ਫਰੀਦਕੋਟ, 11 ਸਤੰਬਰ (ਵਰਲਡ ਪੰਜਾਬੀ ਟਾਈਮਜ਼)
ਇਲਾਕੇ ਦੀ ਨਾਮਵਰ ਸਿੱਖਿਆ ਸੰਸਥਾ ਪੰਜਾਬ ਡਿਗਰੀ ਕਾਲਜ ਮਹਿਮੂਆਣਾ ਵਿੱਚ ਸੰਸਥਾ ਦੇ ਮੁਖੀ ਡਾ. ਦੀਪਕ ਅਰੋੜਾ ਦੀ ਰਹਿਨੁਮਾਈ ਸਦਕਾ ਕਾਲਜ ਵਿੱਚ ਪੰਜਾਬੀ ਵਿਭਾਗ ਦੇ ਸਹਿਯੋਗ ਸਦਕਾ ਅਵਤਾਰ ਸਿੰਘ ਪਾਸ ਦੇ ਜਨਮ ਦਿਹਾੜੇ ਸਬੰਧੀ ਸੈਮੀਨਾਰ ਦਾ ਆਯੋਜਨ ਕਰਵਾਇਆ ਗਿਆ। ਜਿਸ ਵਿੱਚ ਪੰਜਾਬੀ ਵਿਭਾਗ ਦੇ ਪ੍ਰੋਫੈਸਰ ਡਾ. ਹਰਦੀਪ ਸਿੰਘ ਵੱਲੋਂ ਅਵਤਾਰ ਸਿੰਘ ਪਾਸ ਦੇ ਜੀਵਨ ਅਤੇ ਫਲਸਫੇ ਸਬੰਧੀ ਵਿਦਿਆਰਥੀਆਂ ਨਾਲ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਪਾਸ਼ ਦਾ ਜਨਮ 9 ਸਤੰਬਰ 1950 ਨੂੰ ਸੋਹਣ ਸਿੰਘ ਸੰਧੂ ਦੇ ਘਰ ਇਕ ਸਾਧਾਰਨ ਪਰਿਵਾਰ ’ਚ ਹੋਇਆ ਸੀ। ਉਸ ਦੇ ਪਿਤਾ ਜੀ ਫ਼ੌਜੀ ਸਨ। ਪਾਸ਼ ਦਾ ਵਿਆਹ ਰਾਜਵਿੰਦਰ ਕੌਰ ਨਾਮਕ ਕੁੜੀ ਨਾਲ ਹੋਇਆ ਸੀ। ਉਨਾਂ ਦੇ ਘਰ ਇਕ ਧੀ ਨੇ ਜਨਮ ਲਿਆ ਸੀ। ਪਾਸ਼ ਉਨਾਂ ਲੋਕਾਂ ਤੋਂ ਖ਼ਾਸ ਤੌਰ ’ਤੇ ਨਾਰਾਜ਼ ਸੀ ਜੋ ਇਸ ਮਾੜੇ ਸਿਸਟਮ ਖ਼ਿਲਾਫ਼ ਲੜਦੇ ਨਹੀਂ ਸਨ ਬਲਕਿ ਚੁੱਪਚਾਪ ਜ਼ੁਲਮਾਂ ਨੂੰ ਸਹਿ ਰਹੇ ਸਨ। ਉਨਾਂ ਨੂੰ ਜਗਾਉਣ ਲਈ ਪਾਸ਼ ਨੇ ਕਲਮ ਨੂੰ ਆਪਣਾ ਸਹਾਰਾ ਬਣਾਇਆ। ਉਪਰੰਤ ਪੰਜਾਬੀ ਵਿਭਾਗ ਦੇ ਮੁਖੀ ਪ੍ਰੋ. ਸੁਰੇਖਾ ਨੇ ਵੀ ਕਿਹਾ ਕਿ ਪਾਸ ਨੇ ਆਪਣੀਆਂ ਕਵਿਤਾਵਾਂ ਰਾਹੀਂ ਪੰਜਾਬੀ ਦੇ ਹਰ ਰੰਗ ਨੂੰ ਪੇਸ਼ ਕੀਤਾ, ਪਾਸ਼ ਦੀਆਂ ਕਵਿਤਾਵਾਂ ਵਿਚ ਇਨਕਲਾਬੀ ਜੋਸ ਸੀ। ਡਾ. ਅਮਨਦੀਪ ਕੌਰ ਨੇ ਕਿਹਾ ਕਿ ਪਾਸ਼ ਉਨਾਂ ਲੋਕਾਂ ਤੋਂ ਖ਼ਾਸ ਤੌਰ ਤੇ ਨਾਰਾਜ਼ ਸੀ ਜੋ ਇਸ ਮਾੜੇ ਸਿਸਟਮ ਖ਼ਿਲਾਫ਼ ਲੜਦੇ ਨਹੀਂ ਸਨ ਬਲਕਿ ਚੁੱਪਚਾਪ ਜੁਲਮਾਂ ਨੂੰ ਚੁੱਪ ਚਾਪ ਸਹਿ ਰਹੇ ਸਨ। ਪ੍ਰੋ. ਹਰਜਿੰਦਰ ਕੌਰ ਨੇ ਕਿਹਾ ਕਿ ਪਾਸ ਨੇ 1987 ’ਚ ਕਵਿਤਾ ਲਿਖੀ ‘ਸਭ ਤੋਂ ਖ਼ਤਰਨਾਕ’ ਜੋ ਕੁਝ ਇਸ ਪ੍ਰਕਾਰ ਸੀ “ਨਾ ਹੋਣਾ ਤੜਪ ਦਾ ਸਭ ਕੁਝ ਸਹਿਣ ਕਰ ਜਾਣਾ। ਘਰ ਤੋਂ ਨਿਕਲਣਾ ਕੰਮ ਤੇ, ਤੇ ਕੰਮ ਤੋਂ ਵਾਪਸ ਘਰ ਜਾਣਾ। ਸਭ ਤੋਂ ਖ਼ਤਰਨਾਕ ਹੁੰਦਾ ਹੈ, ਸਾਡੇ ਸੁਪਨਿਆਂ ਦਾ ਮਰ ਜਾਣਾ। ਪਾਸ਼ ਦੀਆਂ ਕਵਿਤਾਵਾਂ ਨੇ ਅਕਸਰ ਸਮਾਜਿਕ ਕੁਰੀਤੀਆਂ ਦਾ ਖੰਡਨ ਕੀਤਾ ਤੇ ਨੌਜਵਾਨਾਂ ਅੰਦਰ ਇਨਕਲਾਬ ਦਾ ਜੋਸ਼ ਜਗਾਉਣ ਦਾ ਕੰਮ ਵੀ ਕੀਤਾ ਸੀ। ਇਸ ਮੌਕੇ ਸੰਸਥਾ ਦੇ ਕੈਂਪਸ ਡਾਇਰੈਕਟਰ ਡਾ. ਦੀਪਕ ਅਰੋੜਾ, ਸਕੂਲ ਇੰਚਾਰਜ ਪ੍ਰੋ. ਪ੍ਰੀਤਇੰਦਰ ਕੌਰ ਗੋਂਦਾਰਾ, ਪੰਜਾਬੀ ਵਿਭਾਗ ਦੇ ਮੁਖੀ ਪ੍ਰੋ. ਸੁਰੇਖਾ, ਡਾ. ਗੁਰਵਿੰਦਰਪਾਲ ਕੌਰ, ਗਤੀਵਿਧੀਆਂ ਇੰਚਾਰਜ ਡਾ. ਹਰਦੀਪ ਸਿੰਘ, ਡਾ. ਅਮਨਦੀਪ ਕੌਰ, ਪ੍ਰੋ. ਹਰਜਿੰਦਰ ਕੌਰ, ਪ੍ਰੋ. ਮਨਪ੍ਰੀਤ ਕੌਰ, ਪ੍ਰੋ.ਰੰਜਨਾ ਕਪੂਰ, ਪ੍ਰੋ. ਰਜਨਵੀਰ ਕੌਰ, ਪ੍ਰੋ. ਪ੍ਰਭਜੋਤ ਕੌਰ, ਪ੍ਰੋ. ਰੰਜੂ ਬਾਲਾ, ਪ੍ਰੋ. ਜੁਗਰਾਜ ਸਿੰਘ, ਬਲਤੇਜ ਸਿੰਘ, ਮਨਪ੍ਰੀਤ ਸਿੰਘ ਪੀ.ਆਰ.ਓ. ਅਤੇ ਮੈਡਮ ਸਿਮਰਜੀਤ ਕੌਰ ਆਦਿ ਵੀ ਹਾਜਰ ਸਨ।