਖੈਰਪੁਰ, ਰਾਜਨ ਖੱਤਰੀ, ਦੂਲਾ ਸਿੰਘ ਅਤੇ ਆਜਾਦ ਕਿਸਾਨ ਮੋਰਚਾ ਪੰਜਾਬ ਦੇ ਆਗੂ ਹਾਜਰ ਸਨ।