ਚੰਡੀਗੜ 2 ਨਵੰਬਰ (ਵਰਲਡ ਪੰਜਾਬੀ ਟਾਈਮਜ਼)
ਅਸ਼ਵਨੀ ਗੋਟਿਆਲ, ਆਈਪੀਐਸ, ਸੀਨੀਅਰ ਸੁਪਰਡੈਂਟ ਆਫ਼ ਪੁਲਿਸ (ਐਸਐਸਪੀ) ਖੰਨਾ ਪੁਲਿਸ ਜ਼ਿਲ੍ਹੇ ਨੂੰ ਜਾਂਚ ਖੇਤਰ ਵਿੱਚ ਸਾਲ 2024 ਲਈ “ਕੇਂਦਰੀ ਗ੍ਰਹਿਮੰਤਰੀ ਦਕਸ਼ਤਾ ਪਦਕ” ਨਾਲ ਸਨਮਾਨਿਤ ਕੀਤਾ ਗਿਆ ਹੈ।
ਮੈਡਲ ਦਾ ਐਲਾਨ ਅਕਤੂਬਰ 31,2024 ਨੂੰ ਕੀਤਾ ਗਿਆ ਹੈ।
ਗ੍ਰਹਿ ਮੰਤਰਾਲੇ ਨੇ ਵਿਸ਼ੇਸ਼ ਆਪ੍ਰੇਸ਼ਨ, ਜਾਂਚ ਅਤੇ ਫੋਰੈਂਸਿਕ ਵਿਗਿਆਨ ਦੇ ਖੇਤਰ ਵਿੱਚ ਸਾਲ 2024 ਲਈ 463 ਕਰਮਚਾਰੀਆਂ ਨੂੰ “ਕੇਂਦਰੀ ਗ੍ਰਹਿਮੰਤਰੀ ਦਕਸ਼ਤਾ ਪਦਕ” ਨਾਲ ਸਨਮਾਨਿਤ ਕੀਤਾ ਹੈ।
ਕੇਂਦਰੀ ਗ੍ਰਹਿਮੰਤਰੀ ਦਕਸ਼ਤਾ ਪਦਕ ਦੀ ਸਥਾਪਨਾ ਇਸ ਸਾਲ 1 ਫਰਵਰੀ ਨੂੰ ਗ੍ਰਹਿ ਮੰਤਰਾਲੇ ਦੁਆਰਾ ਕੀਤੀ ਗਈ ਸੀ।
ਮੰਤਰਾਲੇ ਨੇ ਕਿਹਾ, ਮੈਡਲ ਦਾ ਐਲਾਨ ਹਰ ਸਾਲ 31 ਅਕਤੂਬਰ ਨੂੰ ਸਰਦਾਰ ਵੱਲਭ ਭਾਈ ਪਟੇਲ ਦੀ ਜਯੰਤੀ ਦੇ ਮੌਕੇ ‘ਤੇ ਕੀਤਾ ਜਾਵੇਗਾ।
ਇਹ ਪੁਰਸਕਾਰ ਪੁਲਿਸ ਬਲਾਂ, ਸੁਰੱਖਿਆ ਸੰਗਠਨ, ਇੰਟੈਲੀਜੈਂਸ ਵਿੰਗ, ਨੈਸ਼ਨਲ ਸਕਿਓਰਿਟੀ ਗਾਰਡ ਦੇ ਮੈਂਬਰਾਂ ਨੂੰ ਆਪਰੇਸ਼ਨਾਂ ਵਿੱਚ ਉੱਤਮਤਾ, ਬੇਮਿਸਾਲ ਕਾਰਗੁਜ਼ਾਰੀ, ਅਦਭੁਤ ਅਤੇ ਦਲੇਰ ਖੁਫੀਆ ਸੇਵਾ ਲਈ ਦਿੱਤੇ ਜਾਣਗੇ।
